ਐੱਸ. ਬੀ. ਐੱਸ. ਪਬਲਿਕ ਸਕੂਲ ਫਿਰੋਜ਼ਪੁਰ ਦੇ ਵਿਦਿਆਰਥੀ ਨੇ ਪੰਜਾਬ ਅਤੇ ਦੇਸ਼ ਦਾ ਕੀਤਾ ਨਾਮ ਰੌਸ਼ਨ

ਐੱਸ. ਬੀ. ਐੱਸ. ਪਬਲਿਕ ਸਕੂਲ ਫਿਰੋਜ਼ਪੁਰ ਦੇ ਵਿਦਿਆਰਥੀ ਨੇ ਪੰਜਾਬ ਅਤੇ ਦੇਸ਼ ਦਾ ਕੀਤਾ ਨਾਮ ਰੌਸ਼ਨ

ਤਾਇਕਵਾਂਡੋ ਗੇਮਜ ਵਿੱਚ ਜਿੱਤਿਆ ਗੋਲਡ ਮੈਡਲ

ਫਿਰੋਜ਼ਪੁਰ ..( ਜਤਿੰਦਰ ਪਿੰਕਲ )

ਸਥਾਨਕ ਐੱਸ. ਬੀ. ਐੱਸ. ਪਬਲਿਕ ਸਕੂਲ ਰੱਖੜੀ ਰੋਡ ਫਿਰੋਜ਼ਪੁਰ ਜਿੱਥੇ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਨਤੀਜੇ ਦੇ ਰਿਹਾ ਹੈ ਓਥੇ ਖੇਡਾਂ ਵਿੱਚ ਵੀ ਇਸ ਸਕੂਲ ਦੇ ਵਿਦਿਆਰਥੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਦੇਸ਼ ਦਾ ਨਾਮ ਰੋਸ਼ਨ ਕਰ ਰਹੇ ਹਨ। ਹਾਲ ਵਿੱਚ ਹੀ ਦਿੱਲੀ ਵਿੱਚ ਹੋਈਆ ਓਪਨ ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ਜੋ ਕੇ ਆਲ ਇੰਡੀਆ ਯੂਨੀਵਰਸਿਟੀਜ ਕੋਂਸਲ ਵੱਲੋਂ ਕਰਾਈ ਗਈ ਜਿਸ ਵਿੱਚ ਭਾਰਤ ਤੋਂ ਇਲਾਵਾ ਜਾਪਾਨ, ਨੇਪਾਲ, ਭੂਟਾਨ, ਸ੍ਰੀਲੰਕਾ, ਦੱਖਣੀ ਕੋਰੀਆ ਆਦਿ ਦੇਸ਼ਾਂ ਦੇ ਖਿਡਾਰੀਆਂ ਨੇ ਅਲੱਗ ਅਲੱਗ ਕੈਟਾਗਰੀ ਵਿੱਚ ਭਾਗ ਲਿਆ। ਜਿਸ ਵਿੱਚ ਐੱਸ ਬੀ ਐੱਸ ਪਬਲਿਕ ਸਕੂਲ ਫਿਰੋਜ਼ਪੁਰ ਦੇ ਵਿਦਿਆਰਥੀ ਸੁਖਬੀਰ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਪਿੰਡ ਭਦਰੂ ਨੇ 70/75 ਕਿਲੋ ਭਾਰ ਕੈਟਾਗਰੀ ਵਿੱਚ ਭਾਰਤ ਵੱਲੋਂ ਖੇਡਦੇ ਹੋਏ ਗੋਲਡ ਮੈਡਲ ਜਿੱਤਿਆ। ਆਪਣੀ ਇਸ ਪ੍ਰਾਪਤੀ ਨਾਲ ਉਸ ਨੇ ਆਪਣੇ ਪਿੰਡ, ਸਕੂਲ, ਪੰਜਾਬ ਅਤੇ ਦੇਸ਼ ਦਾ ਨਾਮ ਉੱਚਾ ਕੀਤਾ ਹੈ।

ਇਸ ਜਿੱਤ ਦੀ ਖ਼ਬਰ ਸੁਣਦੇ ਹੀ ਸਕੂਲ ਅਤੇ ਵਿਦਿਆਰਥੀ ਦੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਖਿਡਾਰੀ ਦੇ ਮਾਪਿਆਂ ਅਤੇ ਸਕੂਲ ਦੇ ਪ੍ਰਿੰਸੀਪਲ ਨੂੰ ਵਧਾਇਆ ਦੇਣ ਵਾਲਿਆ ਦਾ ਤਾਂਤਾ ਲੱਗਾ ਹੋਇਆ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਵਿਰਕ ਨੇ ਦੱਸਦਿਆ ਕਿਹਾ ਕਿ ਇਹ ਵਿਦਿਆਰਥੀ ਸ਼ੁਰੂ ਤੋਂ ਹੀ ਖੇਡਾਂ ਵਿੱਚ ਭਾਗ ਲੈ ਰਿਹਾ ਹੈ ਅਤੇ ਇਸ ਨੇ ਨੈਸ਼ਨਲ ਪੱਧਰ ਤੇ ਵੀ ਬਹੁਤ ਸਾਰੇ ਮੈਡਲ ਜਿੱਤੇ ਹਨ। ਵਿਦਿਆਰਥੀ ਦੀ ਇਸ ਪ੍ਰਾਪਤੀ ਤੇ ਉਹਨਾਂ ਨੂੰ ਮਾਣ ਹੈ। ਪ੍ਰਿੰਸੀਪਲ ਵਿਰਕ ਨੇ ਕਿਹਾ ਕਿ ਭਵਿੱਖ ਵਿੱਚ ਇਹ ਵਿਦਿਆਰਥੀ ਹੋਰ ਵੀ ਵੱਡੇ ਪੱਧਰ ਤੇ ਮੱਲਾਂ ਮਾਰੇਗਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰੇਗਾ।

error: Content is protected !!