Saturday, September 12, 2026
spot_img
HomeLatest Newsਜੰਡਿਆਲਾ ਗੁਰੂ 'ਚ ਰਾਤ ਦੇ ਅਣਐਲਾਨੇ ਬਿਜਲੀ ਕੱਟਾਂ ਤੋਂ ਸ਼ਹਿਰ ਨਿਵਾਸੀ ਪ੍ਰੇਸ਼ਾਨ

ਜੰਡਿਆਲਾ ਗੁਰੂ ‘ਚ ਰਾਤ ਦੇ ਅਣਐਲਾਨੇ ਬਿਜਲੀ ਕੱਟਾਂ ਤੋਂ ਸ਼ਹਿਰ ਨਿਵਾਸੀ ਪ੍ਰੇਸ਼ਾਨ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) :- ਜੰਡਿਆਲਾ ਗੁਰੂ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਰਾਤ ਵੇਲੇ ਹੋ ਰਹੇ ਅਣਐਲਾਨੇ ਬਿਜਲੀ ਕੱਟਾਂ ਕਾਰਨ ਸ਼ਹਿਰ ਨਿਵਾਸੀਆਂ ਦਾ ਜਿਊਣਾ ਦੁਰਲਭ ਹੋਇਆ ਪਿਆ ਹੈ।

ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਰਾਤ ਨੂੰ ਵਾਰ ਵਾਰ ਘੰਟਿਆਂ-ਬੱਧੀ ਬਿਜਲੀ ਗੁੱਲ ਰਹਿਣ ਕਾਰਨ ਘਰਾਂ ਦੇ ਇਨਵਰਟਰ ਜਵਾਬ ਦੇ ਗਏ ਹਨ, ਏ.ਸੀ. ਅਤੇ ਫਰਿੱਜ ਬੰਦ ਹੋ ਜਾਂਦੇ ਹਨ । ਬੱਚੇ ਅਤੇ ਬਜ਼ੁਰਗ ਗਰਮੀ ਵਿੱਚ ਤੜਫ ਰਹੇ ਹਨ। ਬਿਜਲੀ ਨਾ ਹੋਣ ਕਾਰਨ ਪਾਣੀ ਵਾਲੀਆਂ ਮੋਟਰਾਂ ਵੀ ਨਹੀਂ ਚੱਲ ਰਹੀਆਂ ।

ਜਿਸ ਕਾਰਨ ਲੋਕਾਂ ਨੂੰ ਗੁਆਂਢੀਆਂ ਦੇ ਘਰਾਂ ਤੋਂ ਪਾਣੀ ਭਰਨਾ ਪੈ ਰਿਹਾ ਹੈ। ਇਲੈਕਟਰੋਨਿਕ ਕਾਰਾਂ ਸਕੂਟਰਾਂ ਵਾਲੇ ਵੀ ਕਾਫੀ ਪਰੇਸ਼ਾਨ ਦੇਖੇ ਜਾ ਰਹੇ ਹਨ । ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਦਿਨ ਵੇਲੇ ਤਾਂ ਬਿਜਲੀ ਆਉਂਦੀ ਜਾਂਦੀ ਰਹਿੰਦੀ ਹੈ ਪਰ ਰਾਤ ਨੂੰ 8 ਵਜੇ ਤੋਂ ਸਵੇਰੇ 6 ਵਜੇ ਤੱਕ ਲਗਾਤਾਰ ਕੱਟ ਲਗਾਏ ਜਾ ਰਹੇ ਹਨ, ਜਿਸ ਦਾ ਬਿਜਲੀ ਵਿਭਾਗ ਕੋਈ ਜਵਾਬ ਨਹੀਂ ਦੇ ਰਿਹਾ। ਵਾਰ ਵਾਰ ਫੋਨ ਕਰਨ ਤੇ ਵੀ ਕੋਈ ਬਿਜਲੀ ਅਧਿਕਾਰੀ ਫੋਨ ਨਹੀਂ ਉਠਾਉਂਦਾ।

ਸ਼ਹਿਰ ਨਿਵਾਸੀਆਂ ਨੇ ਪੰਜਾਬ ਦੇ ਬਿਜਲੀ ਮੰਤਰੀ ਅਤੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਰਾਤ ਦੇ ਇਸ ਨਾਜਾਇਜ਼ ਕੱਟਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਜੰਡਿਆਲਾ ਗੁਰੂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਜੋ ਕੰਮਕਾਰ ਤੋਂ ਥੱਕੇ ਆਏ ਸ਼ਹਿਰ ਵਾਸੀ ਰਾਤ ਨੂੰ ਆਰਾਮ ਨਾਲ ਸੌ ਸਕਣ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments