ਪੰਜਾਬ ਸਰਕਾਰ ਨੇ ਵਧਾਇਆ ਦੁੱਧ ਦਾ ਰੇਟ, ਹੁਣ ਮਿਲੇਗਾ ਇੰਨੇ ਰੁਪਏ ਪ੍ਰਤੀ ਲੀਟਰ…

ਪੰਜਾਬ ਸਰਕਾਰ ਨੇ ਵਧਾਇਆ ਦੁੱਧ ਦਾ ਰੇਟ, ਹੁਣ ਮਿਲੇਗਾ ਇੰਨੇ ਰੁਪਏ ਪ੍ਰਤੀ ਲੀਟਰ…

ਵੀਓਪੀ ਬਿਊਰੋ – ਪੰਜਾਬ ਸਰਕਾਰ ਨੇ ਦੁੱਧ ਦੇ ਰੇਟ ਇਕ ਵਾਰ ਫਿਰ ਤੋਂ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਪੰਜਾਬ ਦੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਡੇਅਰੀ ਕਿਸਾਨਾਂ ਲਈ ਪ੍ਰਤੀ ਕਿਲੋ ਫੈਟ ਦੇ ਹਿਸਾਬ ਨਾਲ ਦੁੱਧ ਦੀ ਖਰੀਦ ਕੀਮਤ ਵਿੱਚ 55 ਰੁਪਏ ਦੇ ਵਾਧੇ ਦਾ ਐਲਾਨ ਕੀਤਾ ਹੈ। ਇਹ ਫੈਸਲਾ ਡੇਅਰੀ ਕਿਸਾਨਾਂ ਦੇ ਵਫ਼ਦ ਨਾਲ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ।

ਮੀਟਿੰਗ ਦੌਰਾਨ ਹਾਲਾਂਕਿ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐਫਏ) ਦੀ ਅਗਵਾਈ ਹੇਠ ਡੇਅਰੀ ਕਿਸਾਨ ਦੁੱਧ ਦੀ ਫੈਟ ਦੇ ਹਿਸਾਬ ਨਾਲ ਖਰੀਦ ਮੁੱਲ ਵਿੱਚ 100 ਰੁਪਏ ਪ੍ਰਤੀ ਕਿਲੋ ਦੇ ਵਾਧੇ ਦੀ ਮੰਗ ਕਰ ਰਹੇ ਸਨ। ਇਸ ਸੰਬਧੀ ਉਹਨਾਂ ਨੇ 21 ਮਈ ਨੂੰ ਮੁਹਾਲੀ ਵਿੱਚ ਜਨਤਕ ਖੇਤਰ ਦੇ ਮਿਲਕ ਪਲਾਂਟਾਂ ਵਿੱਚ ਦੁੱਧ ਦੀ ਖਰੀਦ ਦੀ ਕੀਮਤ ਵਿੱਚ ਵਾਧੇ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਸੀ।

ਕਿਸਾਨਾਂ ਦਾ ਇਹ ਧਰਨਾ ਸਰਕਾਰ ਵੱਲੋਂ ਭਾਅ ਵਧਾਉਣ ਦਾ ਭਰੋਸਾ ਮਿਲਣ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ ਸੀ। ਸਰਕਾਰ ਨੇ ਦੁੱਧ ਦੀ ਖਰੀਦ ਦੀ ਕੀਮਤ ਵਿੱਚ 55 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਹੈ। ਮੰਤਰੀ ਨੇ ਕਿਹਾ ਕਿ ਦੁੱਧ ਦੀ ਖਰੀਦ ਕੀਮਤ ‘ਚ ਵਾਧੇ ਨਾਲ ਇਸ ਦੀਆਂ ਪ੍ਰਚੂਨ ਕੀਮਤਾਂ ‘ਤੇ ਕੋਈ ਅਸਰ ਨਹੀਂ ਪਵੇਗਾ।