ਪੰਜਾਬ ‘ਚ ਵੱਡਾ ਹਾਦਸਾ, ਪੱਟੜੀ ਕਰਾਸ ਕਰਨ ਲੱਗਿਆ ਟਰੇਨ ਨੇ ਮਾਰੀ ਟੱਕਰ, 2 ਨੌਜਵਾਨਾਂ ਦੀ ਮੌ+ਤ, ਇੱਕ ਦੀ ਹਾਲਤ ਗੰਭੀਰ੦

ਪੰਜਾਬ ‘ਚ ਵੱਡਾ ਹਾਦਸਾ, ਪੱਟੜੀ ਕਰਾਸ ਕਰਨ ਲੱਗਿਆ ਟਰੇਨ ਨੇ ਮਾਰੀ ਟੱਕਰ, 2 ਨੌਜਵਾਨਾਂ ਦੀ ਮੌ+ਤ, ਇੱਕ ਦੀ ਹਾਲਤ ਗੰਭੀਰ

ਸ੍ਰੀ ਮੁਕਤਸਰ ਸਾਹਿਬ (ਵੀਓਪੀ ਬਿਊਰੋ) ਸ੍ਰੀ ਮੁਕਤਸਰ ਸਾਹਿਬ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੀ ਦਾਣਾ ਮੰਡੀ ਦੇ ਨੇੜੇ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ ਹੈ, ਜਿਸ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੈ। ਇਹ ਹਾਦਸਾ ਰੇਲਵੇ ਲਾਈਨ ਕਰਾਸ ਕਰਦੇ ਸਮੇਂ ਵਾਪਿਰਆ ਹੈ।

ਜਾਣਕਾਰੀ ਮੁਤਾਬਕ ਮੁਕਤਸਰ ਸਾਹਿਬ ਵਿੱਚ ਦਾਣਾ ਮੰਡੀ ਦੇ ਨੇੜੇ ਮੰਗਲਵਾਰ ਰਾਤ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਬੱਲਮਗੜ੍ਹ ਰੋਡ ਵਾਲੇ ਫਾਟਕ ਅਤੇ ਦਾਣਾ ਮੰਡੀ ਦੇ ਵਿਚਕਾਰ ਤਿੰਨ ਨੌਜਵਾਨ ਰੇਲਵੇ ਲਾਈਨ ਕਰਾਸ ਕਰ ਰਹੇ ਸਨ ਕਿ ਅਚਾਨਕ ਉਪਰੋਂ ਟਰੇਨ ਆ ਗਈ। ਤਿੰਨੋਂ ਹੀ ਇਸ ਦੀ ਚਪੇਟ ਵਿੱਚ ਆ ਗਏ, ਜਿਸ ਵਿੱਚ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਤੀਜਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।

ਮ੍ਰਿਤਕਾਂ ਦੀਆਂ ਦੇਹਾਂ ਨੂੰ ਮੁਕਤਸਰ ਦੇ ਸਿਵਲ ਹਸਪਤਾਲ ਦੀ ਮਰਚਰੀ ‘ਚ ਰੱਖਿਆ ਗਿਆ ਹੈ, ਜਦਕਿ ਜ਼ਖਮੀ ਦਾ ਇਲਾਜ ਉਸੇ ਹਸਪਤਾਲ ਵਿੱਚ ਜਾਰੀ ਹੈ।

ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਇਹ ਤਿੰਨੋਂ ਹੀ ਦਿਹਾੜੀ ਦਾ ਕੰਮ ਕਰਦੇ ਸਨ ਅਤੇ ਘਰੋਂ ਕੰਮ ਦੇਖਣ ਲਈ ਨਿਕਲੇ ਸਨ, ਪਰ ਰਾਤ ਦੇ ਸਮੇਂ ਇਹ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜੀਆਰਪੀ ਪੁਲਿਸ ਦੇ ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਸਟੇਸ਼ਨ ਮਾਸਟਰ ਵੱਲੋਂ ਫੋਨ ਮਿਲਿਆ ਸੀ ਕਿ ਤਿੰਨ ਨੌਜਵਾਨ ਟਰੇਨ ਦੀ ਚਪੇਟ ਵਿੱਚ ਆ ਗਏ ਹਨ। ਮੌਕੇ ‘ਤੇ ਪਹੁੰਚ ਕੇ ਦੋ ਨੂੰ ਮ੍ਰਿਤਕ ਤੇ ਇੱਕ ਨੂੰ ਗੰਭੀਰ ਜ਼ਖਮੀ ਪਾਇਆ ਗਿਆ। ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਾਦਸੇ ਦੇ ਪੂਰੇ ਕਾਰਨਾਂ ਦੀ ਜਾਂਚ ਜਾਰੀ ਹੈ।

error: Content is protected !!