Skip to content
ਸਿੱਧੂ ਨੇ ਕੇਜਰੀਵਾਲ ਦੇ ਸੀਐਮ ਫੇਸ ਚਿਹਰਾ ਐਲਾਨਣ ਦੀ ਵਿਧੀ ਨੂੰ ਗਲਤ ਠਹਿਰਾਇਆ, ਚੋਣ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ, ਪੜ੍ਹੋ

ਚੰਡੀਗੜ੍ਹ (ਵੀਓਪੀ ਬਿਊਰੋ) – ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਗੂਆਂ ਵਿਚਾਲੇ ਬਿਆਨਬਾਜ਼ੀ ਅਤੇ ਇਲਜ਼ਾਮਾਂ ਤੇ ਜਵਾਬੀ ਦੋਸ਼ਾਂ ਦਾ ਦੌਰ ਤੇਜ਼ ਹੋ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਆਮ ਆਦਮੀ ਪਾਰਟੀ ‘ਤੇ ਹਮਲਾ ਬੋਲਿਆ ਹੈ। ਸਿੱਧੂ ਨੇ ‘ਆਪ’ ਵੱਲੋਂ ਮੁੱਖ ਮੰਤਰੀ ਦੇ ਨਾਂ ‘ਤੇ ਫ਼ੋਨ ਕਾਲ ਰਾਹੀਂ ਵੋਟਾਂ ਪਾਉਣ ਨੂੰ ਇੱਕ ਘਪਲਾ ਕਰਾਰ ਦਿੱਤਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਹੈ।

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੇ ਪ੍ਰਾਈਵੇਟ ਨੰਬਰ ਜਾਰੀ ਕੀਤਾ ਸੀ। ਕੇਜਰੀਵਾਲ ਨੇ ਦਾਅਵਾ ਕੀਤਾ ਕਿ 21,59,437 ਲੋਕਾਂ ਨੇ ਆਪਣੀ ਰਾਏ ਦਿੱਤੀ ਹੈ। ਇੱਕ ਨਿੱਜੀ ਨੰਬਰ ‘ਤੇ ਇੱਕ ਸਮੇਂ ਵਿੱਚ ਸਿਰਫ਼ ਇੱਕ ਕਾਲ ਆ ਸਕਦੀ ਹੈ। ਇੱਕ ਕਾਲ ਦੀ ਮਿਆਦ 15 ਸਕਿੰਟ ਹੈ। ਇੱਕ ਦਿਨ ਵਿੱਚ ਸਿਰਫ਼ 5760 ਕਾਲ ਜਾਂ ਮੈਸੇਜ ਆ ਸਕਦੇ ਹਨ। 4 ਦਿਨਾਂ ਵਿੱਚ 23040 ਤੋਂ ਵੱਧ ਨਹੀਂ ਆ ਸਕਦੇ।
