Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
August
3
ਪੰਜਾਬ ਤੋਂ ਲੈ ਕੇ ਦਿੱਲੀ ਤਕ ਬਾਰਿਸ਼ ਦੀ ਝੜੀ, 116 ਉਡਾਣਾਂ ਹੋਈਆਂ ਲੇਟ
Delhi
Haryana
Himachal
jalandhar
Latest News
National
Punjab
ਪੰਜਾਬ ਤੋਂ ਲੈ ਕੇ ਦਿੱਲੀ ਤਕ ਬਾਰਿਸ਼ ਦੀ ਝੜੀ, 116 ਉਡਾਣਾਂ ਹੋਈਆਂ ਲੇਟ
August 3, 2025
VOP TV
ਪੰਜਾਬ ਤੋਂ ਲੈ ਕੇ ਦਿੱਲੀ ਤਕ ਬਾਰਿਸ਼ ਦੀ ਝੜੀ, 116 ਉਡਾਣਾਂ ਹੋਈਆਂ ਲੇਟ
ਵੀਓਪੀ ਬਿਊਰੋ – Punjab, Delhi, Himachal, haryana, weather ਚੰਡੀਗੜ੍ਹ ਅਤੇ ਨੇੜਲੇ ਇਲਾਕਿਆਂ ‘ਚ ਰਾਤ ਕਰੀਬ 8 ਵਜੇ ਤੋਂ ਬਾਰਿਸ਼ ਦੀ ਝੜੀ ਲੱਗੀ ਹੋਈ ਹੈ। ਭਾਰੀ ਮੀਂਹ ਕਾਰਨ ਗਰਮੀ ਛੂ-ਮੰਤਰ ਹੋ ਗਈ ਹੈ। ਇਸ ਦੌਰਾਨ ਕਈ ਜਗ੍ਹਾ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਤੇ ਦਿੱਲੀ ਸਣੇ ਪੂਰੇ ਉੱਤਰ ਭਾਰਤ ਵਿੱਚ ਮੀਂਹ ਨੇ ਜ਼ੋਰ ਫੜਿਆ ਹੋਇਆ ਹੈ।
ਮੌਸਮ ਵਿਭਾਗ ਵੱਲੋਂ ਪੰਜਾਬ ਸਣੇ ਨੇੜਲੇ ਸੂਬਿਆਂ ‘ਚ ਅੱਜ ਜੰਮ ਕੇ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੋਇਆ ਹੈ। ਕੱਲ੍ਹ ਰਾਜ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਈ, ਜਿਸ ਕਾਰਨ ਵੱਧ ਤੋਂ ਵੱਧ ਤਾਪਮਾਨ ਲਗਭਗ 1.8 ਡਿਗਰੀ ਸੈਲਸੀਅਸ ਵਧ ਗਿਆ, ਹਾਲਾਂਕਿ ਇਹ ਅਜੇ ਵੀ ਆਮ ਨਾਲੋਂ 1.7 ਡਿਗਰੀ ਘੱਟ ਹੈ। ਰੂਪਨਗਰ ਦੇ ਭਾਖੜਾ ਡੈਮ ਖੇਤਰ ਵਿੱਚ ਸਭ ਤੋਂ ਵੱਧ ਤਾਪਮਾਨ 34.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਅੰਮ੍ਰਿਤਸਰ ਵਿੱਚ 32.3 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 32.2 ਡਿਗਰੀ ਸੈਲਸੀਅਸ, ਪਟਿਆਲਾ ਵਿੱਚ 31.2 ਡਿਗਰੀ ਸੈਲਸੀਅਸ ਅਤੇ ਬਠਿੰਡਾ ਵਿੱਚ 31.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੀਂਹ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 41.5 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਰੂਪਨਗਰ ਵਿੱਚ 13 ਮਿਲੀਮੀਟਰ, ਮੋਗਾ ਵਿੱਚ 4 ਮਿਲੀਮੀਟਰ, ਲੁਧਿਆਣਾ ਵਿੱਚ 0.4 ਮਿਲੀਮੀਟਰ ਅਤੇ ਪਟਿਆਲਾ ਵਿੱਚ 0.2 ਮਿਲੀਮੀਟਰ ਮੀਂਹ ਪਿਆ।
ਐਤਵਾਰ ਨੂੰ ਨਵੀਂ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਭਾਰੀ ਪਾਣੀ ਭਰ ਗਿਆ, ਸੜਕੀ ਆਵਾਜਾਈ ਵਿੱਚ ਵਿਘਨ ਪਿਆ ਅਤੇ ਉਡਾਣ ਸੰਚਾਲਨ ਪ੍ਰਭਾਵਿਤ ਹੋਇਆ।
ਫਲਾਈਟ ਟਰੈਕਰ ਫਲਾਈਟਰਾਡਾਰ ਦੇ ਅਨੁਸਾਰ, ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 90 ਰਵਾਨਾ ਹੋਣ ਵਾਲੀਆਂ ਅਤੇ 26 ਆਉਣ ਵਾਲੀਆਂ ਉਡਾਣਾਂ ਵਿੱਚ ਦੇਰੀ ਹੋਈ, ਜਦੋਂ ਕਿ ਤਿੰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।
Post navigation
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਪੋਤਾ ਫਸਿਆ ਬ+ਲਾਤ+ਕਾਰ ਦੇ ਮਾਮਲੇ ‘ਚ, ਉਮਰ ਕੈਦ ਦੀ ਸਜ਼ਾ
ਰੋਜ਼ੀ ਰੋਟੀ ਲਈ ਸਾਊਦੀ ਅਰਬ ਗਏ ਭਲਵਾਨ ਨੂੰ ਆਇਆ HEART ATTACK, ਮੌ+ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us