ਕਰਵਾ ਚੌਥ ਵਾਲੇ ਦਿਨ ਬਟਾਲਾ ‘ਚ ਚੱਲੀਆਂ ਗੋ+ਲੀਆਂ, 2 ਲੋਕਾਂ ਮੌ+ਤ
ਵੀਓਪੀ ਬਿਊਰੋ – ਬਟਾਲਾ ਦੇ ਭੀੜ-ਭਾੜ ਵਾਲੇ ਇਲਾਕੇ ਸਮਾਧ ਰੋਡ ‘ਤੇ ਬੂਟਾਂ ਦੀ ਦੁਕਾਨ ਦੇ ਬਾਹਰ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਗੋਲੀ ਲੱਗਣ ਦੋ ਲੋਕਾਂ ਦੇ ਮਰਨ ਦੀ ਖਬਰ ਅਤੇ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈਹੈ।
ਗੱਲਬਾਤ ਦੌਰਾਨ ਬਟਾਲਾ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਛੇ ਲੋਕ ਗੋਲੀ ਲੱਗਣ ਕਾਰਨ ਸਰਕਾਰੀ ਹਸਪਤਾਲ ਵਿੱਚ ਆਏ ਸਨ ਜਿਨਾਂ ਵਿੱਚ ਦੋ ਲੋਕ ਗੋਲੀ ਲੱਗਣ ਕਰਕੇ ਮਰ ਚੁੱਕੇ ਸਨ ਅਤੇ ਚਾਰ ਲੋਕ ਜ਼ਖਮੀ ਹਨ ਜੋ ਦੋ ਲੋਕ ਗੋਲੀ ਲੱਗਣ ਕਰਕੇ ਜਿਨਾਂ ਦੀ ਮੌਤ ਹੋਈ ਸਨ ਉਹਨਾਂ ਨੂੰ ਅੰਮ੍ਰਿਤਸਰ ਉਹਨਾਂ ਦੇ ਸਾਥੀ ਲੈ ਗਏ ਹਨ ਪਰ ਚਾਰ ਲੋਕਾਂ ਦਾ ਇਲਾਜ ਅਸੀਂ ਇੱਥੇ ਕਰ ਰਹੇ ਹਨ।
ਜਿਨਾਂ ‘ਚੋਂ ਗੋਲੀ ਲੱਗੀ ਉਹਨਾਂ ਚੋਂ ਇੱਕ ਸ਼ਖਸ ਨੇ ਦੱਸਿਆ ਕਿ ਅਸੀਂ ਦੁਕਾਨ ਦੇ ਬਾਹਰ ਬੈਠੇ ਸਾਂ ਦੋ ਅੰਨਪਛਾਤੇ ਆਏ ਜਿਨਾਂ ਨੇ ਤਾਬੜ ਤੋੜ ਗੋਲੀਆਂ ਚਲਾਈਆਂ ਗੋਲੀਆਂ ਚੱਲਣ ਕਰਕੇ ਛੇ ਲੋਕ ਜਖਮੀ ਹੋਣ ਦੀ ਖਬਰ ਹੈ। ਹੋ ਸਕਦਾ ਹੈ ਕਿ ਕਿਸੇ ਦੇ ਹੋਰ ਵੀ ਗੋਲੀ ਲੱਗੀ ਹੋਵੇ ਮੌਕੇ ਤੇ ਪਹੁੰਚੀ ਪੰਜਾਬ ਪੁਲਿਸ ਦੇ ਸਿਟੀ ਦੇ ਐਸਐਚ ਓ ਨੇ ਦੱਸਿਆ ਕਿ ਗੋਲੀ ਚੱਲਣ ਦੀ ਖਬਰ ਆਈ ਸੀ ਜਾਂਚ ਕਰ ਰਹੇ ਹਾਂ, ਜਾਂਚ ਕਰਨ ਮਗਰੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ।







