ਸਰਬਜੀਤ ਕੌਰ ਦੀ ਵਾਪਸੀ ‘ਤੇ ਸਸਪੈਂਸ ਜਾਰੀ

ਸਰਬਜੀਤ ਕੌਰ ਦੀ ਵਾਪਸੀ ‘ਤੇ ਸਸਪੈਂਸ ਜਾਰੀ

ਵੀਓਪੀ ਬਿਊਰੋ – ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜੱਥੇ ਦੇ ਨਾਲ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਗਈ ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਸਰਬਜੀਤ ਕੌਰ ਪਾਕਿਸਤਾਨ ਵਿੱਚ ਹੀ ਰਹਿ ਪਈ ਸੀ ਅਤੇ ਫਿਰ ਉੱਥੇ ਵਿਆਹ ਕਰਵਾ ਲਿਆ। ਹੁਣ ਸਰਬਜੀਤ ਕੌਰ ਨੂੰ ਲੈ ਕੇ ਨਵੀਂ ਖ਼ਬਰ ਸਾਹਮਣੇ ਆਈ ਹੈ ਕਿ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਉਸ ਲਈ ਲੋੜੀਂਦਾ ਵਿਸ਼ੇਸ਼ ਯਾਤਰਾ ਪਰਮਿਟ ਰੋਕ ਦਿੱਤਾ ਹੈ, ਜਿਸ ਕਾਰਨ ਉਸ ਨੂੰ ਸਖ਼ਤ ਸੁਰੱਖਿਆ ਹੇਠ ਲਾਹੌਰ ਦੇ ‘ਦਾਰੁਲ ਅਮਾਨ’ ਸ਼ੈਲਟਰ ਹੋਮ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਸਰਬਜੀਤ ਨੂੰ ਅਟਾਰੀ-ਵਾਹਘਾ ਸਰਹੱਦ ਰਾਹੀਂ ਭਾਰਤ ਭੇਜਿਆ ਜਾਣਾ ਸੀ, ਪਰ ਆਖਰੀ ਸਮੇਂ ‘ਤੇ ਇਜਾਜ਼ਤ ਰੋਕ ਦਿੱਤੀ ਗਈ। ਪੰਜਾਬ ਸੂਬੇ (ਪਾਕਿਸਤਾਨ) ਦੇ ਗ੍ਰਹਿ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਜਦੋਂ ਤੱਕ ਲੋੜੀਂਦਾ ਪਰਮਿਟ ਜਾਰੀ ਨਹੀਂ ਹੁੰਦਾ, ਉਦੋਂ ਤੱਕ ਸਰਬਜੀਤ ਨੂੰ ਦਾਰੁਲ ਅਮਾਨ ਵਿੱਚ ਹੀ ਰੱਖਿਆ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਮਿਟ ਅਗਲੇ ਹਫ਼ਤੇ ਜਾਰੀ ਹੋਣ ਦੀ ਸੰਭਾਵਨਾ ਹੈ।

ਇਸ ਦੌਰਾਨ, 9 ਜਨਵਰੀ 2026 ਨੂੰ ਸਰਬਜੀਤ ਦੀ ਡਾਕਟਰੀ ਜਾਂਚ ਕਰਵਾਈ ਗਈ, ਜਿਸ ਵਿੱਚ ਉਸ ਦੀ ਸਿਹਤ ਤਸੱਲੀਬਖਸ਼ ਪਾਈ ਗਈ। ਡਾਕਟਰਾਂ ਨੇ ਦੱਸਿਆ ਕਿ ਉਸ ਦੀ ਹਾਲਤ ਆਮ ਹੈ ਅਤੇ ਕਿਸੇ ਵਿਸ਼ੇਸ਼ ਇਲਾਜ ਦੀ ਲੋੜ ਨਹੀਂ ਹੈ। ਕੇਸ ਦੀ ਪੈਰਵੀ ਕਰ ਰਹੇ ਵਕੀਲ ਅਲੀ ਚੰਗੇਜ਼ੀ ਸੰਧੂ ਅਨੁਸਾਰ, ਸਰਬਜੀਤ ਕੌਰ ਨਾਲ ਜੁੜਿਆ ਪੂਰਾ ਮਾਮਲਾ ਅਜੇ ਵੀ ਕਾਨੂੰਨੀ ਪ੍ਰਕਿਰਿਆ ਅਧੀਨ ਹੈ। ਅਦਾਲਤ ਅਤੇ ਸਬੰਧਤ ਵਿਭਾਗਾਂ ਤੋਂ ਰਸਮੀ ਕਾਰਵਾਈਆਂ ਪੂਰੀਆਂ ਕਰਵਾਉਣ ਦੇ ਯਤਨ ਜਾਰੀ ਹਨ, ਤਾਂ ਜੋ ਉਸ ਨੂੰ ਜਲਦੀ ਭਾਰਤ ਭੇਜਿਆ ਜਾ ਸਕੇ।

ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਤਾਂ ਪਾਕਿਸਤਾਨ ਸਰਬਜੀਤ ਕੌਰ ਨੂੰ ਵਾਹਗਾ ਬਾਰਡਰ ਰਾਹੀਂ ਭਾਰਤ ਵਾਪਸ ਭੇਜ ਰਿਹਾ ਸੀ ਪਰ ਹੁਣ ਉਸ ਦੀ ਵਾਪਸੀ ‘ਤੇ ਸਸਪੈਂਸ ਬਣਿਆ ਹੋਇਆ ਹੈ।

error: Content is protected !!