Monday, June 29, 2026
spot_imgspot_imgspot_imgspot_img
HomeLatest NewsPunjab Congress ਆਗੂਆਂ ਦੀ ਅੱਜ ਫਿਰ ਦਿੱਲੀ ‘ਚ ਬੈਠਕ, KC Venugopal ਦੇ...

Punjab Congress ਆਗੂਆਂ ਦੀ ਅੱਜ ਫਿਰ ਦਿੱਲੀ ‘ਚ ਬੈਠਕ, KC Venugopal ਦੇ ਘਰ ਹੋਏ ਇਕੱਠੇ

ਇਹ ਬੈਠਕ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਦੀ ਦਿੱਲੀ ਰਿਹਾਇਸ਼ ‘ਤੇ ਹੋ ਰਹੀ ਹੈ।

Punjab Congress ਅੰਦਰ ਵੱਡੇ ਬਦਲਾਅ ਦੀਆਂ ਅਟਕਲਾਂ ਵਿਚਕਾਰ ਕਾਂਗਰਸੀ ਆਗੂਆਂ ਦੀ ਇੱਕ ਹੋਰ ਬੈਠਕ ਦਿੱਲੀ ‘ਚ ਹੋ ਰਹੀ ਹੈ। ਇਹ ਬੈਠਕ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਦੀ ਦਿੱਲੀ ਰਿਹਾਇਸ਼ ‘ਤੇ ਹੋ ਰਹੀ ਹੈ। ਮੀਟਿੰਗ ‘ਚ ਪੰਜਾਬ ਦੇ ਕੁੱਝ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਦੀ ਜਾਣਕਾਰੀ ਹੈ।
ਬੀਤੇ ਕੁੱਝ ਦਿਨਾਂ ਤੋਂ ਪੰਜਾਬ ਕਾਂਗਰਸ ਤੇ ਪਾਰਟੀ ਹਾਈ ਕਮਾਂਡ ‘ਚ ਮੀਟਿੰਗਾਂ ਦੌਰ ਜਾਰੀ ਹੈ। ਅਜਿਹੇ ‘ਚ ਅੱਜ ਦੀ ਮੀਟਿੰਗ ਤੋਂ ਬਾਅਦ ਕਾਂਗਰਸ ਦੀਆਂ ਅੰਦਰੂਨੀ ਚਰਚਾਵਾਂ ਤੇ ਬਦਲਾਅ ਦੇ ਫੈਸਲੇ ਨੂੰ ਲੈ ਕੇ ਸਥਿਤੀ ਸਪੱਸ਼ਟ ਹੋ ਸਕਦੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੀ ਸਥਿਤੀ ਦੇ ਫੀਡਬੈਕ ਲੈਣ ਲਈ ਤਿੰਨ ਆਬਜ਼ਰਵਰਾਂ ਦੀ ਕਮੇਟੀ ਦਾ ਗਠਨ ਕੀਤਾ ਸੀ। ਮੀਨਾਕਸ਼ੀ ਨਟਰਾਜਨ, ਭਜਨ ਨਾਲ ਜਾਟਵ ਤੇ ਅਜੇ ਮਾਕਨ ਨੇ ਪੰਜਾਬ ਕਾਂਗਰਸ ਦੇ ਆਗੂਆਂ ਤੋਂ ਫੀਡਬੈਕ ਲਿਆ ਸੀ ਤੇ ਹਾਈਕਮਾਂਡ ਨੂੰ ਸੌਂਪਿਆ ਸੀ।
ਇਸ ਤੋਂ ਬਾਅਦ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾ ਇਕੱਲੇ ‘ਚ ਬੈਠਕ ਕੀਤੀ ਸੀ। ਇਸ ਦੌਰਾਨ ਪਾਰਟੀ ਸੂਤਰਾਂ ਤੇ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਖ਼ਬਰ ਆਈ ਕਿ ਪੰਜਾਬ ਕਾਂਗਰਸ ‘ਚ ਪ੍ਰਧਾਨ ਬਦਲਣ ਸਮੇਤ ਕਈ ਵੱਡੇ ਬਦਲਾਅ ਹੋ ਸਕਦੇ ਹਨ।

ਕਾਂਗਰਸ ‘ਚ ਬਗਾਵਤ ਦਾ ਡਰਾਵਾ, ਐਮਪੀ ਦੀ ਪੋਸਟ ‘ਤੇ ਸਵਾਲ

ਬੀਤੀ ਦਿਨੀਂ ਪਟਿਆਲਾ ਤੋਂ ਲੋਕ ਸਭਾ ਸਾਂਸਦ ਧਰਮਵੀਰ ਗਾਂਧੀ ਦੀ ਇੱਕ ਪੋਸਟ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਸਨ। ਮੀਡੀਆ ਰਿਪੋਰਟਾਂ ਮੁਤਾਬਕ, ਧਰਮਵੀਰ ਗਾਂਧੀ ਨੇ ਇੱਕ ਪੋਸਟ ਕੀਤੀ, ਜਿਸ ਚ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਕਿਸੇ ਵੱਡੇ ਆਗੂ ਵੱਲੋਂ ਪਾਰਟੀ ਚ ਵੱਡੇ ਬਦਲਾਅ ਜਾਂ ਪਾਰਟੀ ਦੇ ਪੁਨਰ ਸੁਰਜੀਤ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬਗਾਵਤ ਦੀ ਧਮਕੀ ਦਿੱਤੀ ਜਾ ਰਹੀ ਹੈ। ਹਾਲਾਂਕਿ, ਬਾਅਦ ਚ ਧਰਮਵੀਰ ਗਾਂਧੀ ਨੇ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ।
ਧਰਮਵੀਰ ਗਾਂਧੀ ਨੇ ਪੋਸਟ ਚ ਲਿਖਿਆ, ਕਿਸੇ ਵੱਡੇ ਵੱਲੋਂ, ਕਾਂਗਰਸ ਪਾਰਟੀ ਅੰਦਰ ਕਿਸੇ ਵੀ ਰੱਦੋ ਬਦਲ ਹੋਣ ਤੇ, ਪਾਰਟੀ ਅੰਦਰ ਬਗਾਵਤ ਦਾ ਡਰਾਵਾ ਦੇ ਕੇ, ਸੰਗਠਨ ਦੀ ਪੁਨਰ ਸੁਰਜੀਤੀ ਨੂੰ, ਫਿਰ ਟਾਲਣ ਦੀ ਕੀਤੀ ਜਾ ਰਹੀ ਕੋਸ਼ਿਸ਼, ਪਾਰਟੀ ਵਿਰੋਧੀ ਕਾਰਵਾਈ।

ਮੀਟਿੰਗਾਂ ਦਾ ਦੌਰ ਜਾਰੀ, ਕਦੋਂ ਹੋਵੇਗਾ ਫੈਸਲਾ?

ਹਾਲਾਂਕਿ, ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਕਿਸੇ ਤੋਂ ਲੁਕਿਆ ਨਹੀਂ ਹੈ। ਵੱਖ-ਵੱਖ ਮੌਕਿਆਂ ‘ਤੇ ਕਾਂਗਰਸ ਅੰਦਰ ਦੀ ਧੜੇਬੰਦੀ ਸਾਫ਼ ਨਜ਼ਰ ਆਉਂਦੀ ਰਹੀ ਹੈ।
Punjab Congress ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਦੇ ਇੱਕਜੁਟ ਹੋਣ ਦਾ ਕਈ ਵਾਰ ਦਾਅਵਾ ਵੀ ਕਰ ਚੁੱਕੇ ਹਨ। ਪਰ ਇਸ ਸਭ ਦੇ ਵਿਚਕਾਰ ਕਾਂਗਰਸ ਦੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ ਤੇ ਲੋਕਾਂ ਨੂੰ ਵੀ ਕਾਂਗਰਸ ਦੇ ਕਿਸੇ ਵੀ ਫੈਸਲੇ ਦਾ ਇੰਤਜ਼ਾਰ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments