Sunday, July 19, 2026
spot_imgspot_imgspot_imgspot_img
HomeLatest NewsPM Modi ਦੇ ਪੰਜਾਬ-ਹਰਿਆਣਾ ਦੌਰੇ ਦਾ ਪੂਰਾ ਸ਼ਡਿਊਲ, ਕਰੋੜਾਂ ਦੀਆਂ ਦੇਣਗੇ ਸੌਗਾਤਾਂ

PM Modi ਦੇ ਪੰਜਾਬ-ਹਰਿਆਣਾ ਦੌਰੇ ਦਾ ਪੂਰਾ ਸ਼ਡਿਊਲ, ਕਰੋੜਾਂ ਦੀਆਂ ਦੇਣਗੇ ਸੌਗਾਤਾਂ

ਸੁਰੱਖਿਆ ਦੇ ਮੱਦੇਨਜ਼ਰ ਚੰਡੀਗੜ੍ਹ ਤੇ ਜਲੰਧਰ ‘ਚ 10,000 ਤੋਂ ਵੱਧ ਪੁਲਿਸ ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੰਡੀਗੜ੍ਹ ਤੇ ਜਲੰਧਰ ਦਾ ਦੌਰਾ ਕਰ ਰਹੇ ਹਨ। ਇਸ ਦੌਰੇ ਦੌਰਾਨ ਉਹ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ। ਚੰਡੀਗੜ੍ਹ ਚ ਇੱਕ ਜਨ ਸਭ ਨੂੰ ਸੰਬੋਧਨ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਰੇਲਵੇ ਤੇ ਸੜਕੀ ਬੁਨਿਆਦੀ ਢਾਂਚੇ ਨਾਲ ਸਬੰਧਤ ਕਈ ਮੁੱਖ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਲਈ ਜਲੰਧਰ ਜਾਣਗੇ।
ਸੁਰੱਖਿਆ ਦੇ ਮੱਦੇਨਜ਼ਰ ਚੰਡੀਗੜ੍ਹ ਤੇ ਜਲੰਧਰ ‘ਚ 10,000 ਤੋਂ ਵੱਧ ਪੁਲਿਸ ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਦੋਵਾਂ ਸ਼ਹਿਰਾਂ ਨੂੰ ਨੋ-ਫਲਾਈ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਤੇ ਸਿਰਫ਼ ਵੈਧ ਐਂਟਰੀ ਪਾਸ ਵਾਲੇ ਲੋਕਾਂ ਨੂੰ ਹੀ ਇਸ ਸਮਾਗਮ ਚ ਸ਼ਾਮਲ ਹੋਣ ਦੀ ਇਜਾਜ਼ਤ ਹੋਵੇਗੀ।

ਪੀਐਮ ਦੇ ਦੌਰੇ ਦਾ ਪੂਰਾ ਸ਼ਡਿਊਲ

ਜੀਂਦ, ਹਰਿਆਣਾ

  • ਸਵੇਰੇ 11:00 ਵਜੇ: ਪ੍ਰਧਾਨ ਮੰਤਰੀ ਮੋਦੀ ਜੀਂਦ ਰੇਲਵੇ ਸਟੇਸ਼ਨ ‘ਤੇ ਪਹੁੰਚਣਗੇ ਤੇ ਦੇਸ਼ ਦੀ ਪਹਿਲੀ ਹਾਈਡ੍ਰੋਜਨ-ਸੰਚਾਲਿਤ ਰੇਲਗੱਡੀ (ਜੀਂਦ-ਸੋਨੀਪਤ ਰੂਟ) ਨੂੰ ਹਰੀ ਝੰਡੀ ਦਿਖਾਉਣਗੇ।
  • ਸਵੇਰੇ 11:30 ਵਜੇ: ਜੀਂਦ ਦੇ ਏਕਲਵਯ ਸਟੇਡੀਅਮ ਦੇ ਸਾਹਮਣੇ ਮੈਦਾਨ ‘ਤੇ ਪਹੁੰਚਣਗੇ। ਇੱਥੇ, ਉਹ 14,700 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਉਦਘਾਟਨ ਕਰਨਗੇ।
  • ਸਵੇਰੇ 11:45 ਵਜੇ ਤੋਂ ਦੁਪਹਿਰ 12:30 ਵਜੇ:

    ਉਹ ਏਕਲਵਯ ਸਟੇਡੀਅਮ ਵਿਖੇ ਇੱਕ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ।

ਚੰਡੀਗੜ੍ਹ

  • ਦੁਪਹਿਰ 01:45 ਵਜੇ: ਪ੍ਰਧਾਨ ਮੰਤਰੀ ਮੋਦੀ ਚੰਡੀਗੜ੍ਹ ਪਹੁੰਚਣਗੇ।
  • ਦੁਪਹਿਰ 01:50 ਵਜੇ: ਉਹ ਪੰਜਾਬ ਇੰਜੀਨੀਅਰਿੰਗ ਕਾਲਜ (ਪੀਈਸੀ) ਤੇ PGIMER ਨਾਲ ਸਬੰਧਤ ਸਮਾਗਮਾਂ ‘ਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਚੰਡੀਗੜ੍ਹ ਦੇ ਬੁਨਿਆਦੀ ਢਾਂਚੇ, ਸਿਹਤ ਸੰਭਾਲ ਤੇ ਸਿੱਖਿਆ ਪ੍ਰੋਜੈਕਟਾਂ ਨੂੰ 6,600 ਰੁਪਏ ਕਰੋੜ ਤੋਂ ਵੱਧ ਦੇ ਤੋਹਫ਼ੇ ਦੇਣਗੇ।
  • ਦੁਪਹਿਰ 02:00 ਵਜੇ: PGIMER ਵਿਖੇ ਐਡਵਾਂਸਡ ਮਦਰ ਐਂਡ ਚਾਈਲਡ ਸੈਂਟਰ ਤੇ ਐਡਵਾਂਸਡ ਨਿਊਰੋਸਾਇੰਸ ਸੈਂਟਰ ਦਾ ਉਦਘਾਟਨ।
  • ਦੁਪਹਿਰ 02:15 ਵਜੇ:

    ਉਹ ਚੰਡੀਗੜ੍ਹ ‘ਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ। (ਚੰਡੀਗੜ੍ਹ ਦੌਰੇ ਦੀ ਕੁੱਲ ਮਿਆਦ ਲਗਭਗ 45 ਮਿੰਟ ਹੋਵੇਗੀ)।

ਜਲੰਧਰ, ਪੰਜਾਬ

ਸ਼ਾਮ ਲਗਭਗ 4:00 PM: ਪ੍ਰਧਾਨ ਮੰਤਰੀ ਮੋਦੀ ਜਲੰਧਰ, ਪੰਜਾਬ ਪਹੁੰਚਣਗੇ।
ਜਲੰਧਰ ਪ੍ਰੋਗਰਾਮ: ਉਹ 5,470 ਰੁਪਏ ਕਰੋੜ ਤੋਂ ਵੱਧ ਦੇ ਰੇਲ ਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਉਦਘਾਟਨ ਕਰਨਗੇ। ਉਹ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਤਹਿਤ ਜਲੰਧਰ ਕੈਂਟ ਸਮੇਤ ਦੇਸ਼ ਭਰ ‘ਚ 75 ਪੁਨਰ ਵਿਕਸਤ ਰੇਲਵੇ ਸਟੇਸ਼ਨਾਂ ਦਾ ਡਿਜੀਟਲੀ ਉਦਘਾਟਨ ਕਰਨਗੇ। ਉਹ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਤੇ ਕਰਤੋਲੀ-ਅੰਬਾਲਾ ਤੇ ਅੰਮ੍ਰਿਤਸਰ-ਵਾਰਾਣਸੀ (ਸੰਤ ਰਵਿਦਾਸ ਐਕਸਪ੍ਰੈਸ) ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਲੰਧਰ ਦੌਰਾ

