ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) 2027 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਆਏ ਦਿਨ ਆਪਣੀ ਸਿਆਸੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਨਾਰਾਜ਼ ਜਾਂ ਵਿਰੋਧੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋਕੇ ਵਰਕਰ ਜਾਂ ਆਗੂ ਦੂਸਰੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ ।
ਜੰਡਿਆਲਾ ਗੁਰੂ ਹਲਕੇ ਵਿਚ ਵੀ ਅਜਿਹਾ ਰੁਝਾਨ ਬੀਤੇ ਦਿਨਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਪਰ ਬੀਤੇ ਦਿਨੀਂ ਅਜਿਹੀ ਘਟਨਾ ਦੇਖਣ ਨੂੰ ਮਿਲੀ ਕਿ ਕੁਝ ਪਰਿਵਾਰਾਂ ਵਲੋ ਆਪਣੀ ਸਿਆਸੀ ਪਾਰਟੀ ਨੂੰ ਛੱਡਕੇ ਦੂਸਰੀ ਪਾਰਟੀ ਵਿਚ ਸ਼ਾਮਿਲ ਹੋਣ ਤੋਂ ਕੁਝ ਸਮੇਂ ਬਾਅਦ ਹੀ ਫਿਰ ਘਰ ਵਾਪਸੀ ਕਰ ਲਈ ਗਈ ।

ਪਿੰਡ ਤਾਰਾਗੜ੍ਹ ਤਲਾਵਾਂ ਵਿਖੇ ਪਿਛਲੇ ਕਰੀਬ 45 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਸਬੰਧਤ ਪੁਰਾਣੇ ਟਕਸਾਲੀ ਪਰਿਵਾਰ ਜਿਨ੍ਹਾਂ ਵਿਚ ਦਲਬੀਰ ਸਿੰਘ ਬਿੱਟੂ ਵਲੋ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ ਗਈ ਸੀ|
ਪਰ ਕੁਝ ਸਮੇਂ ਬਾਅਦ ਹੀ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਸਾਬਕਾ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਵਰਕਿੰਗ ਪ੍ਰਧਾਨ ਵਲੋਂ ਸਬੰਧਤ ਵੀਰ ਸਿੰਘ ਵੀਰੂ , ਦਲਬੀਰ ਸਿੰਘ ਬਿਟੂ ਦੇ ਗ੍ਰਹਿ ਵਿਖੇ ਪਹੁੰਚਕੇ ਦਲਬੀਰ ਸਿੰਘ ਬਿਟੂ ,ਜਰਨੈਲ ਸਿੰਘ, ਅਤੇ ਹੋਰ ਸਾਥੀਆਂ ਨੂੰ ਸਿਰਪਾਓ ਪਾਕੇ ਪਰਿਵਾਰਾਂ ਨੂੰ ਮਿਲਕੇ ਫਿਰ ਤੋਂ ਪਾਰਟੀ ਵਿਚ ਸ਼ਾਮਿਲ ਕਰ ਲਿਆ ਗਿਆ ।
ਇਸ ਮੌਕੇ ਕਾਬਲ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ! ਇਲਾਕੇ ਵਿਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਆਖਿਰ ਕਿੰਨਾਂ ਕਾਰਨਾਂ ਕਰਕੇ ਇਹਨਾਂ ਕਾਂਗਰਸੀ ਪਰਿਵਾਰਾਂ ਨੂੰ ਕੁਝ ਸਮੇਂ ਲਈ ਆਪਣੀ ਪਾਰਟੀ ਛੱਡਣੀ ਪਈ ?







