Wednesday, October 28, 2026
spot_img
HomeLatest Newsਜੰਡਿਆਲਾ ਪ੍ਰੈਸ ਕਲੱਬ (ਰਜਿ) ਦੀ ਮੀਟਿੰਗ ਹੋਈ, ਕਲਮ ਦੀ ਤਾਕਤ ਨਾਲ ਹੀ...

ਜੰਡਿਆਲਾ ਪ੍ਰੈਸ ਕਲੱਬ (ਰਜਿ) ਦੀ ਮੀਟਿੰਗ ਹੋਈ, ਕਲਮ ਦੀ ਤਾਕਤ ਨਾਲ ਹੀ ਸਮਾਜ ‘ਚ ਬਦਲਾਅ ਆਉਂਦਾ ਹੈ : ਵਰਿੰਦਰ ਮਲਹੋਤਰਾ

ਜੰਡਿਆਲਾ ਗੁਰੂ (ਵੀਓਪੀ ਬਿਊਰੋ) :- ਸਥਾਨਕ ਉਲਾਈਵ ਹੋਟਲ ਵਿਖੇ ਜੰਡਿਆਲਾ ਪ੍ਰੈਸ ਕਲੱਬ (ਰਜਿ) ਦੀ ਮਹੱਤਵਪੂਰਨ ਮੀਟਿੰਗ ਚੇਅਰਮੈਨ ਸੁਨੀਲ ਦੇਵਗਨ ਪੀਟੀਸੀ ਵਾਲੇ ਦੀ ਰਹਿਨੁਮਾਈ ਹੇਠ ਹੋਈ। ਜਿਸ ਵਿੱਚ ਕਲੱਬ ਦੇ ਸਾਰੇ ਮੈਂਬਰ ਹਾਜ਼ਰ ਸਨ। ਇਸ ਮੌਕੇ ਚੇਅਰਮੈਨ ਸੁਨੀਲ ਦੇਵਗਨ ਨੇ ਕਿਹਾ ਕਿ ਪੱਤਰਕਾਰੀ ਇੱਕ ਬਹੁਤ ਹੀ ਜ਼ਿੰਮੇਵਾਰੀ ਭਰਿਆ ਕੰਮ ਹੈ।

ਅੱਜ ਦੇ ਦੌਰ ‘ਚ ਨਿਰਪੱਖ ਅਤੇ ਨਿਡਰ ਪੱਤਰਕਾਰੀ ਦੀ ਬਹੁਤ ਲੋੜ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਬਿਨਾਂ ਕਿਸੇ ਦਬਾਅ ਤੋਂ ਉਜਾਗਰ ਕਰੀਏ ਅਤੇ ਸੱਚ ਨੂੰ ਸੱਚ ਕਹੀਏ। ਪ੍ਰੈਸ ਕਲੱਬ ਹਮੇਸ਼ਾ ਪੱਤਰਕਾਰਾਂ ਦੇ ਹੱਕਾਂ ਲਈ ਪਹਿਲਾਂ ਵੀ ਖੜ੍ਹਾ ਰਿਹਾ ਸੀ ਅਤੇ ਅੱਗੇ ਵੀ ਹਮੇਸ਼ਾ ਖੜਾ ਰਹੇਗਾ ।

ਇਸਤੋਂ ਇਲਾਵਾ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਕਿਹਾ ਕਿ ਪੱਤਰਕਾਰ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਸਾਡੀ ਕਲਮ ਦੀ ਤਾਕਤ ਨਾਲ ਹੀ ਸਮਾਜ ‘ਚ ਬਦਲਾਅ ਆਉਂਦਾ ਹੈ। ਸਾਰੇ ਪੱਤਰਕਾਰ ਸਾਥੀਆਂ ਨੂੰ ਚਾਹੀਦਾ ਹੈ ਕਿ ਉਹ ਇੱਕਜੁੱਟ ਹੋਕੇ ਕੰਮ ਕਰਨ ਅਤੇ ਪੱਤਰਕਾਰੀ ਦੇ ਮਾਣ-ਸਨਮਾਨ ਨੂੰ ਬਰਕਰਾਰ ਰੱਖਣ। ਮਲਹੋਤਰਾ ਨੇ ਕਿਹਾ ਕਿ ਪੱਤਰਕਾਰ ਦਿਨ-ਰਾਤ ਮਿਹਨਤ ਕਰਕੇ ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਕੰਮ ਕਰਦਾ ਹੈ, ਪਰ ਸਰਕਾਰ ਵੱਲੋਂ ਪੱਤਰਕਾਰਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ। ਪੱਤਰਕਾਰਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਸਿਹਤ ਬੀਮਾ ਅਤੇ ਐਕਸੀਡੈਂਟ ਬੀਮਾ ਲਾਗੂ ਕੀਤਾ ਜਾਵੇ। ਪੱਤਰਕਾਰਾਂ ‘ਤੇ ਹੋ ਰਹੇ ਝੂਠੇ ਪਰਚਿਆਂ ‘ਤੇ ਰੋਕ ਲਾਈ ਜਾਵੇ ਅਤੇ ਸੁਰੱਖਿਆ ਯਕੀਨੀ ਬਣਾਈ ਜਾਵੇ ।

ਇਸ ਮੌਕੇ ਸਮੂਹ ਕਲੱਬ ਮੈਂਬਰਾਂ ਨੂੰ ਪ੍ਰੈਸ ਕਲੱਬ ਦੇ ਸ਼ਨਾਖ਼ਤੀ ਕਾਰਡ ਵੀ ਵੰਡੇ ਗਏ । ਮੀਟਿੰਗ ਦੌਰਾਨ ਕੁਲਵੰਤ ਸਿੰਘ ਵਿਰਦੀ ਸੀਨੀਅਰ ਮੀਤ ਪ੍ਰਧਾਨ , ਹਰਿੰਦਰਪਾਲ ਸਿੰਘ ਮੀਤ ਪ੍ਰਧਾਨ, ਪ੍ਰਦੀਪ ਜੈਨ ਜਨਰਲ ਸੈਕਟਰੀ, ਮੁਨੀਸ਼ ਸ਼ਰਮਾ , ਸਚਿਨ ਸ਼ਰਮਾ ਅੰਮ੍ਰਿਤਸਰ, ਵਰੁਣ ਸੋਨੀ ਜੋਇੰਟ ਸੈਕਟਰੀ, ਨਰਿੰਦਰ ਸੂਰੀ ਪ੍ਰੈਸ ਸਕੱਤਰ, ਰਕੇਸ਼ ਕੁਮਾਰ ਸੂਰੀ, ਪਿੰਕੂ ਆਨੰਦ, ਸੋਨੂ ਮਿਗਲਾਨੀ, ਸੁਖਦੇਵ ਸਿੰਘ ਟਾਂਗਰਾ, ਗੁਰਦੇਵ ਸਿੰਘ ਮੱਲੀ, ਇੰਦਰਜੀਤ ਮਹਿਤਾ ਖਜਾਨਚੀ, ਕਵਲਜੀਤ ਸਿੰਘ ਜੋਧਾਨਗਰੀ ਮੁੱਖ ਬੁਲਾਰਾ ਆਦਿ ਹਾਜ਼ਰ ਸਨ ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments