ਹਰਿਆਣਾ ਪੁਲਿਸ ਨੇ ਜਲੰਧਰ ‘ਚੋਂ ਫੜਿਆ ਪਾਕਿਸਤਾਨ ਦਾ ਜਾਸੂਸ

ਹਰਿਆਣਾ ਪੁਲਿਸ ਨੇ ਜਲੰਧਰ ‘ਚੋਂ ਫੜਿਆ ਪਾਕਿਸਤਾਨ ਦਾ ਜਾਸੂਸ

ਜਲੰਧਰ (ਵੀਓਪੀ ਬਿਊਰੋ) ਹਰਿਆਣਾ ਪੁਲਿਸ ਨੇ ਪੰਜਾਬ ਦੇ ਜਲੰਧਰ ਦਿਹਾਤ ਵਿੱਚ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਸ਼ਾਹਕੋਟ ਦੇ ਰਹਿਣ ਵਾਲੇ ਅਜੈ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ‘ਤੇ ਅੱਤਵਾਦੀਆਂ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਲਈ ਕੰਮ ਕਰਨ ਦਾ ਇਲਜ਼ਾਮ ਲੱਗਾ ਹੈ।

ਇਲਜ਼ਾਮ ਹਨ ਕਿ ਸ਼ਾਹਕੋਟ ਦੇ ਮਲਸੀਆਂ ਪੱਟੀ ਦੇ ਰਹਿਣ ਵਾਲੇ ਮੁਲਜ਼ਮ ‘ਤੇ ਹਵਾਲਾ ਰਾਹੀਂ ਰਿਜ਼ਵਾਨ ਨੂੰ ਪੈਸੇ ਟ੍ਰਾਂਸਫਰ ਕਰਨ ਅਤੇ ਲੈਣ-ਦੇਣ ਵਿੱਚ ਸਹਾਇਤਾ ਕਰਨ ਦਾ ਦੋਸ਼ ਹੈ। ਐਡਵੋਕੇਟ ਰਿਜ਼ਵਾਨ ਨੇ ਆਪਣੇ ਸਾਥੀ ਅਜੈ ਅਰੋੜਾ ਨੂੰ 30-35 ਲੱਖ ਰੁਪਏ ਦਿੱਤੇ ਸਨ। ਅਜੈ ਨੇ ਪੈਸੇ ਇੱਕ ਵਪਾਰੀ ਨੂੰ ਟ੍ਰਾਂਸਫਰ ਕੀਤੇ ਸਨ ਜੋ ਵਿਦੇਸ਼ ਵਿੱਚ ਦੱਸਿਆ ਜਾਂਦਾ ਹੈ। ਹਰਿਆਣਾ ਦੇ ਨੂਹ ਜ਼ਿਲ੍ਹੇ ਦੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਵਿੱਚ ਰਿਜ਼ਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ।

error: Content is protected !!