Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
April
11
ਬੱਸ ਡਰਾਈਵਰ ਨੂੰ ਪਿਆ ਦੌਰਾ, ਸਾਹਮਣਿਓਂ ਆ ਰਹੀ ਦੂਜੀ ਬੱਸ ਨਾਲ ਟੱਕਰ
Accident
Latest News
National
Punjab
ਬੱਸ ਡਰਾਈਵਰ ਨੂੰ ਪਿਆ ਦੌਰਾ, ਸਾਹਮਣਿਓਂ ਆ ਰਹੀ ਦੂਜੀ ਬੱਸ ਨਾਲ ਟੱਕਰ
April 11, 2026
VOP TV
ਬੱਸ ਡਰਾਈਵਰ ਨੂੰ ਪਿਆ ਦੌਰਾ, ਸਾਹਮਣਿਓਂ ਆ ਰਹੀ ਦੂਜੀ ਬੱਸ ਨਾਲ ਟੱਕਰ
ਕੋਟਕਪੂਰਾ (ਵੀਓਪੀ ਬਿਊਰੋ) ਕੋਟਕਪੂਰਾ ਵਿੱਚ ਦੋ ਪ੍ਰਾਈਵੇਟ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਭਿਆਨਕ ਸੀ ਪਰ ਖੁਸ਼ਕਿਸਮਤੀ ਰਹੀ ਕੀ ਕਿਸੇ ਵੀ ਸਵਾਰੀ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੌਰਾਨ ਇੱਕ ਡਰਾਈਵਰ ਨੂੰ ਸੱਟਾਂ ਲੱਗੀ ਹਨ ਅਤੇ ਉਸਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇੱਕ ਬੱਸ ਦੇ ਡਰਾਈਵਰ ਨੂੰ ਅਚਾਨਕ ਦੌਰਾ ਪੈ ਗਿਆ ਤੇ ਦੌਰਾ ਪੈਣ ਤੋਂ ਬਾਅਦ ਉਸ ਕੋਲੋਂ ਬੱਸ ਦਾ ਸੰਤੁਲਨ ਵਿਗੜ ਗਿਆ।
ਇਸ ਤੋਂ ਬਾਅਦ ਬੱਸ ਇੱਕ ਕਾਰ ਨਾਲ ਟਕਰਾਉਂਦੀ ਹੋਈ ਸਾਹਮਣੇ ਤੋਂ ਆ ਰਹੀ ਦੂਜੀ ਬੱਸ ਦੇ ਨਾਲ ਸਿੱਧੀ ਹੀ ਜਾ ਵੱਜੀ, ਹਾਲਾਂਕਿ ਜਦੋਂ ਸਵਾਰੀਆਂ ਦਾ ਜਿਆਦਾ ਨੁਕਸਾਨ ਨਹੀਂ ਹੋਇਆ ਪਰ ਹਾਦਸੇ ਤੋਂ ਬਾਅਦ ਮੌਕੇ ‘ਤੇ ਹਾਹਾਕਾਰ ਮਚ ਗਈ।
ਜਾਣਕਾਰੀ ਅਨੁਸਾਰ, ਫਰੀਦਕੋਟ ਤੋਂ ਬਠਿੰਡਾ ਜਾ ਰਹੀ ਨਿਊ ਦੀਪ ਕੰਪਨੀ ਦੀ ਬੱਸ ਜਦੋਂ ਕੋਟਕਪੂਰਾ ਦੇ ਨਵੇਂ ਬੱਸ ਸਟੈਂਡ ਨੇੜੇ ਪਹੁੰਚੀ ਤਾਂ ਡਰਾਈਵਰ ਕਰਨੈਲ ਸਿੰਘ ਨੂੰ ਅਚਾਨਕ ਦੌਰਾ ਪੈ ਗਿਆ। ਇਸ ਕਾਰਨ ਬੱਸ ਦਾ ਸੰਤੁਲਨ ਵਿਗੜ ਗਿਆ ਅਤੇ ਪਹਿਲਾਂ ਇਕ ਕਾਰ ਨਾਲ ਟੱਕਰ ਹੋਈ, ਜਿਸ ਤੋਂ ਬਾਅਦ ਬੱਸ ਸਾਹਮਣੇ ਤੋਂ ਆ ਰਹੀ ਜੀਐਨਟੀ ਕੰਪਨੀ ਦੀ ਬੱਸ ਨਾਲ ਜਾ ਟਕਰਾਈ।
ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਦੌਰਾ ਪੈਣ ਕਾਰਨ ਜਖਮੀ ਹੋਏ ਡਰਾਈਵਰ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
Post navigation
ਵ੍ਰਿੰਦਾਵਨ ਗਏ ਪੰਜਾਬ ਦੇ ਸ਼ਰਧਾਲੂਆਂ ਦੀ ਪਲਟੀ ਕਿਸ਼ਤੀ, 10 ਦੀ ਮੌ+ਤ
PM ਨਰੇਂਦਰ ਮੋਦੀ ਤੇ ਰਾਹੁਲ ਗਾਂਧੀ ਦੀ ਮੁਲਾਕਾਤ, ਖੁਸ਼ਨਮਾ ਮਾਹੌਲ ‘ਚ ਗੱਲਬਾਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us