ਮਨੁੱਖੀ ਤਸਕਰੀ; ਨੰਨ੍ਹੇ ਬੱਚੇ ਅਗਵਾ ਕਰ ਕੇ ਵੇਚੇ ਜਾ ਰਹੇ ਨੇ ਅੱਗੇ, ਲੁਧਿਆਣਾ ਤੋਂ ਅਗਵਾ 3 ਮਹੀਨੇ ਦਾ ਬੱਚਾ 50 ਹਜ਼ਾਰ ‘ਚ ਵੇਚਿਆ ਬਠਿੰਡਾ, ਇੰਝ ਖੁੱਲਿਆ ਭੇਦ…

ਮਨੁੱਖੀ ਤਸਕਰੀ; ਨੰਨ੍ਹੇ ਬੱਚੇ ਅਗਵਾ ਕਰ ਕੇ ਵੇਚੇ ਜਾ ਰਹੇ ਨੇ ਅੱਗੇ, ਲੁਧਿਆਣਾ ਤੋਂ ਅਗਵਾ 3 ਮਹੀਨੇ ਦਾ ਬੱਚਾ 50 ਹਜ਼ਾਰ ‘ਚ ਵੇਚਿਆ ਬਠਿੰਡਾ, ਇੰਝ ਖੁੱਲਿਆ ਭੇਦ…

ਲੁਧਿਆਣਾ/ਬਠਿੰਡਾ (ਵੀਓਪੀ ਬਿਊਰੋ) ਪੰਜਾਬ ਵਿਚ ਇਸ ਸਮੇਂ ਮਨੁੱਖੀ ਤਸਕਰੀ ਦਾ ਧੰਦਾ ਚੱਲ ਰਿਹਾ ਹੈ। ਬੀਤੇ ਦਿਨੀਂ ਹੀ ਥਾਣਾ ਦੁੱਗਰੀ ਦੇ ਇਲਾਕੇ ਧਾਂਦਰਾ ਰੋਡ ’ਤੇ ਸਾਊਥਰਨ ਬਾਈਪਾਸ ਨੇੜੇ ਸ਼ਹੀਦ ਭਗਤ ਸਿੰਘ ਨਗਰ ਇਕ ਮੋਟਰਸਾਈਕਲ ’ਤੇ ਆਏ 3 ਨਕਾਬਪੋਸ਼ ਬਦਮਾਸ਼ਾਂ ਨੇ ਪੰਘੂੜੇ ’ਚ ਸੌਂ ਰਹੇ 3 ਮਹੀਨਿਆਂ ਦੇ ਬੱਚੇ ਨੂੰ ਅਗਵਾ ਕਰ ਲਿਆ ਸੀ। ਇਸ ਦੌਰਾਨ ਬਦਮਾਸ਼ਾਂ ਨੇ ਮਾਸੂਮ ਦੀ ਮਾਂ, ਮਾਮਾ, ਨਾਨੀ ਸਮੇਤ ਵਿਹੜੇ ’ਚ ਮੌਜੂਦ ਹੋਰ ਔਰਤਾਂ ਨਾਲ ਕੁੱਟਮਾਰ ਕਰ ਕੇ ਉਨ੍ਹਾਂ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ ਸੀ। ਪੰਜਾਬ ਪੁਲਿਸ ਨੇ ਉਕਤ ਮਾਮਲੇ ਨੂੰ ਸੁਲਝਾ ਲਿਆ ਹੈ।

 

ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਠਿੰਡਾ ਤੋਂ ਅਗਵਾ ਹੋਇਆ ਬੱਚਾ ਬਰਾਮਦ ਹੋਇਆ ਹੈ। ਮਾਮਲਾ ਮਨੁੱਖੀ ਤਸਕਰੀ ਨਾਲ ਸਬੰਧਤ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੱਚਾ ਬਠਿੰਡਾ ਵਿੱਚ 50 ਹਜ਼ਾਰ ਰੁਪਏ ਵਿੱਚ ਵੇਚਿਆ ਗਿਆ ਹੈ। ਮੁਲਜ਼ਮਾਂ ਦੇ ਇਸ਼ਾਰੇ ’ਤੇ ਲੁਧਿਆਣਾ ਪੁਲੀਸ ਵੀਰਵਾਰ ਦੇਰ ਰਾਤ ਬਠਿੰਡਾ ਜਾ ਕੇ ਛਾਪੇਮਾਰੀ ਕਰਨ ਗਈ ਤਾਂ ਬੱਚਾ ਬਰਾਮਦ ਹੋਇਆ।ਪੁਲੀਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਪਤਾ ਲੱਗਦਿਆਂ ਹੀ ਬੱਚੇ ਨੂੰ ਬਰਾਮਦ ਕਰਨਾ ਸ਼ੁਰੂ ਕਰ ਦਿੱਤਾ ਸੀ। ਬੱਚਾ ਬਿਲਕੁਲ ਸੁਰੱਖਿਅਤ ਹੈ।

ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਦਾ ਖਿਆਲ ਰੱਖਣ ਅਤੇ ਉਹ ਜਲਦ ਹੀ ਇਸ ਮਨੁੱਖੀ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼ ਕਰਨਗੇ।

error: Content is protected !!