Thursday, September 24, 2026
spot_img
HomeLatest Newsਸਟੇਜ ਤੋਂ ਦੂਰ, ਵਰਕਰਾਂ ਵਿਚ ਬੈਠੇ ਸੁਸ਼ੀਲ ਰਿੰਕੂ—ਕੀ ਭਾਜਪਾ ਵਿੱਚ ਵੀ ਘਟ...

ਸਟੇਜ ਤੋਂ ਦੂਰ, ਵਰਕਰਾਂ ਵਿਚ ਬੈਠੇ ਸੁਸ਼ੀਲ ਰਿੰਕੂ—ਕੀ ਭਾਜਪਾ ਵਿੱਚ ਵੀ ਘਟ ਗਿਆ ਸਿਆਸੀ ਕੱਦ?

 

ਜਲੰਧਰ (ਰੰਗਪੁਰੀ) ਜਲੰਧਰ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਮੌਕਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦਾ, ਜਿੱਥੇ ਉਹ ਜਲੰਧਰ ਛਾਉਣੀ ਵਿਖੇ ਨਵੇਂ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਪਹੁੰਚੇ ਸਨ।

ਸਮਾਗਮ ਦੌਰਾਨ ਇੱਕ ਗੱਲ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਜਿੱਥੇ ਭਾਜਪਾ ਦੇ ਕਈ ਸੀਨੀਅਰ ਆਗੂ ਪ੍ਰਧਾਨ ਮੰਤਰੀ ਦੇ ਨਾਲ ਸਟੇਜ ‘ਤੇ ਨਜ਼ਰ ਆਏ, ਉੱਥੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਸਟੇਜ ਦੀ ਬਜਾਏ ਆਮ ਵਰਕਰਾਂ ਵਿੱਚ ਬੈਠੇ ਦਿਖਾਈ ਦਿੱਤੇ। ਇਸ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ।

ਕੁਝ ਲੋਕਾਂ ਨੇ ਇਸ ਨੂੰ ਭਾਜਪਾ ਵਿੱਚ ਸੁਸ਼ੀਲ ਰਿੰਕੂ ਦੇ ਘਟਦੇ ਸਿਆਸੀ ਕੱਦ ਨਾਲ ਜੋੜਿਆ। ਚਰਚਾ ਇਹ ਵੀ ਹੋਈ ਕਿ ਰਿੰਕੂ ਪਹਿਲਾਂ ਕਾਂਗਰਸ ਵਿੱਚ ਰਹੇ, ਫਿਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਸੰਸਦ ਮੈਂਬਰ ਬਣੇ ਅਤੇ ਬਾਅਦ ਵਿੱਚ ਭਾਜਪਾ ਦਾ ਦਾਮਨ ਫੜ ਲਿਆ। ਇਸ ਕਰਕੇ ਪਾਰਟੀ ਦੇ ਅੰਦਰ ਉਨ੍ਹਾਂ ਨੂੰ ਪਹਿਲਾਂ ਵਰਗੀ ਤਰਜੀਹ ਨਹੀਂ ਮਿਲ ਰਹੀ।

ਹਾਲਾਂਕਿ, ਜਦੋਂ ਇੱਕ ਨਿਊਜ਼ ਚੈਨਲ ਨੇ ਇਸ ਮਾਮਲੇ ‘ਤੇ ਸੁਸ਼ੀਲ ਰਿੰਕੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਰੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਪਣੀ ਮਰਜ਼ੀ ਨਾਲ ਵਰਕਰਾਂ ਵਿੱਚ ਬੈਠੇ ਸਨ ਅਤੇ ਇਸ ਦੇ ਪਿੱਛੇ ਕੋਈ ਸਿਆਸੀ ਕਾਰਨ ਨਹੀਂ ਹੈ। ਉਨ੍ਹਾਂ ਮੁਤਾਬਕ ਵਰਕਰ ਹੀ ਪਾਰਟੀ ਦੀ ਅਸਲ ਤਾਕਤ ਹਨ ਅਤੇ ਉਨ੍ਹਾਂ ਦੇ ਵਿਚਕਾਰ ਬੈਠਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ।

ਹੁਣ ਸਵਾਲ ਇਹ ਹੈ ਕਿ ਕੀ ਇਹ ਸਿਰਫ਼ ਇੱਕ ਸਧਾਰਨ ਘਟਨਾ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਸਿਆਸੀ ਸੰਦੇਸ਼ ਲੁਕਿਆ ਹੋਇਆ ਹੈ? ਫਿਲਹਾਲ ਇਸ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਜਾਰੀ ਹਨ, ਪਰ ਅਸਲ ਸੱਚਾਈ ਕੀ ਹੈ, ਇਹ ਆਉਣ ਵਾਲੇ ਸਮੇਂ ਵਿੱਚ ਹੀ ਸਪੱਸ਼ਟ ਹੋਵੇਗਾ ?

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments