ਲੁਧਿਆਣਾ ਕੰਮ ਕਰਨ ਆਏ ਪ੍ਰਵਾਸੀਆਂ ਨੇ ਕਰ’ਤਾ ਕ+ਤਲ, ਇੰਝ ਟਿਕਾਣੇ ਲਾਈ ਲਾ+ਸ਼
ਵੀਓਪੀ ਬਿਊਰੋ – ਲੁਧਿਆਣਾ ਵਿੱਚ ਨੀਲੇ ਡਰਮ ਕ+ਤਲ ਮਾਮਲੇ ਦੇ ਵਿੱਚ ਪੁਲਿਸ ਨੇ ਮਹਿਜ਼ 36 ਘੰਟਿਆਂ ਦੇ ਅੰਦਰ ਛੇ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰ ਸਾਰੇ ਪ੍ਰਵਾਸੀ ਨੇ ਅਤੇ ਲੁਧਿਆਣਾ ਦੇ ਵਿੱਚ ਦਿਹਾੜੀ ਦਾ ਕੰਮ ਕਰਦੇ ਹਨ ਮਰਨ ਵਾਲੇ ਦਾ ਨਾਮ ਮਨੋਜ ਕੁਮਾਰ ਉਰਫ ਰਾਜੂ ਮਨੋਜ ਕੁਮਾਰ ਦੋਸ਼ੀਆਂ ਦੇ ਘਰ ਜਾ ਕੇ ਰੂਟੀਨ ਦੇ ਵਿੱਚ ਆਪਣਾ ਖਾਣ ਪੀਣ ਕਰਦਾ ਸੀ ਅਤੇ ਦਾਰੂ ਪੀਂਦੇ ਸਨ।
ਇਸ ਦੌਰਾਨ ਹੀ ਅਤੇ ਇਨ੍ਹਾਂ ਦਾ ਆਪਸੀ ਲੜਾਈ ਝਗੜਾ ਹੋ ਗਿਆ ਅਤੇ ਇਹ ਗਲੀ ਨੰਬਰ ਪੰਜ ਭਾਰਤੀ ਕਲੋਨੀ ਕਿਰਾਏ ਦੇ ਕਮਰੇ ਦੇ ਵਿੱਚ ਉਨਾਂ ਦੇ ਨਾਲ ਗਿਆ ਸੀ। ਉੱਥੇ ਦਾਰੂ ਪੀਣ ਤੋਂ ਬਾਅਦ ਜਦੋਂ ਲੜਾਈ ਝਗੜਾ ਹੋਇਆ ਤਾਂ ਨੀਰਜ ਕੁਮਾਰ ਅਤੇ ਸੀਡੂ ਕੁਮਾਰ ਨੇ ਮਨੋਜ ‘ਤੇ ਹਮਲਾ ਕਰ ਦਿੱਤਾ ਤੇ ਹਥਿਆਰਾਂ ਦੇ ਨਾਲ ਹਮਲਾ ਕੀਤਾ।
ਹਮਲੇ ਤੋਂ ਬਾਅਦ ਮਨੋਜ ਬੇਹੋਸ਼ ਹੋ ਗਿਆ ਅਤੇ ਕੁਝ ਸਮਾਂ ਇਹਨਾਂ ਨੇ ਉਸਦੀ ਡੈਡ ਬੋਡੀ ਨੂੰ ਆਪਣੇ ਕੋਲ ਹੀ ਰੱਖਿਆ ਉਸ ਤੋਂ ਅਗਲੇ ਦਿਨ ਉਹਨਾਂ ਨੇ ਡੈਡ ਬੋਡੀ ਨੂੰ ਪਲਾਸਟਿਕ ਦੇ ਲਿਫਾਫੇ ਦੇ ਵਿੱਚ ਪੈਕ ਕਰਕੇ ਨੀਲੇ ਰੰਗ ਦੇ ਡਰੰਮ ਦੇ ਵਿੱਚ ਪਾ ਕੇ ਈ ਰਿਕਸ਼ਾ ਵਿੱਚ ਲੈ ਗਏ ਅਤੇ ਸ਼ੇਰਪੁਰ ਇੱਕ ਖਾਲੀ ਪਲਾਟ ਦੇ ਵਿੱਚ ਸੁੱਟ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਜਦੋਂ ਜਾਂਚ ਪੜਤਾਲ ਕੀਤੀ ਸੀਸੀਟੀਵੀ ਕੈਮਰਾ ਖੰਗਾਲੇ ਤਾਂ ਈ ਰਿਕਸ਼ਾ ਦੇ ਨਾਲ ਜਾਂਚ ਪੜਤਾਲ ਕੀਤੀ ਈ ਰਿਕਸ਼ਾ ਚਲਾਉਣ ਵਾਲਾ ਰੋਹਿਤ ਕੁਮਾਰ ਸੀ ਰੋਹਿਤ ਕੁਮਾਰ ਦੇ ਬਿਆਨਾਂ ‘ਤੇ ਇਹ ਬਾਕੀ ਜਿਹੜੇ ਦੋਸ਼ੀ ਇਹ ਟਰੇਸ ਹੋਏ।





