ਸ੍ਰੀ ਅਨੰਦਪੁਰ ਸਾਹਿਬ ‘ਚ ਬਣੇਗੀ ਹੈਰੀਟੇਜ ਸਟਰੀਟ, CM ਮਾਨ ਨੇ ਰੱਖਿਆ ਨੀਂਹ ਪੱਥਰ

ਸ੍ਰੀ ਅਨੰਦਪੁਰ ਸਾਹਿਬ ‘ਚ ਬਣੇਗੀ ਹੈਰੀਟੇਜ ਸਟਰੀਟ, CM ਮਾਨ ਨੇ ਰੱਖਿਆ ਨੀਂਹ ਪੱਥਰ

ਵੀਓਪੀ ਬਿਊਰੋ – ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੈਰੀਟੇਜ ਸਟਰੀਟ (ਵਿਰਾਸਤੀ ਮਾਰਗ) ਦਾ ਨੀਂਹ ਪੱਥਰ ਰੱਖਿਆ ਇਸ ਦੇ ਨਾਲ ਹੀ ਉਹਨਾਂ ਭਾਈ ਜੈਤਾ ਜੀ ਯਾਦਗਾਰ ਵੀ ਲੋਕ ਅਰਪਣ ਕੀਤੀ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਜਾਣ ਵਾਲੇ ਰਸਤੇ ਨੂੰ ਹੁਣ ਸਫ਼ੈਦ ਸੰਗਮਰਮਰ ਨਾਲ ਬਣੇ ਵਿਰਾਸਤੀ ਮਾਰਗ (ਹੈਰੀਟੇਜ ਸਟਰੀਟ) ਵਜੋਂ ਵਿਕਸਤ ਕੀਤਾ।

ਇਸ ਪ੍ਰੋਜੈਕਟ ਉੱਤੇ ਲਗਭਗ 25 ਕਰੋੜ ਰੁਪਏ ਦੀ ਲਾਗਤ ਆਵੇਗੀ, ਇਸਨੂੰ 31 ਮਾਰਚ 2026 ਤੱਕ ਮੁਕੰਮਲ ਕੀਤਾ ਜਾਵੇਗਾ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਥ ਦੇ ਨਾਮ ‘ਤੇ ਵੋਟਾਂ ਲੈਂਦੇ ਰਹੇ, ਇਸ ਤੋਂ ਪਹਿਲਾਂ 1970 ਵਿੱਚ ਪਹਿਲਾਂ ਨੀਂਹ ਪੱਥਰ ਰੱਖਿਆ ਗਿਆ ਸੀ। ਉਹਨਾਂ ਕਿਹਾ ਕਿ ਹੜਾਂ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ , ਤੁਹਾਡਾ ਨੁਕਸਾਨ ਹੋਇਆ ਪੰਜਾਬ ਹਮੇਸ਼ਾ ਮੁਸੀਬਤਾਂ ਤੋਂ ਨਿਕਲ ਕੇ ਖੜਾ ਹੁੰਦਾ ਰਿਹਾ ਹੈ। ਹੜਾਂ ਦੇ ਦੌਰਾਨ ਤਿੰਨ ਪੁਲਾਂ ਦਾ ਨੁਕਸਾਨ ਹੋਇਆ ਸੀ। ਜੋ ਕਿ 100 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਾਏ ਜਾ ਰਹੇ ਹਨ। ਲੋਕਾਂ ਦੀਆਂ ਨਿਜੀ ਲੋੜਾਂ ਵੀ ਅਸੀਂ ਪੂਰੀਆਂ ਨਹੀਂ ਕਰ ਪਾਏ ਤੇ ਆਪਣੇ ਆਪ ਨੂੰ ਅਸੀਂ ਵਿਸ਼ਵ ਗੁਰੂ ਮੰਨਦੇ ਹਾਂ।

