ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਜ਼, ਲੋਹਾਰਾਂ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਕੀਤਾ ਰੌਸ਼ਨ

ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਜ਼, ਲੋਹਾਰਾਂ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਕੀਤਾ ਰੌਸ਼ਨ

ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਜ਼, ਲੋਹਾਰਾਂ ਦੇ ਵਿਦਿਆਰਥੀਆਂ ਨੇ ਅਪ੍ਰੈਲ 2025 ਦੀ ਯੂਨੀਵਰਸਿਟੀ ਪ੍ਰੀਖਿਆ ਵਿੱਚ ਵਧੀਆ ਨਤੀਜੇ ਹਾਸਲ ਕਰਕੇ ਇੱਕ ਵਾਰ ਫਿਰ ਆਪਣੀ ਅਕਾਦਮਿਕ ਮਹਾਨਤਾ ਸਾਬਤ ਕੀਤੀ ਹੈ। ਵਿਦਿਆਰਥੀਆਂ ਦੀ ਲਗਨ ਅਤੇ ਸੰਸਥਾ ਦੀ ਉੱਚ-ਮਿਆਰੀ ਪਾਠਕ੍ਰਮ ਪ੍ਰਤੀ ਵਚਨਬੱਧਤਾ ਇਸਦੀ ਝਲਕ ਹੈ।

ਮੈਡੀਕਲ ਵਿਗਿਆਨ ਵਿਭਾਗ ‘ਚ MLS 4ਵੇਂ ਸਮੈਸਟਰ ਦੀ ਚਾਹਤ ਨੇ 9.38 CGPA ਨਾਲ ਟੌਪ ਕੀਤਾ। ਡੋਲੀ (8.9) ਅਤੇ ਪਲਕ ਚੰਦੈਲ (8.67) ਨੇ ਵੀ ਵਧੀਆ ਪ੍ਰਦਰਸ਼ਨ ਕੀਤਾ। ਨਿਊਟ੍ਰੀਸ਼ਨ ਐਂਡ ਡਾਈਟੇਟਿਕਸ ‘ਚ ਕਿਰਣ (8.73), ਕਸ਼ਿਸ਼ (8.64) ਅਤੇ ਸਿਮਰਨਜੀਤ ਕੌਰ (8.26) ਅੱਗੇ ਰਹੇ। ਮਾਈਕ੍ਰੋਬਾਇਓਲੋਜੀ ‘ਚ ਭਾਵਿਕਾ (8.72), ਜੌਇਸ (8.6) ਅਤੇ ਸ਼ਿਵਾਨੀ (8.52) ਨੇ ਚਮਤਕਾਰਿਕ ਪ੍ਰਦਰਸ਼ਨ ਕੀਤਾ। MLS 2ਵੇਂ ਸਮੈਸਟਰ ਵਿੱਚ ਕ੍ਰਿਪਾ (9.1), ਹਰਨਾਮ ਕੁਮਾਰੀ (8.95) ਅਤੇ ਨਿਧੀ (8.57) ਨੇ ਉਤਕ੍ਰਿਸ਼ਟਤਾ ਦਰਸਾਈ।

ਆਈਟੀ ਵਿਭਾਗ ਵਿੱਚ BCA 4ਵੇਂ ਸਮੈਸਟਰ ਦੀ ਮਨਪ੍ਰੀਤ ਕੌਰ (9.48) ਨੇ ਪਹਿਲਾ ਸਥਾਨ ਹਾਸਲ ਕੀਤਾ। ਅਵਨੀਤ ਕੌਰ, ਕਿਰਣ, ਸਿਲਕੀ ਅਤੇ ਸੁਮਨਦੀਪ ਕੌਰ ਨੇ 9.35 CGPA ਹਾਸਲ ਕੀਤੇ। ਤੁਸ਼ਾਰ ਹਨਾ (9.17) ਅਤੇ ਮੁਸਕਾਨ (9.00) ਵੀ ਸ਼ਾਨਦਾਰ ਰਹੇ। BCA 3ਰੇ ਸਮੈਸਟਰ ਵਿੱਚ ਕੋਮਲਪ੍ਰੀਤ ਕੌਰ (9.62), ਕਾਰਤਿਕ ਜੈਨ (9.43), ਜਸਲੀਨ (9.14), ਸਚਿਨ (9.05) ਅਤੇ ਲਵਪ੍ਰੀਤ ਸਿੰਘ (9.33) ਨੇ ਪ੍ਰਦਰਸ਼ਨ ਕੀਤਾ। MCA 2ਰੇ ਸਮੈਸਟਰ ਵਿੱਚ ਡੇਜ਼ੀ ਅਤੇ ਹਰਸ਼ਦੀਪ ਕੌਰ (9.54), ਆਕਾਸ਼ ਕુમਾਰ ਅਤੇ ਏਕਤਾ (9.08), ਵਿਸ਼ਾਲੀ (8.69) ਅਤੇ ਮੁਸਕਾਨ ਜੱਸਲ (8.62) ਅੱਗੇ ਰਹੇ।

ਮੈਨੇਜਮੈਂਟ ਵਿਭਾਗ ਤੋਂ MBA 2ਰੇ ਸਮੈਸਟਰ ਦੀ ਖੁਸ਼ਬੂ (9.07), ਕੋਮਲ (9.0) ਅਤੇ ਸੰਜਨਾ (8.93) ਨੇ ਚਮਤਕਾਰੀ ਨਤੀਜੇ ਦਿੱਤੇ। BBA 2ਰੇ ਸਮੈਸਟਰ ਵਿੱਚ ਰਾਜਦੀਪ ਕੌਰ (8.68), ਨਵਜੀਤ ਕੌਰ, ਸਿਮਰਨਪ੍ਰੀਤ ਕੌਰ (8.38) ਅਤੇ ਜਸਕੀਰਤ ਕੌਰ ਹੇਅਰ (8.33) ਰਹੇ। BBA 4ਵੇਂ ਸਮੈਸਟਰ ਦੀਆਂ ਮਨਿਸ਼ਾ (9.48), ਜੈਸਮੀਨ ਕੌਰ (9.26), ਮਨਜੋਤ ਕੌਰ (9.19), ਲੀਜ਼ਾ (8.81) ਅਤੇ ਕਾਜਲਪ੍ਰੀਤ (8.52) ਨੇ ਵਧੀਆ ਪ੍ਰਦਰਸ਼ਨ ਕੀਤਾ।

B.Com ਵਿਭਾਗ ਵਿੱਚ ਸਿਮਰਪ੍ਰੀਤ ਕੌਰ (9.33), ਸਿਦਕਪ੍ਰੀਤ ਕੌਰ, ਏਕਤਾ (8.76), ਕੋਮਲਪ੍ਰੀਤ ਕੌਰ ਅਤੇ ਮਨੁਪ੍ਰੀਆ (8.48) ਅੱਗੇ ਰਹੇ। 4ਵੇਂ ਸਮੈਸਟਰ ਵਿੱਚ ਹਰਨੀਤ ਕੌਰ (8.81), ਸੋਨਿਕਾ ਸ਼ਰਮਾ (8.52), ਰਿਤਿਸ਼ ਜੋਸ਼ੀ (7.96) ਅਤੇ ਗੁਰਮਿੰਦਰ ਕੌਰ (7.85) ਨੇ ਵਧੀਆ ਅੰਕ ਹਾਸਲ ਕੀਤੇ।

ਹੋਟਲ ਮੈਨੇਜਮੈਂਟ (BHMCT) ਵਿਭਾਗ ਤੋਂ ਰਾਧਿਕਾ (9.00), ਪੂਜਾ ਕਨਵਰ (8.9), ਸਰਬਜੀਤ ਕੌਰ (8.86), ਜਸ਼ਨਦੀਪ ਕੌਰ (8.33) ਅਤੇ ਵਿਸ਼ਾਲ ਭੱਟੀ (8.24) ਅੱਗੇ ਰਹੇ। 4ਵੇਂ ਸਮੈਸਟਰ ਵਿੱਚ ਦੀਆ (8.95), ਨਤਾਸ਼ਾ, ਲਵਜੋਤ ਸਿੰਘ, ਪ੍ਰਣਵ ਚੌਧਰੀ (8.67), ਉਦੈ ਧੀਰ (8.57) ਨੇ ਅੱਪਣੀ ਯੋਗਤਾ ਸਾਬਤ ਕੀਤੀ। 2ਰੇ ਸਮੈਸਟਰ ‘ਚ ਹਰਪ੍ਰੀਤ ਸਿੰਘ (9.48), ਪ੍ਰੀਆ (9.24), ਸੋਨੀਆ (9.05) ਅਤੇ ਭਾਵਨਾ (9.00) ਨੇ ਅੱਗੇ ਰਹੇ।

BVoc (HCM) ਵਿੱਚ ਧੀਰਜ ਕੁਮਾਰ, ਰੋਹਿਤ ਅਤੇ ਉਰਵਸ਼ੀ ਨੇ 10 CGPA ਹਾਸਲ ਕਰਕੇ ਕਮਾਲ ਕਰ ਦਿੱਤਾ। ਅਮ੍ਰਿਤਪਾਲ ਸਿੰਘ ਅਤੇ ਮਾਨਿਕ ਮਹਾਇ (9.0) ਨੇ ਵੀ ਚਮਤਕਾਰੀ ਪ੍ਰਦਰਸ਼ਨ ਕੀਤਾ। 2ਰੇ ਸਮੈਸਟਰ ਵਿੱਚ ਹਰਲੀਨ ਕੌਰ (9.53), ਇਸ਼ਾ ਸਹੋਤਾ (8.93), ਦੀਪਸ਼ਿਖਾ (8.87) ਅਤੇ ਕਿਰਣਦੀਪ ਕੌਰ (8.80) ਨੇ ਉਤਕ੍ਰਿਸ਼ਟਤਾ ਦਰਸਾਈ।

ਇਸ ਮੌਕੇ ‘ਤੇ ਡਾ. ਅਨੂਪ ਬੌਰੀ, ਚੇਅਰਮੈਨ ਇਨੋਸੈਂਟ ਹਾਰਟਸ ਗਰੁੱਪ ਨੇ ਸਭ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੰਦਿਆਂ ਅਧਿਆਪਕਾਂ ਦੀ ਭੂਮਿਕਾ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ, “ਇਹ ਸ਼ਾਨਦਾਰ ਨਤੀਜੇ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦੇ ਹਨ ਕਿ ਅਸੀਂ ਵਿਦਿਆਰਥੀਆਂ ਵਿੱਚ ਪ੍ਰਤਭਾ, ਗਿਆਨ ਅਤੇ ਅਨੁਸ਼ਾਸਨ ਨੂੰ ਨਿਖਾਰਦੇ ਹਾਂ।

error: Content is protected !!