HomeLatest Newsਯੂਕੇ ਦੇ ਐੱਮਪੀ ਅਤੇ ਸੰਸਦ ਦੀ ਡਿਫੈਂਸ ਕਮੇਟੀ ਦੇ ਚੇਅਰਮੈਨ ਤਨਮਨਜੀਤ ਸਿੰਘ... Latest Newsਪੰਜਾਬ ਯੂਕੇ ਦੇ ਐੱਮਪੀ ਅਤੇ ਸੰਸਦ ਦੀ ਡਿਫੈਂਸ ਕਮੇਟੀ ਦੇ ਚੇਅਰਮੈਨ ਤਨਮਨਜੀਤ ਸਿੰਘ ਢੇਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਪੰਜਾਬ ਵਿਧਾਨ ਸਭਾ ਵਿਖੇ ਅਹਿਮ ਮੁਲਾਕਾਤ* By admin August 12, 2026 0 21 Share FacebookTwitterWhatsAppTelegram ਚੰਡੀਗੜ੍ਹ (ਵੀਓਪੀ ਬਿਊਰੋ) ਇਸ ਬੈਠਕ ਦੌਰਾਨ ਮੁੱਖ ਤੌਰ ‘ਤੇ ਪ੍ਰਵਾਸੀ ਭਾਰਤੀਆਂ ਐਨਆਰਆਈ ਦੇ ਮੁੱਦਿਆਂ, ਪੰਜਾਬ ਦੇ ਵਿਕਾਸ ਅਤੇ ਅੰਤਰਰਾਸ਼ਟਰੀ ਸੰਪਰਕ ਨੂੰ ਵਧਾਉਣ ‘ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਹ ਮੁਲਾਕਾਤ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਤਨਮਨਜੀਤ ਸਿੰਘ ਢੇਸੀ ਨੂੰ ਵਿਸ਼ੇਸ਼ ਤੌਰ ਤੇ ਸੈਸ਼ਨ ਵਿੱਚ ਬੁਲਾਇਆ ਗਿਆ| ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਉਹਨਾਂ ਦੀ ਆਪਣੇ ਭਾਸ਼ਣ ਦੌਰਾਨ ਬੋਲਦਿਆਂ ਪ੍ਰਸ਼ੰਸਾ ਕੀਤੀ। * ਐਨ.ਆਰ.ਆਈ. ਮੁੱਦੇ ਅਤੇ ਜ਼ਮੀਨੀ ਵਿਵਾਦ: ਐਮ.ਪੀ. ਢੇਸੀ ਨੇ ਪ੍ਰਵਾਸੀ ਭਾਰਤੀਆਂ ਨੂੰ ਆਉਂਦੀਆਂ ਮੁਸ਼ਕਲਾਂ—ਖਾਸ ਕਰਕੇ ਜ਼ਮੀਨੀ/ਜਾਇਦਾਦ ਦੇ ਵਿਵਾਦਾਂ ਨੂੰ ਸਮਾਂ-ਬੱਧ ਤਰੀਕੇ ਨਾਲ ਨਿਪਟਾਉਣ ਦੀ ਮੰਗ ਕੀਤੀ। * ਏਵੀਏਸ਼ਨ ਹੱਬ ਅਤੇ ਸਿੱਧੀਆਂ ਉਡਾਣਾਂ: ਉਨ੍ਹਾਂ ਪ੍ਰਸਤਾਵ ਦਿੱਤਾ ਕਿ ਪੰਜਾਬ (ਅੰਮ੍ਰਿਤਸਰ ਅਤੇ ਚੰਡੀਗੜ੍ਹ) ਨੂੰ ਪੂਰੇ ਉੱਤਰੀ ਭਾਰਤ ਲਈ ਇੱਕ ਵੱਡਾ ਏਵੀਏਸ਼ਨ ਹੱਬ ਵਿਕਸਤ ਕੀਤਾ ਜਾਵੇ। ਲੰਡਨ, ਬਰਮਿੰਘਮ ਅਤੇ ਹੋਰ ਵਿਦੇਸ਼ੀ ਸ਼ਹਿਰਾਂ ਤੋਂ ਸਿੱਧੀਆਂ ਉਡਾਣਾਂ ਵਧਾਉਣ ‘ਤੇ ਜ਼ੋਰ ਦਿੱਤਾ ਗਿਆ। * ਨਿਵੇਸ਼ ਅਤੇ ਵਪਾਰ: ਪ੍ਰਵਾਸੀ ਪੰਜਾਬੀਆਂ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਕਾਰਗੋ/ਵਪਾਰਕ ਸੇਵਾਵਾਂ ਨੂੰ ਮਜ਼ਬੂਤ ਕਰਨ ਬਾਰੇ ਗੱਲਬਾਤ ਹੋਈ। * ਸੁਰੱਖਿਆ ਅਤੇ ਫਿਰੌਤੀਆਂ (Extortion) ਦੀ ਸਮੱਸਿਆ: ਢੇਸੀ ਨੇ ਕਾਰੋਬਾਰੀਆਂ ਅਤੇ ਖੇਡ ਪ੍ਰਮੋਟਰਾਂ ਨੂੰ ਮਿਲ ਰਹੀਆਂ ਧਮਕੀਆਂ/ਰੰਗਦਾਰੀਆਂ ਦੇ ਮੁੱਦੇ ‘ਤੇ ਚਿੰਤਾ ਜਤਾਉਂਦੇ ਹੋਏ ਭਾਰਤ, ਯੂ.ਕੇ., ਕੈਨੇਡਾ, ਆਸਟ੍ਰੇਲੀਆ ਅਤੇ ਅਮਰੀਕਾ ਵਰਗੇ ਦੇਸ਼ਾਂ ਦੀਆਂ ਸਰਕਾਰਾਂ ਵਿਚਕਾਰ ਤਾਲਮੇਲ ਨਾਲ ਕਾਰਵਾਈ ਕਰਨ ਦੀ ਅਪੀਲ ਕੀਤੀ। * ਧਾਰਮਿਕ ਯਾਤਰਾ: ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਪੂਰੀ ਵਰਤੋਂ ਕਰਨ ਅਤੇ ਖੇਤਰੀ ਸ਼ਾਂਤੀ ਬਣਾਏ ਰੱਖਣ ਬਾਰੇ ਵੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੇ ਚਾਚਾ ਜੀ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਮਜੀਤ ਸਿੰਘ ਰਾਏਪੁਰ ਮੌਜੂਦ ਸਨ। Share FacebookTwitterWhatsAppTelegram Previous articleਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਨੇ ਦੁਨੀਆ ਨੂੰ ਕਿਹਾ ਅਲਵਿਦਾNext articleਸਾਲ 2027 ਵਿੱਚ ਆਮ ਆਦਮੀ ਪਾਰਟੀ ਵੱਡੇ ਰਿਕਾਰਡ ਨਾਲ ਜਿੱਤ ਹਾਸਲ ਕਰੇਗੀ – ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. adminhttps://voiceofpunjabtv.com/ RELATED ARTICLES Latest News ਭਗਵੰਤ ਮਾਨ ਸਰਕਾਰ ਵੱਲੋਂ BOCW ਲੇਬਰ ਫੰਡ ‘ਤੇ ਸ਼ਰੇਆਮ ਦਿਨ-ਦਿਹਾੜੇ ਡਾਕਾ: ਤਰੁਣ ਚੁਗ September 26, 2026 Latest News ਨਿਤਿਨ ਕੋਹਲੀ ਵੱਲੋਂ ਜਲੰਧਰ ਸੈਂਟਰਲ ਦੇ ਵਾਰਡ ਨੰਬਰ 9 ਤੇ 21 ਵਿੱਚ 60.95 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ September 26, 2026 Latest News ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ-1 ਲੜਕੇ ਦੀ ਨਵੀਂ ਇਮਾਰਤ ਦਾ ਉਦਘਾਟਨ September 24, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - - Advertisment - - Advertisment - Most Popular ਭਗਵੰਤ ਮਾਨ ਸਰਕਾਰ ਵੱਲੋਂ BOCW ਲੇਬਰ ਫੰਡ ‘ਤੇ ਸ਼ਰੇਆਮ ਦਿਨ-ਦਿਹਾੜੇ ਡਾਕਾ: ਤਰੁਣ ਚੁਗ September 26, 2026 ਨਿਤਿਨ ਕੋਹਲੀ ਵੱਲੋਂ ਜਲੰਧਰ ਸੈਂਟਰਲ ਦੇ ਵਾਰਡ ਨੰਬਰ 9 ਤੇ 21 ਵਿੱਚ 60.95 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ September 26, 2026 ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ-1 ਲੜਕੇ ਦੀ ਨਵੀਂ ਇਮਾਰਤ ਦਾ ਉਦਘਾਟਨ September 24, 2026 ਧਨੌਲਾ ਥਾਣੇ ਵਿੱਚ ਦਵਾਈ ਨਿਗਲਣ ਵਾਲੇ ਨੌਜਵਾਨ ਦੇ ਮਾਮਲੇ ਵਿੱਚ ਨਵਾਂ ਮੋੜ, ਪੁਲਿਸ ਜਾਂਚ ਵਿੱਚ ਸਾਹਮਣੇ ਆਏ ਨਵੇਂ ਤੱਥ September 24, 2026 Load more Recent Comments