  • ਦੁਪਹਿਰ 03:40 ਵਜੇ: ਪ੍ਰਧਾਨ ਮੰਤਰੀ ਮੋਦੀ ਚੰਡੀਗੜ੍ਹ ਤੋਂ ਇੱਕ Mi-17 ਹੈਲੀਕਾਪਟਰ ਰਾਹੀਂ ਆਦਮਪੁਰ ਹਵਾਈ ਅੱਡੇ ਤੋਂ ਲੰਘਣਗੇ ਤੇ ਜਲੰਧਰ ਦੇ PAP ਮੈਦਾਨ ‘ਚ ਸਥਿਤ ਹੈਲੀਪੈਡ ‘ਤੇ ਉਤਰਨਗੇ।
  • ਸ਼ਾਮ 03:50 ਵਜੇ: ਉਹ ਪੁਨਰ-ਵਿਕਸਤ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੱਕ ਪਹੁੰਚਣ ਲਈ ਸਖ਼ਤ ਸੁਰੱਖਿਆ ਹੇਠ ਹੈਲੀਪੈਡ ਤੋਂ ਸੜਕ ਰਾਹੀਂ ਯਾਤਰਾ ਕਰਨਗੇ।
  • ਸ਼ਾਮ 04:00 ਵਜੇ: ਪੁਨਰ-ਵਿਕਸਤ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੀ ਨਵੀਂ, ਅਤਿ-ਆਧੁਨਿਕ ਇਮਾਰਤ ਦਾ ਉਦਘਾਟਨ ਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।
  • ਸ਼ਾਮ 04:10 ਵਜੇ: ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਤਹਿਤ ਦੇਸ਼ ਭਰ ਦੇ 74 ਹੋਰ ਪੁਨਰ-ਵਿਕਸਤ ਰੇਲਵੇ ਸਟੇਸ਼ਨਾਂ ਦਾ ਵਰਚੁਅਲ ਉਦਘਾਟਨ ਕਰਨਗੇ।
  • ਸ਼ਾਮ 04:25 ਵਜੇ: ਨਵੀਂ ‘ਸੰਤ ਰਵਿਦਾਸ ਐਕਸਪ੍ਰੈਸ’ ਟ੍ਰੇਨ (ਅੰਮ੍ਰਿਤਸਰ ਤੋਂ ਵਾਰਾਣਸੀ ਤੱਕ ਚੱਲਣ ਵਾਲੀ) ਤੇ ਕਰਤੋਲੀ-ਅੰਬਾਲਾ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
  • ਸ਼ਾਮ 04:35 ਵਜੇ ਤੋਂ ਸ਼ਾਮ 05:00 ਵਜੇ ਤੱਕ: 5,470 ਰੁਪਏ ਕਰੋੜ ਤੋਂ ਵੱਧ ਦੇ ਰੇਲਵੇ, ਰਾਸ਼ਟਰੀ ਰਾਜਮਾਰਗ (NHAI) ਤੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਸਮਰਪਿਤ ਕੀਤਾ ਜਾਵੇਗਾ, ਜਿਸ ਤੋਂ ਬਾਅਦ ਜਲੰਧਰ ਕੈਂਟ ਸਟੇਸ਼ਨ ਕੰਪਲੈਕਸ ਦੇ ਅੰਦਰ ਇੱਕ ਜਨਤਕ ਇਕੱਠ ਨੂੰ ਸੰਬੋਧਨ ਕੀਤਾ ਜਾਵੇਗਾ।
  • ਸ਼ਾਮ 05:10 ਵਜੇ: ਸਮਾਗਮ ਦੀ ਸਮਾਪਤੀ ਤੋਂ ਬਾਅਦ PAP ਹੈਲੀਪੈਡ ਲਈ ਰਵਾਨਗੀ।
  • ਸ਼ਾਮ 05:20 ਵਜੇ: ਦਿੱਲੀ ਵਾਪਸੀ ਯਾਤਰਾ ਲਈ ਹੈਲੀਪੈਡ ਤੋਂ ਉਡਾਣ।
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_imgspot_imgspot_imgspot_img

Most Popular

Recent Comments