Monday, August 31, 2026
spot_img
HomeLatest Newsਸਫਾਈ ਮੁਹਿੰਮ ਦੇ ਤਹਿਤ ਜੰਡਿਆਲਾ ਗੁਰੂ ਵਾਰਡ ਨੰਬਰ 4 ਵਿੱਚ ਲੱਗੇ ਕੂੜੇ...

ਸਫਾਈ ਮੁਹਿੰਮ ਦੇ ਤਹਿਤ ਜੰਡਿਆਲਾ ਗੁਰੂ ਵਾਰਡ ਨੰਬਰ 4 ਵਿੱਚ ਲੱਗੇ ਕੂੜੇ ਦੇ ਢੇਰ ਤੋਂ ਲੋਕ ਪ੍ਰੇਸ਼ਾਨ

ਜੰਡਿਆਲਾ (ਵਰਿੰਦਰ ਸਿੰਘ ਮਲਹੋਤਰਾ) :- ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਦਸ ਦਿਨਾਂ ਲਈ 29 ਅਗਸਤ ਤੋਂ 7 ਸਤੰਬਰ ਤੱਕ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਆਪਣੇ ਆਪਣੇ ਇਲਾਕੇ ਦੇ ਐਮਸੀ ਐਮਐਲਏ ਮੰਤਰੀ ਵਗੈਰਾ ਹਿੱਸਾ ਲੈ ਰਹੇ ਹਨ ਅਤੇ ਸ਼ਹਿਰ ਦੀ ਸਫਾਈ ਵਿਵਸਥਾ ਵੱਲ ਖੁਦ ਧਿਆਨ ਦੇ ਰਹੇ ਹਨ ।

ਇਸੇ ਲੜੀ ਦੇ ਤਹਿਤ ਅੱਜ ਦੂਸਰੇ ਦਿਨ ਜੰਡਿਆਲਾ ਗੁਰੂ ਸ਼ਹਿਰ ਵਿੱਚ ਨਗਰ ਕੌਂਸਲ ਪ੍ਰਧਾਨ ਸਤਿੰਦਰ ਸਿੰਘ, ਮੀਤ ਪ੍ਰਧਾਨ ਅਮਨਦੀਪ ਸਿੰਘ ਵਿਰਕ , ਕੌਂਸਲਰ, ਚੇਅਰਮੈਨ ਸਮੇਤ ਸਫਾਈ ਕਰਮਚਾਰੀਆਂ ਵੱਲੋਂ ਵੱਖ-ਵੱਖ ਗਲੀਆਂ ਮਹੱਲਿਆਂ ਬਾਜ਼ਾਰਾਂ ਵਿੱਚ ਸਫਾਈ ਕਰਵਾਈ ਜਾ ਰਹੀ ਹੈ । ਔਰ ਦੂਜੇ ਪਾਸੇ ਵਾਰਡ ਨੰਬਰ ਚਾਰ ਜੋਤੀਸਰ ਕਲੋਨੀ ਦੀ ਮੁੱਖ ਸੜਕ ਉੱਪਰ ਲੱਗੇ ਢੇਰ ਤੋਂ ਮਹੱਲਾ ਨਿਵਾਸੀ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ ।

ਸੋਸ਼ਲ ਮੀਡੀਆ ਤੇ ਵਾਇਰਲ ਇੱਕ ਵੀਡੀਓ ਵਿੱਚ ਮਹੱਲਾ ਨਿਵਾਸੀ ਨੇ ਗੰਦਗੀ ਦੇ ਲੱਗੇ ਵੱਡੇ ਢੇਰ ਦਿਖਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਫਾਈ ਮੁਹਿੰਮ ਇਸ ਮਹੱਲੇ ਵਿੱਚ ਵੀ ਕੀਤੀ ਜਾਵੇ ਤਾਂ ਜੋ ਕੂੜੇ ਦੇ ਢੇਰ ਗੰਦਗੀ ਬਦਬੂ ਆਦਿ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ ।

ਉਨਾਂ ਨੇ ਸਬੰਧਤ ਨਗਰ ਕੌਂਸਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਇਸ ਕੂੜੇ ਦੇ ਵੱਡੇ ਢੇਰ ਨੂੰ ਮਹੱਲੇ ਵਿੱਚੋਂ ਚੁਕਵਾਇਆ ਜਾਵੇ । ਇਹ ਵੀ ਪਤਾ ਲੱਗਾ ਹੈ ਕਿ ਇਹ ਵੱਡਾ ਕੂੜੇ ਦਾ ਢੇਰ ਜੋਤੀਸਰ ਕਲੋਨੀ ਹੀ ਸਥਿਤ ਇੱਕ ਵੱਡੇ ਡਾਕਟਰ ਦੇ ਘਰ ਦੇ ਨਜ਼ਦੀਕ ਲੱਗਾ ਹੋਇਆ ਹੈ । ਇੱਥੇ ਇਹ ਦੱਸਣਯੋਗ ਹੈ ਕਿ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਸਬੰਧਤ ਵਾਰਡ ਦੇ ਇੱਕ ਆਪ

ਆਗੂ ਵੱਲੋਂ ਧੂਆਂਧਾਰ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਜਿੱਤਣ ਤੋਂ ਬਾਅਦ ਇਸ ਵਾਰਡ ਨੂੰ ਸ਼ਹਿਰ ਦੀ ਸਭ ਤੋਂ ਸੁੰਦਰ ਵਾਰਡ ਬਣਾਇਆ ਜਾਵੇਗਾ ਪਰ ਹੁਣ ਉਸ ਖੋਖਲੇ ਵਾਅਦਿਆਂ ਦਾ ਚਿੱਠਾ ਸਾਹਮਣੇ ਦਿਖਾਈ ਦੇ ਰਿਹਾ ਹੈ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments