ਘਰੋਂ ਕੰਮ ਲਈ ਗਿਆ ਪੁੱਤ ਹੋਇਆ ਲਾਪਤਾ, ਦੂਜੇ ਦਿਨ ਖੇਤਾਂ ‘ਚੋਂ ਮਿਲੀ ਲਾ+ਸ਼

ਘਰੋਂ ਕੰਮ ਲਈ ਗਿਆ ਪੁੱਤ ਹੋਇਆ ਲਾਪਤਾ, ਦੂਜੇ ਦਿਨ ਖੇਤਾਂ ‘ਚੋਂ ਮਿਲੀ ਲਾ+ਸ਼

ਅੰਮ੍ਰਿਤਸਰ (ਵੀਓਪੀ ਬਿਊਰੋ) ਘਰੋਂ ਕੰਮ ਲਈ ਗਿਆ ਨੌਜਵਾਨ ਲਾਪਤਾ ਹੋ ਗਿਆ, ਪਰਿਵਾਰ ਨੇ ਸਾਰਾ ਦਿਨ ਤੇ ਰਾਤ ਭਾਲ ਕੀਤੀ ਪਰ ਕੁਝ ਪਤਾ ਨਹੀਂ ਲੱਗਿਆ। ਦੂਜੇ ਦਿਨ ਖੇਤਾਂ ਵਿੱਚੋਂ ਲਾਸ਼ ਬਰਾਮਦ ਹੋਈ ਤਾਂ ਪਰਿਵਾਰ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਗਈ। ਮਾਮਲਾ ਸਾਹਮਣੇ ਆਇਆ ਹੈ ਜੰਡਿਆਲਾ ਗੁਰੂ ਵਿੱਚ ਜਿਓਤੀਸਰ ਕਲੋਨੀ ਦੇ ਨੇੜਿਓ, ਜਿੱਥੇ ਗੁਣੋਵਾਲ ਸੂਏ ਕੋਲ ਝਾੜੀਆਂ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਦੇ ਪੁੱਤ ਦਾ ਕਤਲ ਕੀਤਾ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਨੌਜਵਾਨ ਦੇ ਗਲੇ ‘ਤੇ ਤੇਜ਼ਧਾਰ ਹਥਿਆਰ ਨਾਲ ਕੱਟਣ ਦੇ ਨਿਸ਼ਾਨ ਸਨ, ਜਿਸ ਨਾਲ ਸਾਫ਼ ਹੁੰਦਾ ਹੈ ਕਿ ਉਸ ਦਾ ਕਤਲ ਕਰਕੇ ਲਾਸ਼ ਇੱਥੇ ਸੁੱਟੀ ਗਈ ਹੈ। ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਪਰਿਵਾਰ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਇੱਕ ਦਿਹਾੜੀਦਾਰ ਸੀ ਅਤੇ ਰੰਗਰੋਗਨ (ਪੇਂਟ) ਦਾ ਕੰਮ ਕਰਦਾ ਸੀ। ਉਸ ਦਾ ਨਾ ਤਾਂ ਕਿਸੇ ਨਾਲ ਕੋਈ ਪੁਰਾਣਾ ਝਗੜਾ ਸੀ ਅਤੇ ਨਾ ਹੀ ਉਹ ਕਿਸੇ ਕਿਸਮ ਦੇ ਨਸ਼ੇ ਕਰਦਾ ਸੀ। ਉਹ ਹਰ ਕਿਸੇ ਨਾਲ ਖੁਸ਼ਮਿਜਾਜ਼ੀ ਨਾਲ ਮਿਲਦਾ ਸੀ, ਜਿਸ ਕਰਕੇ ਪਰਿਵਾਰ ਨੂੰ ਇਹ ਘਟਨਾ ਬਹੁਤ ਹੀ ਸ਼ੱਕੀ ਲੱਗ ਰਹੀ ਹੈ।

ਫਿਲਹਾਲ ਲਈ ਪੁਲਿਸ ਨੇ ਪਰਿਵਾਰ ਦਾ ਬਿਆਨਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

error: Content is protected !!