ਭਾਜਪਾ ਦੀ ਸਰਕਾਰ ਆਉਣ ਉਪਰ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਹੋਏ ਘੁਟਾਲੇ ਦੀ ਜਾਂਚ ਕਰਵਾਈ ਜਾਵੇਗੀ, ਪੜ੍ਹੋ ਐੱਸ ਆਰ ਲੱਧੜ ਹੋਰ ਕੀ ਬੋਲੇ

ਭਾਜਪਾ ਦੀ ਸਰਕਾਰ ਆਉਣ ਉਪਰ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਹੋਏ ਘੁਟਾਲੇ ਦੀ ਜਾਂਚ ਕਰਵਾਈ ਜਾਵੇਗੀ, ਪੜ੍ਹੋ ਐੱਸ ਆਰ ਲੱਧੜ ਹੋਰ ਕੀ ਬੋਲੇ

ਜਲੰਧਰ (ਵੀਓਪੀ ਬਿਊਰੋ) – ਪੰਜਾਬ ਦੀਆਂ ਚੋਣਾਂ ਵਿਚ ਸਭ ਤੋਂ ਵੱਡਾ ਮੁੱਦਾ ਦਲਿਤ ਵਿਦਿਆਰਥੀਆਂ ਦੀ ਸ਼ਕਾਲਰਸ਼ਿਪ ਵਿਚ ਹੋਏ ਸਕੈਮ ਦਾ ਵੀ ਬਣਨਾ ਹੈ। ਕਾਂਗਰਸ ਸਰਕਾਰ ਨੇ ਚੋਣ ਜ਼ਾਬਤੇ ਤੋਂ ਲੱਗਣ ਤੋਂ ਪਹਿਲਾਂ ਹੀ ਵਿੱਦਿਅਕ ਅਦਾਰੇ ਨੂੰ ਬਚਾ ਲਿਆ ਹੈ। ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 16 ਜੂਨ 2017 ਨੂੰ ਹੁਕਮ ਜਾਰੀ ਕਰਕੇ ਪੋਸਟ ਮੈਟ੍ਰਿਕ ਵਜੀਫਾ ਸਕੀਮ ਦਾ 2011-12 ਤੋਂ 2016-17 ਦੇ ਸਮੇਂ ਦਾ ਸਪੈਸ਼ਲ ਆਡਿਟ ਕਰਾਇਆ ਸੀ ਜਿਸ ‘ਚ ਵੱਡੀ ਰਾਸ਼ੀ ਦੀ ਗੜਬੜੀ ਸਾਹਮਣੇ ਆਈ ਸੀ।

ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਉਪਰ 62 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਲੱਗਿਆ ਸੀ ਜਿਸ ਨੂੰ ਬਾਅਦ ਵਿਚ ਕਲੀਨ ਚਿੱਟ ਮਿਲ ਗਈ ਸੀ। ਇਹ ਸਕੈਮ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਵਿਚ ਹੋਇਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਸਾਫ ਮਨ੍ਹਾ ਕਰ ਦਿੱਤਾ ਸੀ ਕਿ ਇਸ ਤਰ੍ਹਾਂ ਦਾ ਕੋਈ ਸਕੈਮ ਨਹੀਂ ਹੋਇਆ।

ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਗਿੱਲ ਹਲਕੇ ਤੋਂ ਭਾਜਪਾ ਵਲੋਂ ਚੋਣ ਲੜਨ ਵਾਲੇ ਐੱਸ ਆਰ ਲੱਧੜ ਨੇ ਕਿਹਾ ਕੀ ਕਾਂਗਰਸ ਨੇ ਉਹਨਾਂ ਉਮੀਦਵਾਰਾਂ ਨੂੰ ਟਿਕਟ ਦਿੱਤੀਆਂ ਹਨ, ਜਿਹਨਾਂ ਨੇ ਐਸ ਵਿਦਿਆਰਥੀਆਂ ਦਾ ਪੈਸਾ ਖਾਂਧਾ ਹੈ। ਆਰ ਐਸ ਲੱਧੜ ਦਲਿਤ ਭਾਈਚਾਰੇ ਚੋਂ ਆਉਂਦੇ ਹਨ, ਉਹ 5 ਜ਼ਿਲ੍ਹਿਆਂ ਦੇ ਡੀਸੀ ਰਹੇ ਨੇ ਤੇ ਲਗਾਤਾਰ ਪੋਸਟ ਮੈਟ੍ਰਿਕ ਬਾਰੇ ਲਿਖਦੇ ਆਏ ਹਨ। ਉਹਨਾਂ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਆਉਣ ਦੇ ਐਸ ਵਿਦਿਆਰਥੀਆਂ ਦੇ ਮਰੇ ਪੈਸਿਆ ਦਾ ਹਿਸਾਬ ਲਿਆ ਜਾਵੇਗਾ।

ਇਸ ਮਾਮਲੇ ਉਪਰ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਵਿੱਦਿਅਕ ਅਦਾਰਿਆਂ ਦੇ ਪ੍ਰਤੀਨਿਧ ਮਿਲੇ ਸਨ, ਜਿਨ੍ਹਾਂ ਦੀ ਮੰਗ ’ਤੇ ਕੈਬਨਿਟ ਨੇ ਪਹਿਲੀ ਜਨਵਰੀ ਨੂੰ ਵਿਚਾਰ ਮਸ਼ਵਰਾ ਕਰਕੇ ਵਜ਼ੀਫ਼ਾ ਸਕੀਮ ਦੀ ਇਤਰਾਜ਼ਯੋਗ ਰਾਸ਼ੀ ਵਾਪਸ ਕਰਨ ਵਾਲੇ ਅਦਾਰਿਆਂ ਨੂੰ ਅਪਰਾਧਿਕ ਕਾਰਵਾਈ ਤੋਂ ਰਾਹਤ ਦਿੱਤੀ ਗਈ ਹੈ, ਜਦੋਂਕਿ ਬਾਕੀ ਅਦਾਰਿਆਂ ਖ਼ਿਲਾਫ਼ ਸਬੰਧਤ ਵਿਭਾਗਾਂ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ‘ਕਾਰਨ ਦੱਸੋ ਨੋਟਿਸ’ ਜਾਰੀ ਹੋਣ ਤੋਂ ਪਹਿਲਾਂ ਰਾਸ਼ੀ ਵਾਪਸ ਮੋੜ ਵਾਲੇ ਅਦਾਰਿਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

Leave a Reply

Your email address will not be published.

error: Content is protected !!