Tuesday, July 7, 2026
spot_imgspot_imgspot_imgspot_img
HomeLatest NewsFIFA World Cup 2026: ਕ੍ਰਿਸਟੀਆਨੋ ਰੋਨਾਲਡੋ ਦਾ ਸਫ਼ਰ ਖਤਮ, ਅਜਿਹਾ ਰਿਹਾ ਵਿਸ਼ਵ...

FIFA World Cup 2026: ਕ੍ਰਿਸਟੀਆਨੋ ਰੋਨਾਲਡੋ ਦਾ ਸਫ਼ਰ ਖਤਮ, ਅਜਿਹਾ ਰਿਹਾ ਵਿਸ਼ਵ ਕੱਪ ਕਰਿਅਰ, ਸਪੇਨ ਤੋਂ ਹਾਰ ਕੇ ਪੁਰਤਗਾਲ ਬਾਹਰ

ਕ੍ਰਿਸਟੀਆਨੋ ਰੋਨਾਲਡੋ ਦੇ ਆਖਰੀ ਵਿਸ਼ਵ ਕੱਪ ਮੈਚ ‘ਚ ਪੁਰਤਗਾਲ ਨੂੰ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਫੀਫਾ ਵਿਸ਼ਵ ਕੱਪ 2026 ਵਿੱਚ ਰਾਊਂਡ ਆਫ਼ 16 ਮੈਚ ਹਾਰਨ ਤੋਂ ਬਾਅਦ ਪੁਰਤਗਾਲ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਸਪੇਨ ਨੇ ਪੁਰਤਗਾਲ ਨੂੰ 1-0 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਪੱਕੀ ਕੀਤੀ। ਪੁਰਤਗਾਲ ਦੇ ਬਾਹਰ ਹੋਣ ਦੇ ਨਾਲ ਹੀ ਉਨ੍ਹਾਂ ਦੇ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਦਾ ਵਿਸ਼ਵ ਕੱਪ ਸਫ਼ਰ ਵੀ ਖ਼ਤਮ ਹੋ ਗਿਆ। ਰੋਨਾਲਡੋ ਨੇ ਰਾਊਂਡ ਆਫ਼ 16 ਮੈਚ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ‘ਚ ਕਿਹਾ ਸੀ ਕਿ ਇਹ ਉਨ੍ਹਾਂ ਦਾ ਆਖਰੀ ਵਿਸ਼ਵ ਕੱਪ ਹੈ। ਹਾਲਾਂਕਿ, ਉਨ੍ਹਾਂ ਨੇ ਅਜੇ ਤੱਕ ਅੰਤਰਰਾਸ਼ਟਰੀ ਫੁੱਟਬਾਲ ਤੋਂ ਆਪਣੀ ਸੰਨਿਆਸ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਰੋਨਾਲਡੋ ਦਾ ਵਿਸ਼ਵ ਕੱਪ ਕਰੀਅਰ

ਸਪੇਨ ਵਿਰੁੱਧ ਰਾਊਂਡ ਆਫ਼ 16 ਮੈਚ ਕ੍ਰਿਸਟੀਆਨੋ ਰੋਨਾਲਡੋ ਦੇ ਵਿਸ਼ਵ ਕੱਪ ਕਰੀਅਰ ਦਾ ਆਖਰੀ ਮੈਚ ਰਿਹਾ। ਇਹ ਉਨ੍ਹਾਂ ਦੇ ਵਿਸ਼ਵ ਕੱਪ ਕਰੀਅਰ ਦਾ ਕੁੱਲ 27ਵਾਂ ਮੈਚ ਸੀ। ਰੋਨਾਲਡੋ ਫੁੱਟਬਾਲ ਇਤਿਹਾਸ ‘ਚ ਛੇ ਵੱਖ-ਵੱਖ ਫੀਫਾ ਵਿਸ਼ਵ ਕੱਪਾਂ ‘ਚ ਗੋਲ ਕਰਨ ਵਾਲੇ ਪਹਿਲਾ ਖਿਡਾਰੀ ਹਨ। ਉਹ ਫੀਫਾ ਵਿਸ਼ਵ ਕੱਪ ਦੇ ਨਾਕਆਊਟ ਦੌਰ ‘ਚ ਪਹੁੰਚਣ ਤੇ ਖੇਡਣ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਵੀ ਹਨ। ਕ੍ਰਿਸਟੀਆਨੋ ਰੋਨਾਲਡੋ ਦੇ ਕੋਲ ਫੀਫਾ ਵਿਸ਼ਵ ਕੱਪ ‘ਚ ਪੁਰਤਗਾਲ ਲਈ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਹੈ, ਜਿਸ ‘ਚ ਕੁੱਲ 11 ਗੋਲ ਹਨ।
ਰੋਨਾਲਡੋ ਨੇ 2006 ‘ਚ ਆਪਣਾ ਫੀਫਾ ਵਿਸ਼ਵ ਕੱਪ ਡੈਬਿਊ ਕੀਤਾ ਸੀ, ਜਦੋਂ ਪੁਰਤਗਾਲ ਸੈਮੀਫਾਈਨਲ ‘ਚ ਹਾਰ ਗਿਆ ਸੀ। 2010 ਦੇ ਵਿਸ਼ਵ ਕੱਪ’ਚ, ਉਹ ਪੁਰਤਗਾਲੀ ਟੀਮ ਨਾਲ ਰਾਊਂਡ ਆਫ਼ 16 ‘ਚ ਪਹੁੰਚੇ ਸਨ। 2014 ਦੇ ਵਿਸ਼ਵ ਕੱਪ ‘ਚ, ਟੀਮ ਗਰੁੱਪ ਪੜਾਅ ‘ਚ ਬਾਹਰ ਹੋ ਗਈ ਸੀ। ਉਨ੍ਹਾਂ ਦੀ ਯਾਤਰਾ 2018 ਦੇ ਵਿਸ਼ਵ ਕੱਪ ‘ਚ ਦੁਬਾਰਾ ਰਾਊਂਡ ਆਫ਼ 16 ‘ਚ ਖ਼ਤਮ ਹੋ ਗਈ। ਰੋਨਾਲਡੋ 2022 ਦੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ‘ਚ ਖੇਡੇ ਤੇ 2026 ‘ਚ ਉਨ੍ਹਾਂ ਦਾ ਆਖਰੀ ਫੀਫਾ ਵਿਸ਼ਵ ਕੱਪ ਰਿਹਾ। ਉਹ ਇੱਕ ਵਾਰ ਫਿਰ ਰਾਊਂਡ ਆਫ਼ 16 ਤੋਂ ਅੱਗੇ ਵਧਣ ‘ਚ ਅਸਫਲ ਰਹੇ। ਇਸ ਤਰ੍ਹਾਂ, ਵਿਸ਼ਵ ਕੱਪ ਜਿੱਤਣ ਦਾ ਉਨ੍ਹਾਂ ਦਾ ਸੁਪਨਾ ਅਧੂਰਾ ਰਿਹਾ।

ਸਪੇਨ ਨੇ ਐਕਸਟਰ ਟਾਈਮ ‘ਚ ਪੁਰਤਗਾਲ ਨੂੰ ਹਰਾਇਆ

2026 ਦੇ ਫੀਫਾ ਵਿਸ਼ਵ ਕੱਪ ‘ਚ ਪੁਰਤਗਾਲ ਤੇ ਸਪੇਨ ਵਿਚਕਾਰ ਮੈਚ ਇੱਕ ਸਖ਼ਤ ਮੁਕਾਬਲਾ ਸੀ। ਦੋਵੇਂ ਹਾਫ਼ਾਂ ਦੌਰਾਨ ਕੋਈ ਗੋਲ ਨਹੀਂ ਹੋਇਆ। ਐਕਸਟਰਾ ਟਾਈਮ ਦੌਰਾਨ ਮੇਰੀਨੋ ਨੇ ਸਪੇਨ ਲਈ ਇੱਕੋ ਇੱਕ ਗੋਲ ਕੀਤਾ, ਜਿਸ ਨਾਲ ਪੁਰਤਗਾਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

2026 ਫੀਫਾ ਵਿਸ਼ਵ ਕੱਪ ‘ਚ ਰੋਨਾਲਡੋ

ਕ੍ਰਿਸਟੀਆਨੋ ਰੋਨਾਲਡੋ ਨੇ 2026 ਫੀਫਾ ਵਿਸ਼ਵ ਕੱਪ ‘ਚ ਪੁਰਤਗਾਲ ਲਈ ਸਿਰਫ਼ ਤਿੰਨ ਗੋਲ ਕੀਤੇ। ਉਨ੍ਹਾਂ ਨੇ ਉਜ਼ਬੇਕਿਸਤਾਨ ਵਿਰੁੱਧ ਦੋ ਗੋਲ ਕੀਤੇ ਤੇ ਰਾਊਂਡ ਆਫ 32 ਮੈਚ ‘ਚ ਕ੍ਰੋਏਸ਼ੀਆ ਵਿਰੁੱਧ ਪੈਨਲਟੀ ਰਾਹੀਂ ਇੱਕ ਗੋਲ ਕੀਤਾ।

ਰੋਨਾਲਡੋ ਦਾ ਹੁਣ ਤੱਕ ਦਾ ਅੰਤਰਰਾਸ਼ਟਰੀ ਕਰੀਅਰ

ਕ੍ਰਿਸਟੀਆਨੋ ਰੋਨਾਲਡੋ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ‘ਚ ਹੁਣ ਤੱਕ 233 ਮੈਚ ਖੇਡੇ ਹਨ, 146 ਗੋਲ ਕੀਤੇ ਹਨ ਤੇ 46 ਅਸਿਸਟ ਦਿੱਤੇ ਹਨ। ਉਨ੍ਹਾਂ ਦੇ ਕੋਲ ਪੁਰਤਗਾਲ ਲਈ ਸਭ ਤੋਂ ਵੱਧ ਮੈਚ ਖੇਡਣ ਤੇ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਹੈ। ਉਨ੍ਹਾਂ ਨੇ ਯੂਰੋ’ਚ 14 ਤੇ ਵਿਸ਼ਵ ਕੱਪ ਕੁਆਲੀਫਾਇਰ ‘ਚ 37 ਗੋਲ ਕੀਤੇ ਹਨ।

ਅੰਤਰਰਾਸ਼ਟਰੀ ਫੁੱਟਬਾਲ ਤੋਂ ਅਜੇ ਨਹੀਂ ਲਿਆ ਸੰਨਿਆਸ

ਰੋਨਾਲਡੋ ਨੇ ਅਜੇ ਤੱਕ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਨਹੀਂ ਲਿਆ ਹੈ। ਉਹ ਆਪਣੇ ਪਰਿਵਾਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਆਪਣੇ ਅੰਤਰਰਾਸ਼ਟਰੀ ਕਰੀਅਰ ਬਾਰੇ ਅੰਤਿਮ ਫੈਸਲਾ ਲੈਣਗੇ। ਰੋਨਾਲਡੋ ਨੇ ਕਿਹਾ ਕਿ ਉਹ ਆਪਣੇ ਅੰਤਰਰਾਸ਼ਟਰੀ ਕਰੀਅਰ ਬਾਰੇ ਕੋਈ ਫੈਸਲਾ ਲੈਣ ‘ਚ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੇ।
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments