Tuesday, September 15, 2026
spot_img
HomeLatest Newsਹਲਕਾ ਜੰਡਿਆਲਾ ਗੁਰੂ ਤੋ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਮੀਦਵਾਰ...

ਹਲਕਾ ਜੰਡਿਆਲਾ ਗੁਰੂ ਤੋ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਮੀਦਵਾਰ ਦਾ ਨਾਮ ਐਲਾਨ ਕਰਨ ਤੇ ਟਿਕੀਆਂ ਸਭ ਦੀਆਂ ਨਜਰਾ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) ਜਿਉਂ ਜਿਉਂ ਵਿਧਾਨ ਸਭਾ 2027 ਦੀਆਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਤਿਉਂ ਤਿਉਂ ਹੀ ਹਰ ਹਲਕੇ ਵਿੱਚ ਹਰ ਪਾਰਟੀ ਆਪਣਾ ਉਮੀਦਵਾਰ ਦਾ ਨਾ ਐਲਾਨ ਕਰ ਰਹੀ ਹੈ ਜੇਕਰ ਹਲਕਾ ਜੰਡਿਆਲਾ ਗੁਰੂ ਤੋਂ ਪੰਥਕ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੀ ਗੱਲ ਕਰੀਏ ਤਾਂ, ਸਭ ਦੀ ਨਿਗਾਹ ਹਲਕਾ ਜੰਡਿਆਲਾ ਗੁਰੂ ਤੋਂ ਉਮੀਦਵਾਰ ਦਾ ਨਾਮ ਐਲਾਨ ਕਰਨ ਤੇ ਟਿਕੀ ਹੋਈ ਹੈ ਅਤੇ ਲੋਕ ਬੜੀ ਬੇਸਬਰੀ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਦੀ ਤਾਂਘ ਵਿੱਚ ਉਡੀਕ ਕਰ ਰਹੇ ਹਨ।

ਇੱਥੇ ਇਹ ਦੱਸਣ ਯੋਗ ਹੈ ਕਿ,,ਕੁਝ ਸਮਾਂ ਪਹਿਲਾਂ ਹੀ ਦੂਜੀਆਂ ਪਾਰਟੀਆਂ ਤੋਂ ਬਦਲ ਕੇ ਆਏ ਕੁਝ ਚਿਹਰੇ ਬੜੀ ਮਿਹਨਤ ਲਗਨ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਨੂੰ ਵਧਾ ਰਹੇ ਹਨ ਅਤੇ ਦਿਨ ਰਾਤ ਮਿਹਨਤ ਕਰ ਰਹੇ ਹਨ। ਕੁਝ ਹਲਕਿਆਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਨੇ ਆਪਣੇ ਉਮੀਦਵਾਰਾਂ ਦੇ ਨਾਂ ਐਲਾਨ ਕਰ ਦਿੱਤੇ ਗਏ ਹਨ , ਤੇ ਲੋਕ ਐਲਾਨ ਕੀਤੇ ਹੋਏ ਨਾਵਾਂ ਨੂੰ ਫਤਵਾ ਦੇ ਰਹੇ ਹਨ ਅਤੇ ਮੋਢੇ ਨਾਲ ਮੋਢਾ ਲਾ ਕੇ ਪਾਰਟੀ ਦਾ ਸਹਿਯੋਗ ਕਰ ਰਹੇ ਹਨ ਅਤੇ ਉਮੀਦਵਾਰਾਂ ਪ੍ਰਤੀ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਪਰ ਜੇਕਰ ਹਲਕਾ ਜੰਡਿਆਲਾ ਗੁਰੂ ਦੀ ਗੱਲ ਕੀਤੀ ਜਾਵੇ ਤਾਂ, ਹਲਕਾ ਜੰਡਿਆਲਾ ਗੁਰੂ ਤੋਂ ਤਿੰਨ ਤੋਂ ਚਾਰ ਉਮੀਦਵਾਰਾਂ ਦੇ ਨਾਂ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ।, ਇਹਨਾਂ ਵਿੱਚੋਂ ਕੁਝ ਚਿਹਰੇ ਤਾਂ ਧੜਾ ਧੜ ਪਿੰਡਾਂ ਵਿੱਚ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੋ ਕੇ, ਪਿੰਡਾ ਵਿੱਚ ਮੀਟਿੰਗਾਂ ਕਰਕੇ ਲੋਕਾ ਪ੍ਰਤੀ ਆਪਣੀ ਪਹਿਚਾਨ ਨੂੰ ਵਧਾ ਰਹੇ ਹਨ।

ਪਰ ਕੁਝ ਚਿਹਰੇ ਤਾਂ ਬਿਲਕੁਲ ਸ਼ਾਂਤਮਈ ਬੈਠੇ ਹਨ, ਇਹ ਗੱਲ ਵੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਇਥੇ ਇਹ ਦੱਸਣ ਯੋਗ ਹੈ ਕਿ, ਕੁਝ ਨਵੇਂ ਚਿਹਰੇ ਜੋ ਕਿ ਬਿਲਕੁਲ ਹੀ ਥੋੜੇ ਸਮੇਂ ਵਿੱਚ ਹੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਉਹ ਵੀ ਆਪਣੇ ਆਪ ਨੂੰ ਟਿਕਟ ਦਾ ਦਾਅਵੇਦਾਰ ਸਾਬਤ ਹੋਣ ਤੇ ਲੋਕਾਂ ਵਿੱਚ ਵਿਚਰ ਰਹੇ ਹਨ।, ਪਰ ਕੁਝ ਨਵੇਂ ਚਿਹਰਿਆ ਦਾ ਲੋਕਾਂ ਵਿੱਚ ਵਿਚਰਨਾ ਅਤੇ ਪੁਰਾਣੇ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦੇ ਸੇਵਾਦਾਰ, ਜੋ ਕਿ ਬਹੁਤ ਸਮਾਂ ਪਹਿਲਾਂ ਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਜੁੜੇ ਹੋਏ ਹਨ ਉਹਨਾਂ ਦਾ ਸ਼ਾਂਤਮਈ ਬੈਠਣਾ ਹਲਕਾ ਜੰਡਿਆਲਾ ਗੁਰੂ ਤੋਂ ਅਕਾਲੀ ਦਲ ਵਾਰਸ ਜਾ ਤੇ ਜਥੇਬੰਦੀ ਦੇ ਚਹੇਤਿਆਂ ਵਾਸਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇੱਕ ਹੀ ਪਾਰਟੀ ਦੇ ਤਿੰਨ ਤੋਂ ਚਾਰ ਉਮੀਦਵਾਰ ਹੋਣ ਕਰਕੇ ਹਲਕੇ ਵਿੱਚ ਖਿੱਚੋਤਾਣ ਵੀ ਬਣੀ ਹੋਈ ਹੈ।, ਜੋ ਕਿ ਆਪਸੀ ਖਿੱਚੋ ਤਾਣ ਪੰਥਕ ਪਾਰਟੀ ਵਾਸਤੇ ਘਾਤਕ ਸਿੱਧ ਹੋ ਸਕਦੀ ਹੈ ਅਤੇ ਦੂਸਰੀਆਂ ਪਾਰਟੀਆਂ ਵਾਸਤੇ ਵਰਦਾਨ ਸਾਬਿਤ ਹੋ ਸਕਦੀ ਹੈ।, ਹੁਣ ਵੇਖਣਾ ਇਹ ਹੋਵੇਗਾ ਕਿ ਕਿਸ ਉਮੀਦਵਾਰ ਨੂੰ ਪਾਰਟੀ ਆਪਣਾ ਭਰੋਸਾ ਜਤਾ ਕੇ ਟਿਕਟ ਨਾਲ ਨਵਾਜੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਵਾਰਿਸ ਪੰਜਾਬ ਹਾਈਕਮਾਂਡ ਵਲੋ ਜੰਡਿਆਲਾ ਗੁਰੂ ਹਲਕੇ ਤੋਂ ਚਾਹਵਾਨ ਉਮੀਦਵਾਰਾਂ ਨਾਲ ਇਕ ਮਿਲਣੀ ਕਰ ਲਈ ਗਈ ਹੈ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments