HomeLatest Newsਪੰਥਕ ਚੁਣੌਤੀਆਂ ਦਾ ਹੱਲ ਸ. ਤੇਜਾ ਸਿੰਘ ਸਮੁੰਦਰੀ ਦੇ ਜਜ਼ਬੇ 'ਚ ਛਿਪਿਆ:... Latest Newsਪੰਜਾਬ ਪੰਥਕ ਚੁਣੌਤੀਆਂ ਦਾ ਹੱਲ ਸ. ਤੇਜਾ ਸਿੰਘ ਸਮੁੰਦਰੀ ਦੇ ਜਜ਼ਬੇ ‘ਚ ਛਿਪਿਆ: ਸੰਤ ਹਰਨਾਮ ਸਿੰਘ ਖ਼ਾਲਸਾ By admin July 17, 2026 0 32 Share FacebookTwitterWhatsAppTelegram ‘ਮੈਂ ਮਰਾਂ, ਪੰਥ ਜੀਵੇ’ ਦੇ ਸਿੱਖੀ ਸਿਧਾਂਤ ਦਾ ਸਰਵੋਤਮ ਪ੍ਰਤੀਕ ਹੈ ਅਮਰ ਸ਼ਹੀਦ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਜੀਵਨ ਅੰਮ੍ਰਿਤਸਰ (ਵੀਓਪੀ ਬਿਊਰੋ) ਗੁਰਦੁਆਰਾ ਸੁਧਾਰ ਲਹਿਰ ਅਤੇ ਅਕਾਲੀ ਲਹਿਰ ਦੇ ਰੂਹ-ਏ-ਰਵਾਂ, ਪੰਥ ਪ੍ਰਸਿੱਧ ਸੇਵਕ ਅਤੇ ਮਹਾਨ ਸ਼ਹੀਦ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਸ਼ਹੀਦੀ ਸ਼ਤਾਬਦੀ ਮੌਕੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਸਮੁੱਚਾ ਜੀਵਨ ਨਿਸ਼ਕਾਮ ਸੇਵਾ, ਤਿਆਗ, ਕੁਰਬਾਨੀ ਅਤੇ ਪੰਥਕ ਸਮਰਪਣ ਦੀ ਇੱਕ ਅਦੁੱਤੀ ਮਿਸਾਲ ਹੈ। ਅੱਜ ਪੰਥ ਸਾਹਮਣੇ ਜੋ ਵੱਡੀਆਂ ਚੁਣੌਤੀਆਂ ਖੜ੍ਹੀਆਂ ਹਨ, ਉਨ੍ਹਾਂ ਦਾ ਸਾਹਮਣਾ ਵੀ ਉਸੇ ਜਜ਼ਬੇ ਅਤੇ ਸਿਰੜ ਨਾਲ ਕੀਤਾ ਜਾ ਸਕਦਾ ਹੈ, ਜਿਸ ਦੀ ਪ੍ਰੇਰਣਾ ਸ. ਤੇਜਾ ਸਿੰਘ ਸਮੁੰਦਰੀ ਦੇ ਜੀਵਨ ਤੋਂ ਮਿਲਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਆਯੋਜਿਤ ਸ਼ਹੀਦੀ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਆਖਿਆ ਕਿ ਸ੍ਰੀ ਅੰਮ੍ਰਿਤਸਰ ਵਿਖੇ ਸਥਿਤ ‘ਤੇਜਾ ਸਿੰਘ ਸਮੁੰਦਰੀ ਹਾਲ’ ਆਪਣੇ ਆਪ ਵਿੱਚ ਉਸ ਮਹਾਨ ਸ਼ਹੀਦ ਦੀ ਸਦੀਵੀ ਯਾਦਗਾਰ ਹੈ, ਜਿੱਥੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੀਆਂ ਸੰਗਤਾਂ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਰਹੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਨ੍ਹਾਂ ਵੀ ਗੁਰਸਿੱਖਾਂ ਨੇ ਆਪਣਾ ਜੀਵਨ ਗੁਰੂ ਘਰ ਅਤੇ ਪੰਥ ਲਈ ਅਰਪਿਤ ਕੀਤਾ, ਪੰਥ ਨੇ ਸਦਾ ਉਨ੍ਹਾਂ ਨੂੰ ਸਿਰਮੌਰ ਸਥਾਨ ਦਿੱਤਾ ਹੈ। ਇਤਿਹਾਸਕ ਮੋਰਚਿਆਂ ‘ਚ ਅਗਵਾਈ ਅਤੇ ਦਮਦਮੀ ਟਕਸਾਲ ਨਾਲ ਸਾਂਝ ਸੰਤ ਹਰਨਾਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਸ. ਤੇਜਾ ਸਿੰਘ ਸਮੁੰਦਰੀ ਨੇ ਛੋਟੀ ਉਮਰ ਵਿੱਚ ਹੀ ਗੁਰਦੁਆਰਾ ਸੁਧਾਰ ਲਹਿਰ, ਰਕਾਬਗੰਜ ਸਾਹਿਬ ਮੋਰਚੇ, ਚਾਬੀਆਂ ਦੇ ਮੋਰਚੇ ਅਤੇ ਹੋਰ ਇਤਿਹਾਸਕ ਸੰਘਰਸ਼ਾਂ ਵਿੱਚ ਮੋਹਰੀ ਭੂਮਿਕਾ ਨਿਭਾਈ। ਅੰਗਰੇਜ਼ ਹਕੂਮਤ ਦੇ ਜ਼ੁਲਮ ਅਤੇ ਜੇਲ੍ਹਾਂ ਵੀ ਉਨ੍ਹਾਂ ਨੂੰ ਸਿਧਾਂਤਾਂ ਤੋਂ ਡੋਲਾ ਨਹੀਂ ਸਕੀਆਂ। ਉਨ੍ਹਾਂ ਇੱਕ ਅਹਿਮ ਇਤਿਹਾਸਕ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਦੋਂ ਸਰਦਾਰ ਸਮੁੰਦਰੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਲਿਜਾਇਆ ਜਾ ਰਿਹਾ ਸੀ, ਤਾਂ ਦਮਦਮੀ ਟਕਸਾਲ ਦੇ 11ਵੇਂ ਮੁਖੀ ਪੰਥ ਰਤਨ ਸੰਤ ਗਿਆਨੀ ਸੁੰਦਰ ਸਿੰਘ ਭਿੰਡਰਾਂਵਾਲਿਆਂ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ। ਉਸ ਵੇਲੇ ਸਰਦਾਰ ਸਮੁੰਦਰੀ ਨੇ ਸੰਤਾਂ ਨੂੰ ਕੌਮ ਨੂੰ ਜਗਾਉਣ, ਗੁਰਸਿੱਖੀ ਦੇ ਪ੍ਰਚਾਰ ਅਤੇ ਗ਼ੁਲਾਮੀ ਤੋਂ ਮੁਕਤੀ ਲਈ ਵੱਡਾ ਸ਼ਾਂਤਮਈ ਅੰਦੋਲਨ ਚਲਾਉਣ ਦੀ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਟਕਸਾਲ ਨੇ ਗੁਰਮਤਿ ਪ੍ਰਚਾਰ ਦਾ ਕਾਰਜ ਹੋਰ ਤੇਜ਼ੀ ਨਾਲ ਅੱਗੇ ਵਧਾਇਆ। ਪੰਥਕ ਪੱਤਰਕਾਰੀ, ਸਿੱਖਿਆ ਅਤੇ ਦੂਰਅੰਦੇਸ਼ੀ ਦੇ ਸਰਪ੍ਰਸਤ ਸ. ਤੇਜਾ ਸਿੰਘ ਸਮੁੰਦਰੀ ਸਿਰਫ਼ ਇੱਕ ਸੰਘਰਸ਼ੀ ਯੋਧਾ ਹੀ ਨਹੀਂ ਸਨ, ਸਗੋਂ ਸਿੱਖਿਆ ਅਤੇ ਪੰਥਕ ਪੱਤਰਕਾਰੀ ਦੇ ਵੱਡੇ ਸਰਪ੍ਰਸਤ ਸਨ। ਉਨ੍ਹਾਂ ਨੇ ਸਰਹਾਲੀ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਹਾਈ ਸਕੂਲ ਦੀ ਨੀਂਹ ਰੱਖੀ ਅਤੇ ਮਾਸਟਰ ਤਾਰਾ ਸਿੰਘ ਵਰਗੇ ਮਹਾਨ ਆਗੂਆਂ ਨੂੰ ਪੰਥਕ ਸਫ਼ਾਂ ਵਿੱਚ ਅੱਗੇ ਲਿਆਂਦਾ। ‘ਅਕਾਲੀ’ ਅਖ਼ਬਾਰ ਰਾਹੀਂ ਉਨ੍ਹਾਂ ਨੇ ਪੰਥ ਦੀ ਆਵਾਜ਼ ਬੁਲੰਦ ਕੀਤੀ। ਜਦੋਂ ਅੰਗਰੇਜ਼ ਸਰਕਾਰ ਨੇ ਉਨ੍ਹਾਂ ‘ਤੇ 40 ਹਜ਼ਾਰ ਰੁਪਏ ਦਾ ਭਾਰੀ ਜੁਰਮਾਨਾ ਲਗਾਇਆ ਤਾਂ ਉਨ੍ਹਾਂ ਨੇ ਆਪਣੀ ਜ਼ਮੀਨ ਵੇਚ ਕੇ ਰਕਮ ਅਦਾ ਕੀਤੀ ਪਰ ਪੰਥ ਦੀ ਆਵਾਜ਼ ਨੂੰ ਦੱਬਣ ਨਹੀਂ ਦਿੱਤਾ। ਇਸੇ ਤਰ੍ਹਾਂ ਨਾਭਾ ਅੰਦੋਲਨ ਦੌਰਾਨ ਵੀ ਆਪਣੀ 50 ਏਕੜ ਜ਼ਮੀਨ ਗਿਰਵੀ ਰੱਖ ਕੇ ਸੰਘਰਸ਼ ਦਾ ਸਾਥ ਦਿੱਤਾ। ਇਤਿਹਾਸਕ ਸੁਧਾਰਾਂ ‘ਚ ਯੋਗਦਾਨ: ਗੁਰਦੁਆਰਾ ਐਕਟ ਦੇ ਅਧੀਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਐਸ.ਜੀ.ਪੀ.ਸੀ. ਦੇ ਪ੍ਰਬੰਧ ਹੇਠ ਲਿਆਉਣ, ਬੀਬੀਆਂ ਨੂੰ ਵੋਟ ਦਾ ਹੱਕ ਦਿਵਾਉਣ ਅਤੇ ਗੁਰੂ ਘਰ ਦੀ ਮਾਇਆ ਨੂੰ ਧਰਮ ਪ੍ਰਚਾਰ ਤੇ ਲੋਕ ਭਲਾਈ ਲਈ ਰਾਖਵਾਂ ਕਰਨ ਵਰਗੀਆਂ ਦੂਰਅੰਦੇਸ਼ੀ ਸੋਧਾਂ ਕਰਵਾਉਣ ਵਿੱਚ ਸ. ਸਮੁੰਦਰੀ ਦਾ ਇਤਿਹਾਸਕ ਯੋਗਦਾਨ ਰਿਹਾ। 44 ਸਾਲ ਦੀ ਉਮਰ ‘ਚ ਮਹਾਨ ਸ਼ਹਾਦਤ 17 ਜੁਲਾਈ 1926 ਨੂੰ ਲਾਹੌਰ ਜੇਲ੍ਹ ਵਿੱਚ ਸਾਜ਼ਿਸ਼ੀ ਹਾਲਾਤਾਂ ਦੌਰਾਨ ਕੇਵਲ 44 ਸਾਲ ਦੀ ਭਰ ਜਵਾਨੀ ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਸ਼ਹਾਦਤ ਦਾ ਜਾਮ ਪੀਤਾ। ਉਨ੍ਹਾਂ ਦੀ ਇਸ ਕੁਰਬਾਨੀ ਨੇ “ਮੈਂ ਮਰਾਂ, ਪੰਥ ਜੀਵੇ” ਦੇ ਮਹਾਨ ਸਿੱਖੀ ਸਿਧਾਂਤ ਨੂੰ ਅਮਲੀ ਰੂਪ ਵਿੱਚ ਸਾਕਾਰ ਕਰ ਦਿੱਤਾ। ਸਮਾਗਮ ਦੇ ਅਖੀਰ ਵਿੱਚ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਇਸ ਸ਼ਤਾਬਦੀ ਸਮਾਗਮ ਦੇ ਸਫ਼ਲ ਆਯੋਜਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਿੰਘ ਸਾਹਿਬਾਨ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਕੌਮੀ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੇ ਮਹਾਨ ਸ਼ਹੀਦਾਂ ਦੇ ਇਤਿਹਾਸ ਅਤੇ ਪੰਥਕ ਆਦਰਸ਼ਾਂ ਨਾਲ ਜੋੜਨ ਲਈ ਬੇਹੱਦ ਜ਼ਰੂਰੀ ਹਨ। Share FacebookTwitterWhatsAppTelegram Previous articleਧੂੰਆਂ ਨਹੀਂ, ਸਿਰਫ਼ ਭਾਫ਼ ਛੱਡੇਗੀ ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ, ਬਿਨਾਂ Diesel-ਬਿਨਾਂ ਬਿਜਲੀ ਕਿਵੇਂ ਦੌੜੇਗੀ ਇਹ ਗੱਡੀ? ਜਾਣੋ ਸਭ ਕੁਝNext articleਮੋਦੀ ਨੇ ਪੰਜਾਬ ਲਈ ਚੋਣਾਂ ਦੀਆਂ ਫੇਰੀਆਂ ਤੋਂ ਇਲਾਵਾ ਕੁਝ ਨਹੀਂ ਕੀਤਾ: ਵੜਿੰਗ adminhttps://voiceofpunjabtv.com/ RELATED ARTICLES Latest News ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਨਾਲ ਸੂਬੇ ਵਿੱਚ ਨਵੇਂ ਦੌਰ ਦੀ ਸ਼ੁਰੂਆਤ: ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ July 17, 2026 Latest News ਇੰਨੋਸੈਂਟ ਹਾਰਟਸ ਦੇ ਵਿਦਿਆਰਥੀ ਨਿਲੇਸ਼ ਦੱਤਾ ਨੇ NEET UG-2026 ਵਿੱਚ ਪ੍ਰਾਪਤ ਕੀਤਾ ਆਲ ਇੰਡੀਆ ਰੈਂਕ (AIR) 1305 July 17, 2026 Latest News ਗਰੇਵਾਲ ਦੀ ਨਿਯੁਕਤੀ ਪੰਜਾਬ ਅਤੇ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ: ਪ੍ਰੋ. ਸਰਚਾਂਦ ਸਿੰਘ July 17, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - - Advertisment - Most Popular ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਨਾਲ ਸੂਬੇ ਵਿੱਚ ਨਵੇਂ ਦੌਰ ਦੀ ਸ਼ੁਰੂਆਤ: ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ July 17, 2026 ਇੰਨੋਸੈਂਟ ਹਾਰਟਸ ਦੇ ਵਿਦਿਆਰਥੀ ਨਿਲੇਸ਼ ਦੱਤਾ ਨੇ NEET UG-2026 ਵਿੱਚ ਪ੍ਰਾਪਤ ਕੀਤਾ ਆਲ ਇੰਡੀਆ ਰੈਂਕ (AIR) 1305 July 17, 2026 ਗਰੇਵਾਲ ਦੀ ਨਿਯੁਕਤੀ ਪੰਜਾਬ ਅਤੇ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ: ਪ੍ਰੋ. ਸਰਚਾਂਦ ਸਿੰਘ July 17, 2026 ਮੋਦੀ ਨੇ ਪੰਜਾਬ ਲਈ ਚੋਣਾਂ ਦੀਆਂ ਫੇਰੀਆਂ ਤੋਂ ਇਲਾਵਾ ਕੁਝ ਨਹੀਂ ਕੀਤਾ: ਵੜਿੰਗ July 17, 2026 Load more Recent Comments