HomeLatest NewsDasuya: ਰਾਤ ਨੂੰ ਸੜਕਾਂ ਦੇ ਘੁੰਮਦਾ ਦੇਖਿਆ ਗਿਆ ਤੇਦੂੰਆ, 6 ਮਹੀਨੇ ਵੱਛੇ... Latest Newsਪੰਜਾਬ Dasuya: ਰਾਤ ਨੂੰ ਸੜਕਾਂ ਦੇ ਘੁੰਮਦਾ ਦੇਖਿਆ ਗਿਆ ਤੇਦੂੰਆ, 6 ਮਹੀਨੇ ਵੱਛੇ ਦਾ ਬਣਾਇਆ ਸ਼ਿਕਾਰ By admin July 17, 2026 0 13 Share FacebookTwitterWhatsAppTelegram ਇਹ ਸਾਰੀ ਘਟਨਾ ਘਰ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਦਸੂਹਾ ਹਲਕੇ (ਹੁਸ਼ਿਆਰਪੁਰ) ਦੇ ਦਾਤਾਰਪੁਰ ਸ਼ਹਿਰ ਖੇਤਰ ਦੇ ਉਪਲਾ ਵਡਾਲਾ ਪਿੰਡ ਦੇ ਆਬਾਦੀ ਵਾਲੇ ਇਲਾਕੇ’ਚ ਰਾਤ ਨੂੰ ਇੱਕ ਤੇਂਦੂਆ ਘੁੰਮਦਾ ਦੇਖਿਆ ਗਿਆ। ਇਹ ਲਗਭਗ 15 ਮਿੰਟਾਂ ਤੱਕ ਇੱਕ ਘਰ ਦੇ ਵਿਹੜੇ ਤੇ ਚਾਰਦੀਵਾਰੀ ਦੇ ਆਲੇ-ਦੁਆਲੇ ਘੁੰਮਦਾ ਰਿਹਾ। ਫਿਰ ਇਹ ਚਾਰਦੀਵਾਰੀ ਟੱਪ ਗਿਆ ਤੇ ਛੇ ਮਹੀਨੇ ਦੇ ਵੱਛੇ ਦਾ ਸ਼ਿਕਾਰ ਕਰ ਲਿਆ। ਇਹ ਸਾਰੀ ਘਟਨਾ ਘਰ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ। ਉਪਲਾ ਵਡਾਲਾ ਸ਼ਿਵ ਮੰਦਰ ਦੇ ਮੈਨੇਜਰ ਪੰਡਿਤ ਗਿਆਨ ਚੰਦ ਤੇ ਉਨ੍ਹਾਂ ਦੇ ਪੋਤੇ ਚੰਦਨ ਸ਼ਰਮਾ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ‘ਚ ਤੇਂਦੂਆ ਪਹਿਲਾਂ ਉਨ੍ਹਾਂ ਦੇ ਘਰ ਦੇ ਨਾਲ ਲੱਗਦੀ ਲਿੰਕ ਰੋਡ ‘ਤੇ 12:22 ਵਜੇ ਦਿਖਾਈ ਦੇ ਰਿਹਾ ਸੀ। ਚਾਰ ਮਿੰਟ ਬਾਅਦ, ਤੇਂਦੂਆ ਚਾਰਦੀਵਾਰੀ ‘ਤੇ ਚੜ੍ਹ ਗਿਆ ਤੇ ਵਿਹੜੇ ‘ਚ ਘੁੰਮਦਾ ਦੇਖਿਆ ਗਿਆ। ਫਿਰ ਇਹ ਛੇ ਮਹੀਨੇ ਦੇ ਵੱਛੇ ਕੋਲ ਗਿਆ, ਉਸ ‘ਤੇ ਹਮਲਾ ਕੀਤਾ ਤੇ ਉਸ ਨੂੰ ਮਾਰ ਦਿੱਤਾ। ਘਰ ਦੇ ਮੁਖੀ ਪੰਡਿਤ ਗਿਆਨ ਚੰਦ ਤੇ ਚੰਦਨ ਸ਼ਰਮਾ ਨੇ ਦੱਸਿਆ ਕਿ ਤੇਂਦੂਏ ਦੇ ਹਮਲੇ ‘ਚ ਵੱਛੇ ਦੀ ਮੌਤ ਹੋ ਗਈ। ਦਿਨ ਚੜ੍ਹਦੇ ਹੀ ਉਨ੍ਹਾਂ ਨੇ ਪਿੰਡ ਦੀ ਪੰਚਾਇਤ ਦੇ ਮੁਖੀ ਅਤੇ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਵਿਭਾਗ ਦੇ ਅਧਿਕਾਰੀ ਘਟਨਾ ਸਥਾਨ ਦਾ ਮੁਆਇਨਾ ਕਰਨ ਲਈ ਪਹੁੰਚੇ ਤੇ ਦਾਤਾਰਪੁਰ ਪਸ਼ੂ ਹਸਪਤਾਲ ਤੋਂ ਡਾ. ਪੂਨਮ ਸ਼ਰਮਾ ਮ੍ਰਿਤਕ ਵੱਛੇ ਦਾ ਪੋਸਟਮਾਰਟਮ ਕਰਨ ਤੇ ਰਿਪੋਰਟ ਤਿਆਰ ਕਰਨ ਲਈ ਤਿਆਰ ਹਨ। ਰਾਤ ਨੂੰ ਬਾਹਰੀ ਲਾਈਟਾਂ ਜਗਾ ਕੇ ਰੱਖੋ: ਜੰਗਲਾਤ ਗਾਰਡ ਇਸ ਮੌਕੇ, ਹਮਜੀਪੁਰ ਬੀਟ ਦੇ ਜੰਗਲਾਤ ਗਾਰਡ ਗੁਰਮੇਲ ਸਿੰਘ ਨੇ ਪਿੰਡ ਵਾਸੀਆਂ ਨੂੰ ਸੁਚੇਤ ਰਹਿਣ ਤੇ ਰਾਤ ਨੂੰ ਬਾਹਰੀ ਲਾਈਟਾਂ ਜਗਾ ਕੇ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਪਿੰਜਰਾ ਲਗਾਇਆ ਜਾਵੇਗਾ। ਇਸ ਦੌਰਾਨ, ਪਿੰਡ ‘ਚ ਤੇਂਦੁਏ ਦੇ ਘੁੰਮਣ ਦੀ ਖ਼ਬਰ ਫੈਲਦੇ ਹੀ ਪਿੰਡ ਵਾਸੀਆਂ ‘ਚ ਦਹਿਸ਼ਤ ਫੈਲ ਗਈ। Share FacebookTwitterWhatsAppTelegram Previous articlePunjab ਦੇ 8 ਜ਼ਿਲ੍ਹਿਆਂ ‘ਚ ਹੁੰਮਸ ਭਰੀ ਗਰਮੀ ਦਾ ਅਲਰਟ, ਕੁਝ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਭਵਿੱਖਬਾਣੀNext articleNEET UG 2026: ਲੁਧਿਆਣਾ ਦਾ ਆਰੀਅਨ ਗੁਪਤਾ ਬਣਿਆ ਸੰਯੁਕਤ ਟੌਪਰ, ਪੰਜਾਬ ਦਾ ਵਧਾਇਆ ਮਾਣ adminhttps://voiceofpunjabtv.com/ RELATED ARTICLES Latest News ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ-1 ਲੜਕੇ ਦੀ ਨਵੀਂ ਇਮਾਰਤ ਦਾ ਉਦਘਾਟਨ September 24, 2026 Latest News ਧਨੌਲਾ ਥਾਣੇ ਵਿੱਚ ਦਵਾਈ ਨਿਗਲਣ ਵਾਲੇ ਨੌਜਵਾਨ ਦੇ ਮਾਮਲੇ ਵਿੱਚ ਨਵਾਂ ਮੋੜ, ਪੁਲਿਸ ਜਾਂਚ ਵਿੱਚ ਸਾਹਮਣੇ ਆਏ ਨਵੇਂ ਤੱਥ September 24, 2026 Latest News ਗਮਾਡਾ ਦਫ਼ਤਰ ਬਾਹਰ ‘ਆਪ’ ਦਾ ਪ੍ਰਦਰਸ਼ਨ, ਪੁਲਿਸ ਨਾਲ ਧੱਕਾ-ਮੁੱਕੀ ਅਤੇ ਈਡੀ ਦੀ ਗੱਡੀਆਂ ਦੇ ਸ਼ੀਸ਼ੇ ਤੋੜੇ September 24, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - - Advertisment - - Advertisment - Most Popular ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ-1 ਲੜਕੇ ਦੀ ਨਵੀਂ ਇਮਾਰਤ ਦਾ ਉਦਘਾਟਨ September 24, 2026 ਧਨੌਲਾ ਥਾਣੇ ਵਿੱਚ ਦਵਾਈ ਨਿਗਲਣ ਵਾਲੇ ਨੌਜਵਾਨ ਦੇ ਮਾਮਲੇ ਵਿੱਚ ਨਵਾਂ ਮੋੜ, ਪੁਲਿਸ ਜਾਂਚ ਵਿੱਚ ਸਾਹਮਣੇ ਆਏ ਨਵੇਂ ਤੱਥ September 24, 2026 ਗਮਾਡਾ ਦਫ਼ਤਰ ਬਾਹਰ ‘ਆਪ’ ਦਾ ਪ੍ਰਦਰਸ਼ਨ, ਪੁਲਿਸ ਨਾਲ ਧੱਕਾ-ਮੁੱਕੀ ਅਤੇ ਈਡੀ ਦੀ ਗੱਡੀਆਂ ਦੇ ਸ਼ੀਸ਼ੇ ਤੋੜੇ September 24, 2026 ASI ਨੂੰ ਗੋ+ਲੀ ਮਾਰਨ ਵਾਲਾ ਮੁਲਜ਼ਮ ਪੁਲਿਸ ਕਸਟਡੀ ’ਚੋਂ ਫਰਾਰ, ਪੁਲਿਸ ਮੁਲਾਜ਼ਮ ਸਸਪੈਂਡ September 24, 2026 Load more Recent Comments