ਜੰਡਿਆਲਾ ਗੁਰੂ 19 ਅਕਤੂਬਰ ਵਰਿੰਦਰ ਸਿੰਘ ਮਲਹੋਤਰਾ :- ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਐਡਵੋਕੇਟ ਦਿਲਸੇਰ ਸਿੰਘ ਜੰਡਿਆਲਾ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰ ਸਾਹਮਣੇ ਸ਼ਹੀਦ ਪਰਵਿੰਦਰ ਸਿੰਘ ਝੋਟਾ ਜੀ ਦੇ ਕਤਲ ਮਾਮਲੇ ਦੇ ਸਬੰਧ ਵਿੱਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸਰਕਾਰ ਦੀਆਂ ਨਿਕੰਮੀਆਂ ਦਾ ਜ਼ੋਰਦਾਰ ਭਾਂਡਾ ਭੰਨਿਆ ਗਿਆ। ਵਾਰਿਸ ਪੰਜਾਬ ਦੇ ਜੂਝਾਰੂ ਯੋਧਿਆਂ ਨੇ ਪਰਮਿੰਦਰ ਸਿੰਘ ਝੋਟਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕੀਤਾ ਅਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ।

ਦਿਲਸੇਰ ਸਿੰਘ ਜੰਡਿਆਲਾ ਨੇ ਕਿਹਾ ਕਿ ਝੋਟਾ ਮਰਿਆ ਨਹੀਂ, ਝੋਟਾ ਅਮਰ ਹੋ ਗਿਆ ਹੈ। ਜਿਸ ਨੇ ਲੋਕਾਂ ਦੇ ਬੱਚਿਆਂ ਨੂੰ ਬਚਾਉਣ ਦੀ ਖਾਤਰ ਆਪਣੇ ਬੱਚੇ ਅਨਾਥ ਕਰ ਦਿੱਤੇ। ਅੱਜ ਘਰ ਘਰ ਝੋਟੇ ਪੈਦਾ ਹੋ ਗਏ ਹਨ ਜੋ ਪਰਮਿੰਦਰ ਸਿੰਘ ਝੋਟਾ ਦੇ ਅਧੂਰੇ ਮਿਸ਼ਨ ਨੂੰ ਜਿੰਦੜੀਆਂ ਲਾ ਕੇ ਪੂਰਾ ਕਰਨ ਦਾ ਪ੍ਰਣ ਲੈ ਚੁੱਕੇ ਹਨ।”ਉਨ੍ਹਾਂ ਮੰਗ ਕੀਤੀ ਕਿ ਇਸ ਕਤਲ ਕਾਂਡ ਦੀ ਨਿਰਪੱਖ ਸੀਬੀਆਈ ਜਾਂਚ ਹੋਵੇ । ਓਹਨਾਂ ਕਿਹਾ ਕਿ ਸ਼ਹੀਦ ਦਾ ਸੰਘਰਸ਼ ਨਸ਼ਾ ਮੁਕਤੀ ਅਤੇ ਪੰਜਾਬ ਬਚਾਓ ਲਹਿਰ ਲਈ ਪ੍ਰੇਰਨਾ ਸਰੋਤ ਸੀ।






