Thursday, October 8, 2026
spot_img
HomeLatest Newsਸੰਗਰੂਰ ਵਿੱਚ ਨਿਕਲੀ 1 ਕਰੋੜ ਰੁਪਏ ਦੀ ਲਾਟਰੀ, ਤਿੰਨ ਦਿਨ ਬਾਅਦ ਵੀ...

ਸੰਗਰੂਰ ਵਿੱਚ ਨਿਕਲੀ 1 ਕਰੋੜ ਰੁਪਏ ਦੀ ਲਾਟਰੀ, ਤਿੰਨ ਦਿਨ ਬਾਅਦ ਵੀ ਵਿਜੇਤਾ ਲਾਪਤਾ!

ਬੱਸ ਸਟੈਂਡ ਨੇੜੇ ਸ਼ਿਵ ਭੋਲੇ ਲਾਟਰੀ ਸਟਾਲ ਤੋਂ ਨਿਕਲਿਆ ਬੰਪਰ ਇਨਾਮ, ਟਿਕਟ ਧਾਰਕ ਦੀ ਭਾਲ ਜਾਰੀ

ਸੰਗਰੂਰ (ਵੀਓਪੀ ਬਿਊਰੋ) ਸੰਗਰੂਰ ਤੋਂ ਇਸ ਵੇਲੇ ਦੀ ਦਿਲਚਸਪ ਖ਼ਬਰ ਸਾਹਮਣੇ ਆਈ ਹੈ। ਸੰਗਰੂਰ ਬੱਸ ਸਟੈਂਡ ਦੇ ਨੇੜੇ ਸਥਿਤ ਸ਼ਿਵ ਭੋਲੇ ਲਾਟਰੀ ਸਟਾਲ ਤੋਂ 1 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਖ਼ਾਸ ਗੱਲ ਇਹ ਹੈ ਕਿ ਲਾਟਰੀ ਦਾ ਨਤੀਜਾ ਆਏ ਨੂੰ ਤਿੰਨ ਦਿਨ ਬੀਤ ਚੁੱਕੇ ਹਨ, ਪਰ ਕਰੋੜਾਂ ਰੁਪਏ ਦਾ ਇਹ ਇਨਾਮ ਜਿੱਤਣ ਵਾਲਾ ਖੁਸ਼ਕਿਸਮਤ ਵਿਅਕਤੀ ਅਜੇ ਤੱਕ ਸਾਹਮਣੇ ਨਹੀਂ ਆਇਆ

ਸੰਗਰੂਰ ਦੇ ਬੱਸ ਸਟੈਂਡ ਨੇੜੇ ਸਥਿਤ ਸ਼ਿਵ ਭੋਲੇ ਲਾਟਰੀ ਸਟਾਲ ‘ਤੇ ਉਸ ਵੇਲੇ ਖੁਸ਼ੀ ਦਾ ਮਾਹੌਲ ਬਣ ਗਿਆ, ਜਦੋਂ ਇੱਥੋਂ ਵਿਕੀ ਇੱਕ ਲਾਟਰੀ ਟਿਕਟ ‘ਤੇ 1 ਕਰੋੜ ਰੁਪਏ ਦਾ ਬੰਪਰ ਇਨਾਮ ਨਿਕਲਣ ਦੀ ਜਾਣਕਾਰੀ ਸਾਹਮਣੇ ਆਈ। ਦੁਕਾਨਦਾਰ ਦੇ ਮੁਤਾਬਕ, ਲਾਟਰੀ ਦਾ ਨਤੀਜਾ ਆਏ ਨੂੰ ਹੁਣ ਤਿੰਨ ਦਿਨ ਬੀਤ ਚੁੱਕੇ ਹਨ, ਪਰ ਅਜੇ ਤੱਕ ਟਿਕਟ ਦਾ ਅਸਲ ਮਾਲਕ ਆਪਣਾ ਇਨਾਮ ਲੈਣ ਲਈ ਸਾਹਮਣੇ ਨਹੀਂ ਆਇਆ।

ਹੁਣ ਦੁਕਾਨਦਾਰ ਸਮੇਤ ਆਸ-ਪਾਸ ਦੇ ਲੋਕਾਂ ਦੀਆਂ ਨਜ਼ਰਾਂ ਵੀ ਉਸ ਖੁਸ਼ਕਿਸਮਤ ਸ਼ਖ਼ਸ ‘ਤੇ ਟਿਕੀਆਂ ਹੋਈਆਂ ਹਨ, ਜਿਸ ਦੀ ਟਿਕਟ ਨੇ ਉਸ ਦੀ ਕਿਸਮਤ ਬਦਲ ਦਿੱਤੀ ਹੈ।
ਦੁਕਾਨਦਾਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਲੋਕਾਂ ਨੇ ਸੰਗਰੂਰ ਬੱਸ ਸਟੈਂਡ ਨੇੜੇ ਸਥਿਤ ਇਸ ਲਾਟਰੀ ਸਟਾਲ ਤੋਂ ਟਿਕਟ ਖਰੀਦੀ ਸੀ, ਉਹ ਆਪਣੀ ਟਿਕਟ ਜ਼ਰੂਰ ਚੈੱਕ ਕਰਨ।

ਕੀ ਪਤਾ 1 ਕਰੋੜ ਰੁਪਏ ਦਾ ਇਹ ਬੰਪਰ ਇਨਾਮ ਉਨ੍ਹਾਂ ਵਿੱਚੋਂ ਹੀ ਕਿਸੇ ਦੀ ਟਿਕਟ ‘ਤੇ ਨਿਕਲਿਆ ਹੋਵੇ। ਫਿਲਹਾਲ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਆਖ਼ਿਰ ਉਹ ਖੁਸ਼ਕਿਸਮਤ ਵਿਅਕਤੀ ਕੌਣ ਹੈ, ਜਿਸ ਦੀ ਟਿਕਟ ‘ਤੇ 1 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ? ਹੁਣ ਦੇਖਣਾ ਹੋਵੇਗਾ ਕਿ ਕਰੋੜਾਂ ਦਾ ਇਹ ਬੰਪਰ ਇਨਾਮ ਜਿੱਤਣ ਵਾਲਾ ਵਿਜੇਤਾ ਆਖ਼ਿਰ ਕਦੋਂ ਸਾਹਮਣੇ ਆਉਂਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments