ਬੱਚ ਕੇ ਰਹਿਣਾ ਤੁਸੀਂ ਵੀ… ਜਾਅਲੀ ਕਾਗਜ਼ ਤਿਆਰ ਕਰ ਕੇ ਵੇਚ ਦਿੰਦੇ ਨੇ ਚੋਰੀ ਦੀ ਗੱਡੀ

ਬੱਚ ਕੇ ਰਹਿਣਾ ਤੁਸੀਂ ਵੀ… ਜਾਅਲੀ ਕਾਗਜ਼ ਤਿਆਰ ਕਰ ਕੇ ਵੇਚ ਦਿੰਦੇ ਨੇ ਚੋਰੀ ਦੀ ਗੱਡੀ

ਬਰਨਾਲਾ (ਵੀਓਪੀ ਬਿਊਰੋ) ਬਰਨਾਲਾ ਪੁਲਿਸ ਨੇ ਇੱਕ ਵੱਡੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜੋ ਮਹਿੰਗੀਆਂ ਗੱਡੀਆਂ ਚੋਰੀ ਅਤੇ ਉਨਾਂ ਦੇ ਜਾਅਲੀ ਕਾਗਜ਼ਾ ਤਿਆਰ ਕਰਵਾ ਕੇ ਭੋਲੇ ਭਾਲੇ ਲੋਕਾਂ ਨੂੰ ਮਹਿੰਗੇ ਭਾਅ ਵਿੱਚ ਵੇਚਦੇ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀਡੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਧਨੋਲਾ ਵਿਖੇ ਚੈਕਿੰਗ ਦੌਰਾਨ ਉਮੇਸ਼ ਕੁਮਾਰ ਅਤੇ ਜਸ਼ਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਨਾਂ ਤੋਂ ਇੱਕ ਜਿੰਨ ਕਾਰ ਬਰਾਮਦ ਕੀਤੀ। ਜਿਸ ਤੋਂ ਬਾਅਦ ਪੁੱਛਗਿੱਛ ਦੌਰਾਨ ਉਹਨਾਂ ਨੂੰ ਥਾਰ, ਕਰੇਟਾ, ਵਰਨਾ, ਫਾਰਚੂਨਰ ਕੁੱਲ ਸੱਤ ਕਾਰਾਂ ਬਰਾਮਦ ਹੋਈਆਂ।

ਉਹਨਾਂ ਕਿਹਾ ਕਿ ਹੁਣ ਤੱਕ ਉਹਨਾਂ ਵੱਲੋਂ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਿਰੋਹ ਪੰਜਾਬ ਅਤੇ ਬਾਹਰਲੀਆਂ ਸਟੇਟਾਂ ਦਿੱਲੀ ਵਿੱਚੋਂ ਕਾਰਾਂ ਗੱਡੀਆਂ ਚੋਰੀ ਕਰਕੇ ਅਤੇ ਕਰਵਾ ਕੇ ਫੁੱਲ ਫਾਈਨੈਸ ਹੋਈਆਂ ਕਾਰਾਂ ਜਿਨਾਂ ਦੀਆਂ ਕਿਸਤਾਂ ਨਾ ਭਰੀਆਂ ਹੋਣ ਜਾਂ ਐਕਸੀਡੈਂਟ ਵਿੱਚ ਪੂਰੀ ਤਰ੍ਹਾਂ ਖਤਮ ਹੋਈਆਂ ਗੱਡੀਆਂ ਉਹਨਾਂ ਦੇ ਇੰਜਣ ਨੰਬਰ ਟੈਪਰਿੰਗ ਕਰਕੇ ਅਤੇ ਜਾਅਲੀ ਫਰਜ਼ੀ ਐਨਓਸੀ ਤਿਆਰ ਕਰਕੇ ਗੱਡੀਆਂ ਕਾਰਾਂ ਦੇ ਬਿੱਲਾਂ ਵਿੱਚ ਚਾਸੀ ਨੰਬਰ ਇੰਜਨ ਨੰਬਰ ਤੇ ਅੱਖਰਾਂ ਨੂੰ ਬਦਲ ਕੇ ਹੋਰ ਕਾਗਜਾਤ ਨਾਲ ਛੇੜ ਕਰਕੇ ਰਜਿਸਟਰੇਸ਼ਨ ਅਥਾਰਟੀ ਦੇ ਏਜੰਟਾਂ ਜਾਂ ਕਲਰਕਾਂ ਨਾਲ ਮਿਲ ਕੇ ਕਾਰਾਂ ਗੱਡੀਆਂ ਦੀਆਂ ਗਲਤ ਤਰੀਕੇ ਨਾਲ ਜਾਅਲੀ ਆਰਸੀਆਂ ਤਿਆਰ ਕਰਵਾ ਕੇ ਨਵੇਂ ਰਜਿਸਟਰੇਸ਼ਨ ਨੰਬਰ ਵੀ ਜਾਅਲੀ ਫਰਜ਼ੀ ਤਿਆਰ ਕੀਤੇ ਐਡਰੈਸ ‘ਤੇ ਲਗਾ ਕੇ ਅੱਗੇ ਭੋਲੇ ਭਾਲੇ ਲੋਕਾਂ ਨੂੰ ਮੋਟੀਆਂ ਰਕਮਾਂ ਵਿੱਚ ਵੇਚ ਕੇ ਠੱਗੀਆਂ ਮਾਰਦੇ ਹਨ।

ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਪਕੜੇ ਗਏ ਵਿਅਕਤੀਆਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਉਨਾਂ ਤੋਂ ਪੁੱਛਕਿਛ ਜਾਰੀ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

error: Content is protected !!