HomeLatest Newsਬਲਾਕ ਜਲੰਧਰ ਪੂਰਬੀ ਦੇ ਅੰਡਰ-14 (ਲੜਕੇ) ਫੁੱਟਬਾਲ ਮੁਕਾਬਲੇ ’ਚ ਦੁਆਬਾ ਖਾਲਸਾ ਸਕੂਲ... Latest Newsਪੰਜਾਬ ਬਲਾਕ ਜਲੰਧਰ ਪੂਰਬੀ ਦੇ ਅੰਡਰ-14 (ਲੜਕੇ) ਫੁੱਟਬਾਲ ਮੁਕਾਬਲੇ ’ਚ ਦੁਆਬਾ ਖਾਲਸਾ ਸਕੂਲ ਜੇਤੂ By admin September 14, 2026 0 3 Share FacebookTwitterWhatsAppTelegram ਜਲੰਧਰ,(ਵੀਓਪੀ ਬਿਊਰੋ): ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਅੱਜ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਹੋਏ ਖੇਡ ਮੁਕਾਬਲਿਆਂ ਵਿੱਚ ਵੱਡੀ ਗਿਣਤੀ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਹ ਖੇਡਾਂ ਪੰਜਾਬ ਸਰਕਾਰ ਦੇ ਖੇਡ ਅਤੇ ਯੁਵਕ ਸੇਵਾਵਾਂ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਖਿਡਾਰੀਆਂ ਨੂੰ ਖੇਡਾਂ ਦੀ ਭਾਵਨਾ ਅਤੇ ਅਨੁਸ਼ਾਸਨ ਨਾਲ ਖੇਡਣ ਦਾ ਸੁਨੇਹਾ ਦਿੱਤਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਨੇ ਅੱਜ ਹੋਏ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਜਲੰਧਰ ਪੂਰਬੀ ਅੰਡਰ-14 (ਲੜਕੇ) ਫੁੱਟਬਾਲ ਮੁਕਾਬਲੇ ਵਿੱਚ ਦੁਆਬਾ ਖਾਲਸਾ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਪੁਲਿਸ ਡੀ.ਏ.ਵੀ. ਸਕੂਲ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਅੰਡਰ-21 (ਲੜਕੇ) ਵਾਲੀਬਾਲ ਮੁਕਾਬਲੇ ਵਿੱਚ ਪੁਲਿਸ ਡੀ.ਏ.ਵੀ.ਸਕੂਲ ਨੇ ਪਹਿਲਾ ਅਤੇ ਟ੍ਰਿਨਿਟੀ ਕਾਲਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਲਾਕ ਭੋਗਪੁਰ ਦੇ ਅੰਡਰ-14 (ਲੜਕੇ) ਸ਼ਾਟਪੁੱਟ ਮੁਕਾਬਲੇ ’ਚ ਬਲਰਾਜ ਪਹਿਲੇ ਸਥਾਨ ’ਤੇ ਰਿਹਾ। ਜਦਕਿ ਧਨਮੀਤ ਸਿੰਘ ਅਤੇ ਅਮਨਦੀਪ ਸਿੰਘ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਰਹੇ। ਅੰਡਰ-17 (ਲੜਕੀਆਂ) ਸ਼ਾਟਪੁੱਟ ਮੁਕਾਬਲੇ ਵਿੱਚ ਕਿਰਨਪ੍ਰੀਤ ਨੇ ਪਹਿਲਾ, ਰੀਤ ਅਰੋੜਾ ਨੇ ਦੂਜਾ ਅਤੇ ਸ਼ਰਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-17 (ਲੜਕੀਆਂ) 200 ਮੀਟਰ ਮੁਕਾਬਲੇ ਵਿੱਚ ਸੁਨੈਨਾ ਪਹਿਲੇ, ਜਪਜੀਤ ਕੌਰ ਦੂਜੇ ਅਤੇ ਜੈਸਮੀਨ ਕੌਰ ਤੀਜੇ ਸਥਾਨ ’ਤੇ ਰਹੀਆਂ। ਅੰਡਰ-21 (ਲੜਕੇ) 200 ਮੀਟਰ ਮੁਕਾਬਲੇ ਵਿੱਚ ਤਨੀਸ਼ਾ ਨੇ ਪਹਿਲਾ, ਰਵੀ ਨੇ ਦੂਜਾ ਅਤੇ ਸਕਸ਼ਮ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 (ਲੜਕੇ) 1500 ਮੀਟਰ ਮੁਕਾਬਲੇ ਵਿੱਚ ਮਨਵੀਰ ਸਹੋਤਾ ਪਹਿਲੇ, ਅਰਸ਼ਦੀਪ ਦੂਜੇ ਅਤੇ ਅਭਿਜੋਤ ਸਿੰਘ ਤੀਜੇ ਸਥਾਨ ’ਤੇ ਰਿਹਾ। ਅੰਡਰ-17 (ਲੜਕੀਆਂ) 1500 ਮੀਟਰ ਮੁਕਾਬਲੇ ਵਿੱਚ ਸਵੀਟੀ ਨੇ ਪਹਿਲਾ, ਪ੍ਰਾਚੀ ਕੁਮਾਰੀ ਨੇ ਦੂਜਾ ਅਤੇ ਪਵਨਜੋਤ ਨੇ ਤੀਜਾ ਸਥਾਨ ਹਾਸਲ ਕੀਤਾ। ਬਲਾਕ ਰੁੜਕਾ ਕਲਾਂ ਦੇ ਅੰਡਰ-17 (ਲੜਕੇ) 3000 ਮੀਟਰ ਮੁਕਾਬਲੇ ਵਿੱਚ ਲਵ ਹੀਰਾ ਨੇ ਪਹਿਲਾ, ਵਿਸ਼ਾਲ ਹੀਰਾ ਨੇ ਦੂਜਾ ਅਤੇ ਰਣਬੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 (ਲੜਕੀਆਂ) 400 ਮੀਟਰ ਮੁਕਾਬਲੇ ਵਿੱਚ ਰਮਨਦੀਪ ਕੌਰ ਪਹਿਲੇ, ਰਣਿਤ ਦੂਸਰੇ ਅਤੇ ਮਨਕੀਰਤ ਕੌਰ ਤੀਜੇ ਸਥਾਨ ’ਤੇ ਰਹੀਆਂ। ਅੰਡਰ-14 ਲੜਕੇ 60 ਮੀਟਰ ਮੁਕਾਬਲੇ ਵਿੱਚ ਸਕਸ਼ਮ ਨੇ ਪਹਿਲਾ, ਮਨ ਸਹਿਜ ਨੇ ਦੂਜਾ ਅਤੇ ਸ਼ੈਰੀ ਨੇ ਤੀਜਾ ਸਥਾਨ ਹਾਸਲ ਕੀਤਾ। ਬਲਾਕ ਆਦਮਪੁਰ ਦੇ ਅੰਡਰ-14 (ਲੜਕੇ) ਫੁੱਟਬਾਲ ਮੁਕਾਬਲੇ ਵਿੱਚ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਡੱਲਾ ਪਹਿਲੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਦਿਆਨਾ ਦੂਜੇ ਸਥਾਨ ’ਤੇ ਰਹੇ। ਅੰਡਰ-21 (ਲੜਕੀਆਂ) ਖੋ-ਖੋ ਮੁਕਾਬਲੇ ਵਿੱਚ ਬਿਆਸ ਪਿੰਡ ਨੇ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਰਦਪੁਰ ਨੇ ਦੂਜਾ ਸਥਾਨ ਹਾਸਲ ਕੀਤਾ। Share FacebookTwitterWhatsAppTelegram Previous articleਗੁਲਜ਼ਾਰ ਸਿੰਘ ਦੀ ਖੁਦਕੁਸ਼ੀ ’ਤੇ ਵੜਿੰਗ ਦਾ ‘ਆਪ’ ਸਰਕਾਰ ’ਤੇ ਵੱਡਾ ਹਮਲਾNext articleਲੋਕ ਅਦਾਲਤ ’ਚ 9ਨੈਸ਼ਨਲ 451 ਕੇਸਾਂ ਦਾ ਨਿਪਟਾਰਾ, 68 ਕਰੋੜ ਤੋਂ ਵੱਧ ਦੇ ਐਵਾਰਡ ਪਾਸ adminhttps://voiceofpunjabtv.com/ RELATED ARTICLES Latest News ਜਲਾਲਾਬਾਦ ਥਾਣੇ ’ਤੇ ਹੈਂਡ ਗ੍ਰੇਨੇਡ ਹਮਲਾ: 24 ਘੰਟਿਆਂ ’ਚ ਦੋ ਮੁਲਜ਼ਮ ਗ੍ਰਿਫ਼ਤਾਰ, ਪਾਕਿਸਤਾਨੀ ਏਜੰਸੀਆਂ ਨਾਲ ਕਥਿਤ ਕਨੈਕਸ਼ਨ ਦੀ ਜਾਂਚ September 14, 2026 Latest News ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਹੋਣਗੇ ਆਹਮੋ-ਸਾਹਮਣੇ’, 1 ਨਵੰਬਰ ਨੂੰ ਜਲੰਧਰ ’ਚ ਭਾਰਤ-ਪਾਕਿਸਤਾਨ ਹਾਕੀ ਮੁਕਾਬਲਾ September 14, 2026 Latest News ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ 23 ਨੂੰ September 14, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - - Advertisment - - Advertisment - Most Popular ਜਲਾਲਾਬਾਦ ਥਾਣੇ ’ਤੇ ਹੈਂਡ ਗ੍ਰੇਨੇਡ ਹਮਲਾ: 24 ਘੰਟਿਆਂ ’ਚ ਦੋ ਮੁਲਜ਼ਮ ਗ੍ਰਿਫ਼ਤਾਰ, ਪਾਕਿਸਤਾਨੀ ਏਜੰਸੀਆਂ ਨਾਲ ਕਥਿਤ ਕਨੈਕਸ਼ਨ ਦੀ ਜਾਂਚ September 14, 2026 ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਹੋਣਗੇ ਆਹਮੋ-ਸਾਹਮਣੇ’, 1 ਨਵੰਬਰ ਨੂੰ ਜਲੰਧਰ ’ਚ ਭਾਰਤ-ਪਾਕਿਸਤਾਨ ਹਾਕੀ ਮੁਕਾਬਲਾ September 14, 2026 ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ 23 ਨੂੰ September 14, 2026 ਲੁਧਿਆਣਾ ‘ਚ ਬਿਜਲੀ ਸੰਕਟ ਖ਼ਿਲਾਫ਼ ਸੜਕਾਂ ‘ਤੇ ਉਤਰੇ ਉਦਯੋਗਪਤੀ, 14-14 ਘੰਟੇ ਦੇ ਕੱਟਾਂ ਤੋਂ ਪਰੇਸ਼ਾਨ ਡਾਇੰਗ ਇੰਡਸਟਰੀ September 14, 2026 Load more Recent Comments