Latest Newsਖੇਡ CWG 2026: ਕੌਣ ਹੈ Harjinder Kaur? ਕਬੱਡੀ ਤੋਂ ਸ਼ੁਰੂਆਤ ਤੇ ਹੁਣ ਵੇਟ ਲਿਫਟਿੰਗ ‘ਚ ਜਿੱਤਿਆ Silver Medal By admin - July 29, 2026 0 14 FacebookTwitterWhatsAppTelegram ਹਰਜਿੰਦਰ ਨੇ ਕੁੱਲ 227 ਕਿਲੋਗ੍ਰਾਮ ਭਾਰ ਚੁੱਕ ਕੇ ਇੱਕ ਨਵਾਂ ਨਿੱਜੀ ਸਰਵੋਤਮ (Personal Best) ਪ੍ਰਦਰਸ਼ਨ ਕੀਤਾ। ਭਾਰਤੀ ਵੇਟਲਿਫਟਰ ਹਰਜਿੰਦਰ ਕੌਰ ਨੇ ਇੱਕ ਵਾਰ ਫਿਰ ਰਾਸ਼ਟਰਮੰਡਲ ਖੇਡਾਂ 2026 (Commonwealth Games 2026) ‘ਚ ਔਰਤਾਂ ਦੇ 69 ਕਿਲੋਗ੍ਰਾਮ ਵਰਗ ‘ਚ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਹਰਜਿੰਦਰ ਨੇ ਕੁੱਲ 227 ਕਿਲੋਗ੍ਰਾਮ ਭਾਰ ਚੁੱਕ ਕੇ ਇੱਕ ਨਵਾਂ ਨਿੱਜੀ ਸਰਵੋਤਮ (Personal Best) ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸਨੈਚ ‘ਚ 101 ਕਿਲੋਗ੍ਰਾਮ ਤੇ ਕਲੀਨ ਐਂਡ ਜਰਕ ‘ਚ 126 ਕਿਲੋਗ੍ਰਾਮ ਭਾਰ ਚੁੱਕ ਕੇ ਇਹ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ। ਇਸ ਤੋਂ ਪਹਿਲਾਂ, ਉਨ੍ਹਾਂ ਨੇ 2022 ‘ਚ 71 ਕਿਲੋਗ੍ਰਾਮ ਵਰਗ ‘ਚ ਕਾਂਸੀ ਦਾ ਤਗਮਾ ਜਿੱਤਿਆ ਸੀ। ਹਰਜਿੰਦਰ ਕੌਰ ਦੀ ਕਬੱਡੀ ਨਾਲ ਸ਼ੁਰੂਆਤ ਪੰਜਾਬ ਦੇ ਨਾਭਾ ਦੇ ਮਹਿਸ ਪਿੰਡ ਤੋਂ ਰਹਿਣ ਵਾਲੀ, ਹਰਜਿੰਦਰ ਦੀ ਸਫਲਤਾ ਦੀ ਯਾਤਰਾ ਮੁਸ਼ਕਲਾਂ ਨਾਲ ਭਰੀ ਰਹੀ ਹੈ। ਉਨ੍ਹਾਂ ਦਾ ਪਰਿਵਾਰ ਇੱਕ ਕਮਰੇ ਵਾਲੇ ਘਰ ‘ਚ ਰਹਿੰਦਾ ਸੀ, ਜਿੱਥੇ ਉਹ ਛੇ ਮੱਝਾਂ ਦੀ ਦੇਖਭਾਲ ਕਰਦੇ ਸਨ ਤੇ ਕੰਟਰੈਕਟ ਫਾਰਮਿੰਗ ‘ਚ ਲੱਗੇ ਹੋਏ ਸਨ। ਬਚਪਨ ‘ਚ, ਹਰਜਿੰਦਰ ਪਸ਼ੂਆਂ ਲਈ ਪੱਠੇ ਵੱਢਦੀ ਸੀ ਤੇ ਖੇਤਾਂ ‘ਚ ਮਸ਼ੀਨ ਚਲਾਉਂਦੀ ਸੀ। ਇੱਥੋਂ ਸ਼ੁਰੂ ਹੋ ਕੇ ਉਨ੍ਹਾਂ ਨੇ ਅੱਜ ਕੇ ਇਹ ਮੁਕਾਮ ਹਾਸਲ ਕੀਤਾ। ਸਾਹਿਬ ਸਿੰਘ ਤੇ ਕੁਲਦੀਪ ਕੌਰ ਦੀ ਸਭ ਤੋਂ ਛੋਟੀ ਧੀ ਹਰਜਿੰਦਰ ਨੂੰ ਸ਼ੁਰੂ ਤੋਂ ਹੀ ਖੇਡਾਂ ਦਾ ਜਨੂੰਨ ਸੀ। ਨਾਭਾ ਦੇ ਸਰਕਾਰੀ ਗਰਲਜ਼ ਸਕੂਲ ‘ਚ ਪੜ੍ਹਦਿਆਂ, ਉਨ੍ਹਾਂ ਨੇ ਪੰਜਾਬ ‘ਚ ਦੀ ਪ੍ਰਸਿੱਧ ਖੇਡ ਕਬੱਡੀ ਨਾਲ ਸ਼ੁਰੂਆਤ ਕੀਤੀ। ਪ੍ਰੈਕਟਿਸ ਸੈਸ਼ਨਾਂ ‘ਚ ਸ਼ਾਮਲ ਹੋਣ ਲਈ, ਉਹ ਖੇਡ ਮੈਦਾਨ ਤੱਕ ਪਹੁੰਚਣ ਲਈ ਰੋਜ਼ਾਨਾ ਪੰਜ ਕਿਲੋਮੀਟਰ ਸਾਈਕਲ ਚਲਾਉਂਦੀ ਸੀ। ਆਨੰਦਪੁਰ ਸਾਹਿਬ ਵਿਖੇ ਕਾਲਜ ‘ਚ ਦਾਖਲਾ ਲੈਣ ਤੋਂ ਬਾਅਦ, ਕੋਚ ਸੁਰਿੰਦਰ ਸਿੰਘ ਨੇ ਉਨ੍ਹਾਂ ਨੂੰ ਕਾਲਜ ਕਬੱਡੀ ਟੀਮ ‘ਚ ਸ਼ਾਮਲ ਕੀਤਾ। ਬਾਅਦ ‘ਚ, ਜਦੋਂ ਉਹ ਪੰਜਾਬੀ ਯੂਨੀਵਰਸਿਟੀ ਦੇ ਸਪੋਰਟਸ ਵਿੰਗ ‘ਚ ਸ਼ਾਮਲ ਹੋਈ ਤਾਂ ਕੋਚ ਪਰਮਜੀਤ ਸ਼ਰਮਾ ਦੀ ਨਜ਼ਰ ਉਨ੍ਹਾਂ ਦੀ ਪ੍ਰਤਿਭਾ ‘ਤੇ ਪਈ। ਟਗ-ਆਫ-ਵਾਰ ਤੋਂ ਵੇਟਲਿਫਟਿੰਗ ਤੱਕ ਦਾ ਇੱਕ ਸ਼ਾਨਦਾਰ ਸਫ਼ਰ ਉਨ੍ਹਾਂ ਦੀਆਂ ਬਾਹਾਂ ‘ਚ ਤਾਕਤ ਨੂੰ ਵੇਖਦੇ ਹੋਏ, ਕੋਚ ਸ਼ਰਮਾ ਨੇ ਸ਼ੁਰੂ ‘ਚ ਉਨ੍ਹਾਂ ਨੂੰ ਟਗ-ਆਫ-ਵਾਰ (ਰੱਸਾ ਕੱਸੀ) ਟੀਮ ‘ਚ ਸ਼ਾਮਲ ਕੀਤਾ। ਟਗ-ਆਫ-ਵਾਰ ‘ਚ ਆਪਣੀ ਯੋਗਤਾ ਸਾਬਤ ਕਰਨ ਤੋਂ ਬਾਅਦ, ਉਨ੍ਹਾਂ ਨੇ ਆਪਣੇ ਕੋਚਾਂ ਦੀ ਸਲਾਹ ‘ਤੇ ਵੇਟਲਿਫਟਿੰਗ ‘ਚ ਕਦਮ ਰੱਖਿਆ। ਹਾਲਾਂਕਿ ਸ਼ੁਰੂ ‘ਚ ਨਵੀਂ ਖੇਡ ਦੇ ਅਨੁਕੂਲ ਹੋਣ ‘ਚ ਕੁਝ ਸਮਾਂ ਲੱਗਿਆ, ਹਰਜਿੰਦਰ ਦੀ ਸਖ਼ਤ ਮਿਹਨਤ ਨੇ ਸਾਬਤ ਕਰ ਦਿੱਤਾ ਕਿ ਸਹੀ ਰਸਤੇ ‘ਤੇ ਨਿਰਦੇਸ਼ਿਤ ਕੋਸ਼ਿਸ਼ ਕਦੇ ਵੀ ਵਿਅਰਥ ਨਹੀਂ ਜਾਂਦੀ। ਅੱਜ, ਉਸੇ ਸਮਰਪਣ ਦਾ ਨਤੀਜਾ ਹੈ ਕਿ ਉਸ ਨੇ ਇੱਕ ਵਾਰ ਫਿਰ ਦੇਸ਼ ਲਈ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।