ਸਿਰਫਿਰੇ ਨੇ ਸਕੂਲ ‘ਚ ਕੀਤੀ ਗੋਲੀਬਾਰੀ, 7 ਤੋਂ 10 ਸਾਲ ਦੇ 19 ਬੱਚਿਆਂ ਤੇ 3 ਅਧਿਆਪਕਾਂ ਦੀ ਮੌਤ

ਸਿਰਫਿਰੇ ਨੇ ਸਕੂਲ ‘ਚ ਕੀਤੀ ਗੋਲੀਬਾਰੀ, 7 ਤੋਂ 10 ਸਾਲ ਦੇ 19 ਬੱਚਿਆਂ ਤੇ 3 ਅਧਿਆਪਕਾਂ ਦੀ ਮੌਤ

 

ਅਮਰੀਕਾ (ਵੀਓਪੀ ਬਿਊਰੋ)  ਅਮਰੀਕਾ ਦੇ ਟੈਕਸਾਸ ਤੋਂ ਇਕ ਬੇਹਦ ਹੀ ਦਰਦਨਾਕ ਤੇ ਖਤਰਨਾਕ ਘਟਨਾ ਸਾਹਮਣੇ ਆਈ ਹੈ। ਜਿਥੇ ਸਕੂਲ ਵਿਚ ਹੋਈ ਗੋਲੀਬਾਰੀ ਵਿਚ ਕਰੀਬ 7 ਤੋਂ 10 ਸਾਲ ਦੇ 19 ਮਾਸੂਮ ਬੱਚਿਆਂ ਤੇ 3 ਅਧਿਆਪਕਾਂ ਦੀ ਮੌਤ ਹੋ ਗਈ। ਗੋਲੀ ਚਲਾਉਣ ਵਾਲਾ ਵੀ ਸਿਰਫ 18 ਸਾਲ ਦਾ ਹੀ ਪੁਲਿਸ ਦੀ ਜਵਾਬੀ ਕਾਰਵਾਈ ਵਿਚ ਮੁਲਜ਼ਮ ਵੀ ਮਾਰਿਆ ਗਿਆ ਹੈ। ਮੁਲਜ਼ਮ ਨੇ ਉਕਤ ਹਮਲੇ ਤੋਂ ਪਹਿਲਾਂ ਆਪਣੀ ਦਾਦੀ ਨੂੰ ਵੀ ਮਾਰ ਦਿੱਤਾ ਹੈ।

ਉਕਤ ਘਟਨਾ ਟੈਕਸਾਸ ਦੇ ਰਾਅਬ ਐਲੀਮੈਂਟਰੀ ਸਕੂਲ ਵਿੱਚ ਵਾਪਰੀ। ਟੈਕਸਾਸ ਦੇ ਗਵਰਨਰ ਗ੍ਰੇਗ ਐਬਾਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੈਕਸਾਸ ਦੇ ਇਤਿਹਾਸ ਦੀ ਸਭ ਤੋਂ ਵੱਡੀ ਗੋਲੀਬਾਰੀ ਘਟਨਾ ਹੈ। ਬੰਦੂਕਧਾਰੀ ਬੰਦੂਕ ਤੇ ਰਾਈਫਲ ਨਾਲ ਉਵਾਲਡੇ ਦੇ ਰਾਬ ਐਲੀਮੈਂਟਰੀ ਸਕੂਲ ‘ਚ ਦਾਖਲ ਹੋਇਆ ਸੀ। ਸ਼ੂਟਰ ਸੈਨ ਐਂਟੋਨੀਓ ਤੋਂ ਲਗਭਗ 85 ਮੀਲ (135 ਕਿਲੋਮੀਟਰ) ਪੱਛਮ ਦਾ ਨਿਵਾਸੀ ਸੀ। ਰਾਬ ਐਲੀਮੈਂਟਰੀ ਸਕੂਲ ਵਿੱਚ ਸਿਰਫ਼ 600 ਤੋਂ ਘੱਟ ਵਿਦਿਆਰਥੀਆਂ ਦਾ ਦਾਖਲਾ ਹੈ। ਗੋਲੀਬਾਰੀ ਤੋਂ ਬਾਅਦ, ਜੋਅ ਬਾਇਡਨ ਨੇ ਹਥਿਆਰਾਂ ‘ਤੇ ਪਾਬੰਦੀ ਨੂੰ ਲੈ ਕੇ ਇੱਕ ਭਾਵਨਾਤਮਕ ਸੰਦੇਸ਼ ਭੇਜਿਆ ਹੈ।

ਉਕਤ ਘਟਨਾ ਤੋਂ ਬਾਅਦ ਮ੍ਰਿਤਕ ਬੱਚਿਆਂ ਦੇ ਮਾਪਿਆਂ ਦਾ ਬੁਰਾ ਹਾਲ ਹੈ। 19 ਮਾਸੂਮ ਬੱਚਿਆਂ ਦੀ ਮੌਤ ਤੋਂ ਸਾਰੇ ਪਾਸੇ ਸਹਿਮ ਦਾ ਮਾਹੌਲ ਹੈ। ਰਾਸ਼ਟਰਪਤੀ ਜੋਅ ਬਾਇਡਨ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਅਮਰੀਕੀ ਰਾਸ਼ਟਰੀ ਝੰਡਾ 28 ਮਈ ਤੱਕ ਸੂਰਜ ਡੁੱਬਣ ਤੱਕ, ਸਾਰੇ ਅਮਰੀਕੀ ਦੂਤਾਵਾਸਾਂ, ਵਿਰਾਸਤੀ, ਕੌਂਸਲਰ ਦਫਤਰਾਂ ਅਤੇ ਕਲੀਸਿਯਾ ਦਫਤਰਾਂ ਵਿੱਚ ਅੱਧੇ ਝੁਕੇ ਰਹੇਗਾ।