ਇਟਲੀ ਦੇ ਜੰਗਲਾਂ ‘ਚੋਂ ਮਿਲੀ ਪੰਜਾਬੀ ਨੌਜਵਾਨ ਦੀ ਲਾ+ਸ਼, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਇਟਲੀ ਦੇ ਜੰਗਲਾਂ ‘ਚੋਂ ਮਿਲੀ ਪੰਜਾਬੀ ਨੌਜਵਾਨ ਦੀ ਲਾ+ਸ਼, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

The dead man’s body. Focus on hand

ਹੁਸ਼ਿਆਰਪੁਰ (ਵੀਓਪੀ ਬਿਊਰੋ) ਵੱਡੀ ਗਿਣਤੀ ਵਿੱਚ ਪੰਜਾਬੀ ਚੰਗੇ ਭਵਿੱਖ ਦੇ ਲਈ ਵਿਦੇਸ਼ਾਂ ਦਾ ਰੁਖ ਕਰਦੇ ਹਨ। ਕਈ ਵਾਰ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿਸ ਨਾਲ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਜਾਂਦੀ ਹੈ। ਰੋਜ਼ੀ-ਰੋਟੀ ਅਤੇ ਆਪਣੇ ਚੰਗੇ ਭਵਿੱਖ ਲਈ ਵਿਦੇਸ਼ ਗਏ ਨੌਜਵਾਨਾਂ ਨਾਲ ਅਕਸਰ ਹੀ ਘਟਨਾਵਾਂ ਹੋ ਜਾਂਦੀਆਂ ਹਨ।

ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸਲੇਮਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ 30 ਸਾਲਾਂ ਸੰਦੀਪ ਆਪਣੇ ਚੰਗੇ ਭਵਿੱਖ ਅਤੇ ਰੋਜ਼ੀ-ਰੋਟੀ ਦੇ ਲਈ ਇਟਲੀ ਗਿਆ ਸੀ ਪਰ ਬੀਤੇ ਕੁਝ ਦਿਨ ਪਹਿਲਾਂ ਉਸ ਦੀ ਡੈੱਡ ਬਾਡੀ ਜੰਗਲਾਂ ਦੇ ਵਿੱਚੋਂ ਮਿਲੀ, ਜਿਸ ਤੋਂ ਬਾਅਦ ਅੱਜ ਉਸ ਦੀ ਡੈੱਡ ਬਾਡੀ ਉਸ ਦੇ ਜੱਦੀ ਪਿੰਡ ਸਲੇਮਪੁਰ ਪਹੁੰਚੀ। ਜਿੱਥੇ ਕਿ ਉਸਦਾ ਪੂਰੀਆਂ ਰਸਮਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਸੰਦੀਪ ਦੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਉਹਨਾਂ ਨੂੰ ਇਹ ਜਾਣਕਾਰੀ ਮਿਲੀ ਸੀ।

ਇਸ ਦੌਰਾਨ ਸੰਦੀਪ ਲਾਪਤਾ ਹੋ ਗਿਆ, ਇਸ ਤੋਂ ਬਾਅਦ ਪੁਲਿਸ ਨੇ ਉਸਦੀ ਭਾਲ ਕੀਤੀ ਅਤੇ ਤਿੰਨ ਦਿਨ ਬਾਅਦ ਉਸਦੀ ਡੈੱਡ ਬਾਡੀ ਜੰਗਲਾਂ ਦੇ ਵਿੱਚੋਂ ਮਿਲੀ ਅਤੇ ਉਸ ਦੀ ਜਾਣਕਾਰੀ ਦਿੱਤੀ ਕਿ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਜਾਣਕਾਰੀ ਦਿੰਦੇ ਹੋਏ ਸੰਦੀਪ ਦੇ ਚਾਚਾ ਜੀ ਨੇ ਦੱਸਿਆ ਕਿ ਸੰਦੀਪ ਆਪਣੇ ਮਾਂ-ਪਿਓ ਦਾ ਇਕੱਲਾ ਪੁੱਤਰ ਸੀ ਸੰਦੀਪ ਦੇ ਜਾਣ ਤੋਂ ਬਾਅਦ ਉਸਦੇ ਮਾਂ ਬਾਪ ਦੇ ਲਈ ਜਿਉਣਾ ਬੜਾ ਹੀ ਮੁਸ਼ਕਿਲ ਹੈ ਉਹਨਾਂ ਕਿਹਾ ਕਿ ਜੇਕਰ ਸਾਡੀਆਂ ਸਰਕਾਰਾਂ ਇਧਰ ਹੀ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤਾਂ ਸਾਡੇ ਨੌਜਵਾਨ ਵਿਦੇਸ਼ ਜਾ ਕੇ ਧੱਕੇ ਕਿਉਂ ਖਾਣ ਨਾਲ ਹੀ ਉਹਨਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਸੰਦੀਪ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ ਤਾਂ ਕਿ ਉਸਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇ।

ਉਹਨਾਂ ਕਿਹਾ ਕਿ ਸੰਦੀਪ ਦੇ ਮਰਨ ਤੋਂ ਬਾਅਦ ਉਹਨਾਂ ਦੇ ਬੁੱਢੇ ਮਾਂ ਬਾਪ ਦਾ ਕੋਈ ਸਹਾਰਾ ਨਹੀਂ ਹੈ। ਇਸ ਲਈ ਸਰਕਾਰ ਨੂੰ ਸਾਰ ਲੈਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਬਚਦੀ ਜਿੰਦਗੀ ਸੌਖੇ ਤਰੀਕੇ ਨਾਲ ਕੱਢ ਸਕਣ। ਸੰਦੀਪ ਦੇ ਪਿੰਡ ਸਲੇਮਪੁਰ ਸੰਦੀਪ ਦੇ ਸੰਸਕਾਰ ਮੌਕੇ ਇੱਕ ਹੋਰ ਪਰਿਵਾਰ ਉਥੇ ਪਹੁੰਚਿਆ ਜਿਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਪੁੱਤਰ ਵੀ ਬੀਤੇ ਕਈ ਦਿਨਾਂ ਤੋਂ ਇਟਲੀ ਦੇ ਵਿੱਚ ਲਾਪਤਾ ਹੈ ਉਹਨਾਂ ਕਿਹਾ ਕਿ ਉਨਾਂ ਨੂੰ ਉਸ ਦੇ ਨਾਲ ਰਹਿੰਦੇ ਇੱਕ ਨੌਜਵਾਨ ਤੇ ਸ਼ੱਕ ਹੈ ਉਹਨਾਂ ਨੇ ਇੰਡੀਅਨ ਐਂਬੈਸੀ ਅਤੇ ਇੰਡੀਆ ਦੀਆਂ ਸਰਕਾਰਾਂ ਅੱਗੇ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਪੁੱਤਰ ਦਾ ਵੀ ਕੋਈ ਸੰਦੀਪ ਵਰਗੇ ਹਾਲ ਨਾ ਹੋਇਆ ਹੋਵੇ ਇਸ ਲਈ ਸਮਾਂ ਰਹਿੰਦੇ ਹੀ ਉਸਨੂੰ ਲੱਭਿਆ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਹੋ ਸਕੇ।

error: Content is protected !!