ਦਵਾਈ ਲੈਣ ਜਾਂਦੇ ਪਤੀ-ਪਤਨੀ ਤੇ ਧੀ ਨਾਲ ਵਾਪਰਿਆ ਹਾਦਸਾ, ਮਾਂ ਦੀ ਮੌ+ਤ

ਦਵਾਈ ਲੈਣ ਜਾਂਦੇ ਪਤੀ-ਪਤਨੀ ਤੇ ਧੀ ਨਾਲ ਵਾਪਰਿਆ ਹਾਦਸਾ, ਮਾਂ ਦੀ ਮੌ+ਤ
ਗੁਰਦਾਸਪੁਰ (ਵੀਓਪੀ ਬਿਊਰੋ) ਇੱਥੇ ਦੇ ਬਹਿਰਾਮਪੁਰ ਨੇੜੇ ਇੱਕ ਸੜਕ ਹਾਦਸਾ ਵਾਪਰ ਗਿਆ। ਇਸ ਵਿੱਚ ਇੱਕ ਛੋਟੀ ਬੱਚੀ ਨਾਲ ਮੋਟਰਸਾਈਕਲ ‘ਤੇ ਸਵਾਰ ਪਤੀ-ਪਤਨੀ ਨੂੰ ਨਿੱਜੀ ਬੱਸ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਪਤਨੀ ਦੀ ਮੌਤ ਹੋ ਗਈ, ਜਦਕਿ ਪਤੀ ਤੇ ਛੋਟੀ ਬੱਚੀ ਦੇ ਮਾਮੂਲੀ ਸੱਟਾਂ ਲੱਗੀਆਂ ਹਨ।
ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ ਆਪਣੀ ਪਤਨੀ ਸੁਦੇਸ ਕੁਮਾਰੀ (44) ਅਤੇ ਬੇਟੀ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਮਰਾੜਾ ਤੋ ਦੀਨਾਨਗਰ ਵਿਖੇ ਡਾਕਟਰ ਕੋਲ ਦਵਾਈ ਲੈਣ ਜਾ ਰਹੇ ਸਨ। ਜਦ ਉਹ ਬਹਿਰਾਮਪੁਰ ਪਹੁੰਚੇ ਤਾਂ ਉਧਰੋਂ ਆ ਰਹੀ ਇੱਕ ਤੇਜ਼ ਰਫਤਾਰ ਬੱਸ ਨੇ ਮੋਟਰਸਾਈਕਲ ਨੂੰ ਸਾਈਡ ਮਾਰ ਦਿੱਤੀ , ਜਿਸ ਕਾਰਨ ਸੁਦੇਸ਼ ਕੁਮਾਰੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ ਅਤੇ ਹਸਪਤਾਲ ਲੈ ਜਾਂਦਿਆਂ ਉਸ ਦੀ ਮੌਤ ਹੋ ਗਈ।

error: Content is protected !!