ਠੰਢੀਆਂ ਹਵਾਵਾਂ ਨੇ ਠਾਰੇ ਹੱਡ… ਬੱਚਿਆਂ, ਬਜ਼ੁਰਗਾਂ ਤੇ ਮਰੀਜ਼ਾਂ ਦਾ ਰੱਖੋ ਖਿਆਲ

ਠੰਢੀਆਂ ਹਵਾਵਾਂ ਨੇ ਠਾਰੇ ਹੱਡ… ਬੱਚਿਆਂ, ਬਜ਼ੁਰਗਾਂ ਤੇ ਮਰੀਜ਼ਾਂ ਦਾ ਰੱਖੋ ਖਿਆਲ

ਜਲੰਧਰ (ਵੀਓਪੀ ਬਿਊਰੋ) ਪੰਜਾਬ ਭਰ ਵਿੱਚ ਸੰਘਣੀ ਧੁੰਦ ਦਾ ਕਹਿਰ ਤਾਂ ਵਧਿਆ ਹੀ ਹੋਇਆ ਹੈ, ਇਸ ਦੇ ਨਾਲ ਹੀ ਹੁਣ ਤੇਜ ਅਤੇ ਠੰਡੀਆਂ ਹਵਾਵਾਂ ਵੀ ਹੱਡ ਠਾਰਨ ਲੱਗ ਪਈਆਂ ਹਨ। ਪੰਜਾਬ ਭਰ ਵਿੱਚ ਠੰਡ ਅਤੇ ਸੰਘਣੀ ਧੁੰਦ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਸਵੇਰ ਦੇ ਸਮੇਂ ਕਈ ਇਲਾਕਿਆਂ ਵਿੱਚ ਧੁੰਦ ਇੰਨੀ ਸੰਘਣੀ ਹੈ ਕਿ ਵਿਜੀਬਿਲਿਟੀ ਲਗਭਗ ਜ਼ੀਰੋ ਤੱਕ ਪਹੁੰਚ ਗਈ। ਇਸ ਕਾਰਨ ਸੜਕਾਂ ਉੱਪਰ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕਾਂ ਨੂੰ ਦਿਨ ਚੜ੍ਹਦੇ ਹੀ ਕੰਮਾਂ ਲਈ ਘਰੋਂ ਨਿਕਲਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੌਸਮ ਵਿਭਾਗ ਵੱਲੋਂ ਪੰਜਾਬ ਭਰ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਖਾਸ ਕਰਕੇ ਸਵੇਰ ਅਤੇ ਦੇਰ ਰਾਤ ਸਮੇਂ ਧੁੰਦ ਹੋਰ ਵਧ ਸਕਦੀ ਹੈ, ਜਿਸ ਨਾਲ ਹਾਈਵੇਅ ਅਤੇ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ‘ਤੇ ਦਿੱਖ ਬਹੁਤ ਘੱਟ ਰਹਿੰਦੀ ਹੈ।

ਉੱਥੇ ਹੀ ਹੁਣ ਵਧੀ ਹੋਈ ਠੰਡ ਵਿਚਾਲੇ ਸਿਹਤ ਵਿਭਾਗ ਵੱਲੋਂ ਵੀ ਬੱਚਿਆਂ ਅਤੇ ਬਜ਼ੁਰਗਾਂ ਸਣੇ ਮਰੀਜ਼ਾਂ ਨੂੰ ਠੰਡ ਤੋਂ ਬਚਾ ਲਈ ਜਰੂਰੀ ਨਿਰਦੇਸ਼ ਜਾਰੀ ਕੀਤੇ ਗਏ ਹਨ ਡਾਕਟਰਾਂ ਦਾ ਕਹਿਣਾ ਹੈ ਕਿ ਬੱਚਿਆਂ ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਠੰਡ ਵਿਚਾਲੇ ਘਰਾਂ ਤੋਂ ਬਾਹਰ ਨਾ ਕੱਢਿਆ ਜਾਵੇ ਮੋਟੇ ਕੱਪੜੇ ਅਤੇ ਖਾਣ ਪੀਣ ਵੱਲ ਖਾਸ ਧਿਆਨ ਦਿੱਤਾ ਜਾਵੇ।

error: Content is protected !!