Saturday, September 5, 2026
spot_img
HomeLatest Newsਬੇਟੀ ਦੇ ਜਨਮਦਿਨ ਮੌਕੇ ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ

ਬੇਟੀ ਦੇ ਜਨਮਦਿਨ ਮੌਕੇ ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) :-ਪਿੰਡ ਮੱਲੀਆਂ ਜੋ ਕਿ ਇੱਕ ਇਤਿਹਾਸਿਕ ਨਗਰ ਹੈ ਅਤੇ ਨੈਸ਼ਨਲ ਹਾਈਵੇ ਤੇ ਵਸਿਆ ਹੋਇਆ ਹੈ। ਇਸੇ ਹੀ ਪਿੰਡ ਦੇ ਜੰਮਪਲ ਰਾਜ ਭਨੋਟ ਜੋ ਕਿ ਇਸ ਮੌਕੇ ਆਸਟਰੇਲੀਆ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਹੇ ਹਨ, ਅਤੇ ਪ੍ਰਦੇਸ਼ ਦੇ ਵਿੱਚ ਰਹਿ ਕੇ ਵੀ ਉਨਾਂ ਦਾ ਪਿੰਡ ਦੇ ਲੋਕਾਂ ਪ੍ਰਤੀ ਅਥਾਹ ਪਿਆਰ ਹੈ ।

ਉਹ ਉਮੀਦ ਆਰਜੇਨਾਈਜੇਸ਼ਨ ਸੰਸਥਾ ਮੱਲੀਆਂ ਦੇ ਚੇਅਰਮੈਨ ਵੀ ਹਨ ਅਤੇ ਪਿੰਡ ਦੇ ਵਿਕਾਸ ਪ੍ਰਤੀ ਗਤੀਵਿਧੀਆਂ ਵਿੱਚ ਉਹ ਵੱਧ ਚੜ ਕੇ ਹਿੱਸਾ ਪਾਉਂਦੇ ਹਨ। ਅੱਜ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਨਾਂ ਨੇ ਆਪਣੀ ਬੇਟੀ ਸਿਦਕ ਦਾ ਜਨਮ ਦਿਨ ਮਨਾਇਆ ।

ਉਹਨਾਂ ਦੇ ਵੱਡੇ ਭਰਾਤਾ ਸੰਜੀਵ ਭਨੋਟ ਅਤੇ ਮੈਡਮ ਕਸ਼ਿਸ਼ ਭਨੋਟ ਤਾਈ ਜੀ ਵੱਲੋਂ ਰਾਜ ਭਨੋਟ ਆਸਟਰੇਲੀਆ ਦੀ ਬੇਟੀ ਦੇ ਜਨਮਦਿਨ ਮੌਕੇ ਪ੍ਰਾਇਮਰੀ ਸਕੂਲ ਮੱਲੀਆਂ ਦੇ ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਅਤੇ ਬੇਟੀ ਦੇ ਜਨਮ ਦਿਨ ਦੀ ਖੁਸ਼ੀ ਬੱਚਿਆਂ ਨਾਲ ਸਾਂਝੀ ਕੀਤੀ, ਇਸ ਮੌਕੇ ਫੋਨ ਤੇ ਗੱਲਬਾਤ ਕਰਦਿਆਂ ਰਾਜ ਭਨੋਟ ਆਸਟਰੇਲੀਆ ਨੇ ਦੱਸਿਆ ਕਿ ਉਹ ਧੀਆਂ ਪੁੱਤਰਾਂ ਵਿੱਚ ਫਰਕ ਨਾ ਸਮਝਦੇ ਹੋਏ ਹਰ ਸਾਲ ਦੀ ਤਰ੍ਹਾਂ ਆਪਣੀ ਬੇਟੀ ਦੇ ਜਨਮਦਿਨ ਮੌਕੇ ਬੱਚਿਆਂ ਵਾਸਤੇ ਕੁਝ ਸਮਾਨ ਭੇਜਦੇ ਹਨ ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਨਰਿੰਦਰ ਕੌਰ ਜੀ ,ਮੈਡਮ ਕਰਮਜੀਤ ਕੌਰ ਜੀ, ਮੈਡਮ ਦਰਸ਼ਨ ਕੌਰ ਜੀ ,ਸੰਦੀਪ ਮੈਡਮ ,ਰਣਜੀਤ ਕੌਰ, ਰੂਪਾ ਮੈਡਮ, ਸਵਿਤਾ ਰਾਣੀ ,ਸਰਦਾਰ ਇਕਬਾਲ ਸਿੰਘ, ਤੋਂ ਇਲਾਵਾ, ਸਮਾਜ ਸੇਵਕ ਨਵਕਰਨ ਸਿੰਘ ਮੱਲੀ, ਸਤਨਾਮ ਸਿੰਘ,, ਗੁਰਭੇਜ ਸਿੰਘ, ਜਸਬੀਰ ਸਿੰਘ ਆਦਿ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments