ਅਵਤਾਰ ਹੈਨਰੀ ਨੇ ਪੰਜਾਬ ‘ਚ ਲਿਆਂਦਾ ਨਸ਼ਾ, ਜਲੰਧਰ ਦੀ ਕਾਜ਼ੀ ਮੰਡੀ ਬਣਾਈ ਨਸ਼ਾ ਮੰਡੀ, ਪੜ੍ਹੋ ਕਿਸ ਵੱਡੇ ਲੀਡਰ ਨੇ ਲਾਇਆ ਆਰੋਪ

ਅਵਤਾਰ ਹੈਨਰੀ ਨੇ ਪੰਜਾਬ ‘ਚ ਲਿਆਂਦਾ ਨਸ਼ਾ, ਜਲੰਧਰ ਦੀ ਕਾਜ਼ੀ ਮੰਡੀ ਬਣਾਈ ਨਸ਼ਾ ਮੰਡੀ, ਪੜ੍ਹੋ ਕਿਸ ਵੱਡੇ ਲੀਡਰ ਨੇ ਲਾਇਆ ਆਰੋਪ

ਜਲੰਧਰ (ਵੀਓਪੀ ਬਿਊਰੋ) – ਰਾਣਾ ਗੁਰਜੀਤ ਨੇ ਸੁਲਤਾਨਪੁਰ ਦੇ ਵਿਧਾਇਕ ਨਵਜੇਤ ਚੀਮਾ ਖਿਲਾਫ ਮੋਰਚਾ ਖੋਲ੍ਹਣ ਤੋਂ ਬਾਅਦ ਹੁਣ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਖਿਲਾਫ ਵੀ ਮੋਰਚਾ ਖੋਲ੍ਹ ਦਿੱਤਾ ਹੈ। ਰਾਣਾ ਨੇ ਕਿਸੇ ਨਿੱਜੀ ਚੈਨਲ ਨਾਲ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਪੰਜਾਬ ਵਿਚ ਨਸ਼ੇ ਦੀ ਸ਼ੁਰੂਆਤ ਕਰਨ ਵਾਲਾ ਅਵਤਾਰ ਹੈਨਰੀ ਹੈ। ਜਲੰਧਰ ਦੀ ਕਾਜ਼ੀ ਮੰਡੀ ਨਸ਼ਾ ਮੰਡੀ ਉਸਨੇ ਬਣਾਈ ਹੈ। ਨਾਲ ਹੀ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਕਾਂਗਰਸ ਨੂੰ ਢਾਹ ਲਾ ਰਹੇ ਹੋ ਤਾਂ ਉਹਨਾਂ ਕਿਹਾ ਕਿ ਅਵਤਾਰ ਹੈਨਰੀ ਕਿਹੜਾ ਉਮੀਦਵਾਰ ਹੈ।

ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਕਾਂਗਰਸ ਦੇ ਵਿਧਾਇਕਾਂ ਨੇ ਸੋਨੀਆ ਗਾਂਧੀ ਨੂੰ ਇਕ ਪੱਤਰ ਲਿਖ ਕੇ ਰਾਣਾ ਗੁਰਜੀਤ ਨੂੰ ਹਟਾਉਣ ਦੀ ਮੰਗ ਕੀਤੀ ਸੀ। ਇਹਨਾਂ ਵਿਧਾਇਕਾਂ ਵਿਚ ਅਵਤਾਰ ਹੈਨਰੀ ਦੇ ਬੇਟੇ ਬਾਵਾ ਹੈਨਰੀ ਦਾ ਵੀ ਨਾਂ ਸੀ। ਉਹਨਾਂ ਕਿਹਾ ਕਿ ਬਾਵਾ ਹੈਨਰੀ ਨੇ ਇਸ ਵਾਰ ਹਾਰਨਾ ਹੈ, ਪਰ ਉਹਨੇ ਆਪਣੀ ਹਾਰ ਦਾ ਸਾਰਾ ਭਾਂਡਾ ਮੇਰੇ ਸਿਰ ਭੰਨ੍ਹ ਦੇਣਾ ਹੈ।

ਇਹ ਵੀ ਦੱਸਣਯੋਗ ਹੈ ਕਿ ਰਾਣਾ ਗੁਰਜੀਤ ਦੇ ਬੇੇਟੇ ਇੰਦਰ ਪ੍ਰਤਾਰ ਰਾਣਾ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਲੜਨ ਦੀ ਤਿਆਰੀ ਕਰ ਰਹੇ ਹਨ। ਉਹਨਾਂ ਦੀ ਖੁੱਲ੍ਹ ਕੇ ਸਪੋਟ ਰਾਣਾ ਗੁਰਜੀਤ ਵੀ ਕਰ ਰਹੇ ਹਨ। ਰਾਣਾ ਗੁਰਜੀਤ ਦਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਚੀਮਾ ਨਾ 36 ਦਾ ਅੰਕੜਾ ਹੈ। ਰਾਣਾ ਗੁਰਜੀਤ ਕਈ ਵਾਰ ਖੁੱਲ੍ਹ ਕੇ ਬੋਲ ਹਨ ਕਿ ਚੀਮੇ ਨੇ ਲੋਕਾਂ ਉਪਰ ਝੂਠੇ ਪਰਚੇ ਪਾਏ ਹਨ। ਸੁਲਤਾਨਪੁਰ ਤੋਂ ਰਾਣਾ ਆਪਣੇ ਬੇਟੇ ਨੂੰ ਟਿਕਟ ਦਵਾਉਣਾ ਚਾਹੁੰਦੇ ਸਨ ਪਰ ਚੀਮਾ ਦਾ ਸਿੱਧੂ ਨੇ ਨੇੜਤਾ ਹੋਣ ਕਰਕੇ ਕਾਂਗਰਸ ਨੇ ਟਿਕਟ ਚੀਮਾ ਨੂੰ ਦੇ ਦਿੱਤੀ ਸੀ। ਉਸ ਤੋਂ ਬਾਅਦ ਰਾਣਾ ਆਪਣੀ ਪਾਰਟੀ ਨਾਲ ਨਾਰਾਜ਼ ਚੱਲ ਰਹੇ ਹਨ।

Leave a Reply

Your email address will not be published.

error: Content is protected !!