ਅਸੀਂ ਚਾਹੁੰਦੇ ਹਾਂ ਕਿ ਇੱਕ ਟ੍ਰੇਨ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲੇ ਜਿਹੜੇ ਕਿ ਪੰਜ ਤਖਤਾਂ ਦੇ ਇਕੱਠੇ ਦਰਸ਼ਨ ਕਰਵਾ ਸਕੇ । ਸ਼੍ਰੀ ਅਨੰਦਪੁਰ ਸਾਹਿਬ ਨੈਣਾ ਦੇਵੀ ਰੋਪਵੇ ਬਾਰੇ ਬੋਲਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਵੀ ਉਹਨਾਂ ਦੇ ਧਿਆਨ ਵਿੱਚ ਹੈ ਤੇ ਅਨੰਦਪੁਰ ਸਾਹਿਬ ਵਿਖੇ ਟੂਰਿਜ਼ਮ ਦੀਆਂ ਬਹੁਤ ਸੰਭਾਵਨਾਵਾਂ ਹਨ ਜਿਸ ਉੱਤੇ ਕੰਮ ਕੀਤਾ ਜਾ ਰਿਹਾ ਹੈ।

ਇਸ ਮਾਰਗ ਦੀ ਕੁੱਲ ਲੰਬਾਈ 580 ਮੀਟਰ ਹੋਵੇਗੀ, ਜਿਸਨੂੰ ਦੋ ਹਿੱਸਿਆਂ ਤਿਆਰ ਕੀਤਾ ਜਾਵੇਗਾ। ਇੱਕ ਸਰੋਵਰ ਸਾਹਮਣੇ ਲੰਘਦਾ ਰਸਤਾ ਤੇ ਦੂਜਾ ਤਖ਼ਤ ਸਾਹਿਬ ਵੱਲ ਚੜ੍ਹਾਈ ਵਾਲਾ ਹਿੱਸਾ, ਜਿੱਥੇ ਸੰਗਤਾਂ ਦੀ ਸਹੂਲਤ ਲਈ ਪੋੜੀਆਂ ਬਣਾਈਆਂ ਜਾਣਗੀਆਂ। ਵਿਰਾਸਤੀ ਮਾਰਗ ਦੇ ਦੋਨੋ ਪਾਸਿਆਂ ‘ਤੇ ਮਿਊਰਲਾਂ ਅਤੇ ਪੇਂਟਿੰਗਾਂ ਰਾਹੀਂ ਖ਼ਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਅਨੰਦਪੁਰ ਸਾਹਿਬ ਦਾ ਇਤਿਹਾਸ ਦਰਸਾਇਆ ਜਾਵੇਗਾ। ਇਸਦੇ ਨਾਲ ਹੀ, ਮਾਰਗ ਦੇ ਸ਼ੁਰੂ ‘ਚ ਇੱਕ ਵੱਡਾ ਤੇ ਆਕਰਸ਼ਕ ਮੁੱਖ ਗੇਟ ਬਣਾਇਆ ਜਾਵੇਗਾ, ਜਦਕਿ ਹੋਰ ਗੇਟ ਸਰੋਵਰ ਅਤੇ ਪਾਰਕਿੰਗ ਵਾਲੇ ਰਸਤੇ ‘ਤੇ ਵੀ ਬਣਾਏ ਜਾਣਗੇ, ਤਾਂ ਜੋ ਡਿਜ਼ਾਇਨ ਵਿੱਚ ਇੱਕਸਾਰਤਾ ਬਣੀ ਰਹੇ।

ਇਸ ਮਾਰਗ ‘ਤੇ ਸੰਗਮਰਮਰ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਰੁੱਖਾਂ ਦੀ ਰੋਪਾਈ ਵੀ ਕੀਤੀ ਜਾਵੇਗੀ, ਜਿਸ ਨਾਲ ਇਹ ਪ੍ਰੋਜੈਕਟ ਧਾਰਮਿਕ ਤੇ ਵਾਤਾਵਰਣ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਬਣੇਗਾ। ਇਹ ਵਿਲੱਖਣ ਯੋਜਨਾ ਸ੍ਰੀ ਅਨੰਦਪੁਰ ਸਾਹਿਬ ਨੂੰ ਵਿਸ਼ਵ ਪੱਧਰ ‘ਤੇ ਇੱਕ ਖ਼ਾਸ ਧਾਰਮਿਕ ਟੂਰੀਜਮ ਕੇਂਦਰ ਵਜੋਂ ਉਭਾਰਨ ਵਿੱਚ ਹੋਰ ਯੋਗਦਾਨ ਪਾਵੇਗੀ ਅਤੇ “ਸਫ਼ੈਦ ਵਿਰਾਸਤੀ ਮਾਰਗ” ਆਪਣੇ ਆਪ ਵਿੱਚ ਦੁਨੀਆ ਦੀ ਪਹਿਲੀ ਉਦਾਹਰਣ ਹੋਵੇਗੀ।

error: Content is protected !!