ਮਾਮਲਾ ਸ਼ੱਕੀ; ਪੁੱਤ-ਨੂੰਹ ਸੁੱਤੇ ਸੀ ਹੇਠਾਂ, ਉਪਰਲੀ ਮੰਜਿਲ ‘ਤੇ ਹੋ ਗਿਆ ਬਜੁਰਗ ਜੌੜੇ ਦਾ ਕਤਲ

ਮਾਮਲਾ ਸ਼ੱਕੀ; ਪੁੱਤ-ਨੂੰਹ ਸੁੱਤੇ ਸੀ ਹੇਠਾਂ, ਉਪਰਲੀ ਮੰਜਿਲ ‘ਤੇ ਹੋ ਗਿਆ ਬਜੁਰਗ ਜੌੜੇ ਦਾ ਕਤਲ

ਵੀਓਪੀ ਬਿਊਰੋ – ਲੁਧਿਆਣਾ ਵਿਚ ਅਪਰਾਧ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਤੇ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਸਰਕਾਰ ਦੇ ਪੁਲਿਸ ਪ੍ਰਸ਼ਾਸਨ ਦੀ ਢਿੱਲ-ਮੱਠ ਦਾ ਨਤੀਜਾ ਇਹ ਨਿਕਲਿਆ ਹੈ ਕਿ ਅੱਜ ਫਿਰ ਇਕ ਬਜੁਰਗ ਜੌੜੇ ਦਾ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਆਂਢ-ਗੁਆਂਢ ਵਾਲਿਆਂ ਨੇ ਕਿਹਾ ਕਿ ਇਸ ਤਰਹਾਂ ਦੇ ਮਾਹੌਲ ਵਿਚ ਹੁਣ ਰਹਿਣ ਤੋਂ ਹੀ ਡਰ ਲੱਗਦਾ ਹੈ।

ਉਕਤ ਘਟਨਾ ਲੁਧਿਆਣਾ ਦੇ ਜੀਟੀਬੀ ਨਗਰ ਵਿੱਚ ਵਾਪਰੀ ਹੈ। ਦੋਵਾਂ ਦੀਆਂ ਲਾਸ਼ਾਂ ਘਰ ਦੀ ਤੀਜੀ ਮੰਜ਼ਿਲ ‘ਤੇ ਪਈਆਂ ਮਿਲੀਆਂ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਮ੍ਰਿਤਕਾਂ ਦੀ ਪਛਾਣ ਏਅਰਫੋਰਸ ਦੇ ਸੇਵਾਮੁਕਤ ਭੁਪਿੰਦਰ ਸਿੰਘ ਅਤੇ ਉਸ ਦੀ ਪਤਨੀ ਸ਼ੁਸ਼ਪਿੰਦਰਾ ਵਜੋਂ ਹੋਈ ਹੈ। ਘਟਨਾ ਦੇ ਸਮੇਂ ਬਜ਼ੁਰਗ ਜੋੜੇ ਦਾ ਬੇਟਾ ਅਤੇ ਨੂੰਹ ਘਰ ਦੀ ਸਭ ਤੋਂ ਹੇਠਲੀ ਮੰਜ਼ਿਲ ‘ਤੇ ਸਨ।

ਬੁੱਧਵਾਰ ਸਵੇਰੇ ਜਦ ਮ੍ਰਿਤਕਾਂ ਦਾ ਬੇਟਾ ਤੀਜੀ ਮੰਜ਼ਿਲ ‘ਤੇ ਗਿਆ, ਤਾਂ ਉਕਤ ਘਟਨਾ ਦਾ ਪਤਾ ਲੱਗਾ। ਮੁਲਜ਼ਮਾਂ ਨੇ ਸੀਸੀਟੀਵੀ ਦਾ ਡੀਵੀਆਰ ਵੀ ਕਬਜ਼ੇ ਵਿੱਚ ਲੈ ਲਿਆ ਹੈ। ਘਰ ਦਾ ਸਾਮਾਨ ਖਿੱਲਰਿਆ ਪਿਆ ਹੈ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕਮਿਸ਼ਨਰ ਵੀ ਮੌਕੇ ‘ਤੇ ਪਹੁੰਚ ਗਏ ਹਨ। ਮਾਮਲਾ ਸ਼ੱਕੀ ਜਾਪ ਰਿਹਾ ਹੈ।