Skip to content
Saturday, April 18, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
August
9
ਸੱਪ ਦੇ ਡੰਗਣ ਨਾਲ ਪਿਓ-ਪੁੱਤ ਦੀ ਮੌ+ਤ
Accident
Latest News
National
Punjab
ਸੱਪ ਦੇ ਡੰਗਣ ਨਾਲ ਪਿਓ-ਪੁੱਤ ਦੀ ਮੌ+ਤ
August 9, 2025
VOP TV
ਸੱਪ ਦੇ ਡੰਗਣ ਨਾਲ ਪਿਓ-ਪੁੱਤ ਦੀ ਮੌ+ਤ
ਸੰਗਰੂਰ (ਵੀਓਪੀ ਬਿਊਰੋ ) ਸੰਗਰੂਰ ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਅਨਦਾਨਾ ਤੋਂ ਇਕ ਦਿਲ-ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਗਰੀਬ ਪਰਿਵਾਰ ਦੇ ਪਿਤਾ-ਪੁੱਤਰ ਦੀ ਸੱਪ ਡੱਸਣ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ, ਮ੍ਰਿਤਕ ਗੁਰਮੁਖ ਸਿੰਘ ਆਪਣੇ ਚਚੇਰੇ ਭਰਾ ਜਗਤਾਰ ਸਿੰਘ ਦੇ ਖੇਤ ਵਿੱਚ ਮਜ਼ਦੂਰੀ ਕਰ ਰਿਹਾ ਸੀ। 6 ਅਗਸਤ ਨੂੰ ਉਹ ਆਪਣੇ 5 ਸਾਲਾ ਪੁੱਤਰ ਕਮਲਦੀਪ ਦੇ ਨਾਲ ਖੇਤ ਵਿੱਚ ਗਿਆ ਹੋਇਆ ਸੀ।
ਖੇਤ ਵਿੱਚੋਂ ਘਾਹ ਕੱਢ ਕੇ ਮੋਟਰ ਤੇ ਹੱਥ-ਪੈਰ ਧੋ ਰਹੇ ਗੁਰਮੁਖ ਸਿੰਘ ਕੋਲ ਉਸਦਾ ਪੁੱਤਰ ਭੱਜ ਕੇ ਆ ਗਿਆ। ਘਾਹ ਵਿਚ ਛੁਪਿਆ ਸੱਪ ਅਚਾਨਕ ਨਿਕਲਿਆ ਅਤੇ ਦੋਵੇਂ ਨੂੰ ਡੱਸ ਲਿਆ। ਦੋਵਾਂ ਨੇ ਇਸਨੂੰ ਆਮ ਕੀੜੇ ਦਾ ਡੰਗ ਸਮਝ ਕੇ ਘਰ ਆ ਕੇ ਕਿਸੇ ਨੂੰ ਕੁਝ ਨਹੀਂ ਦੱਸਿਆ ਅਤੇ ਰਾਤ ਨੂੰ ਸੌਂ ਗਏ।
ਰਾਤ ਨੂੰ ਗੁਰਮੁਖ ਸਿੰਘ ਦੀ ਤਬੀਅਤ ਬਿਗੜੀ ਤਾਂ ਉਸਨੇ ਪੁੱਤਰ ਨੂੰ ਦੱਸਿਆ ਕਿ ਉਸਨੂੰ ਸੱਪ ਨੇ ਡੰਗ ਲਿਆ ਹੈ। ਸਵੇਰੇ ਦੋਵਾਂ ਨੂੰ ਖਨੌਰੀ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਜਾ ਰਿਹਾ ਸੀ, ਪਰ ਰਸਤੇ ਵਿੱਚ ਹੀ ਪਿਤਾ-ਪੁੱਤਰ ਨੇ ਤੜਪਦੇ ਹੋਏ ਦਮ ਤੋੜ ਦਿੱਤਾ।
ਇਸ ਦੁਖਦਾਈ ਘਟਨਾ ਕਾਰਨ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਅਤੇ ਗਰੀਬ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
Post navigation
ਜੰਮੂ-ਕਸ਼ਮੀਰ ‘ਚ 9 ਦਿਨ ਤੋਂ ਅੱਤਵਾਦੀਆਂ ਨਾਲ ਮੁਠਭੇੜ ਜਾਰੀ, 2 ਜਵਾਨ ਹੋਏ ਸ਼ਹੀਦ, ਇੱਕ ਅੱਤਵਾਦੀ ਮਾਰਿਆ
ਟਰੰਪ ਨੇ ਕੀਤਾ ਹੋਰ ਵੱਡਾ ਦਾਅਵਾ… ਕਿਹਾ-ਦੋ ਦੇਸ਼ਾਂ ਵਿਚਾਲੇ ਚੱਲੀ ਆ ਰਹੀ 37 ਸਾਲ ਪੁਰਾਣੀ ਜੰਗ ਖਤਮ ਕਰਵਾਈ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us