Sunday, June 28, 2026
spot_imgspot_imgspot_imgspot_img
HomeLatest NewsPunjab ਦੇ ਹੜ੍ਹ NCERT ਦੀ 9ਵੀਂ ਜਮਾਤ ਦੀ ਪੁਸਤਕ ‘ਚ ਸ਼ਾਮਲ,...

Punjab ਦੇ ਹੜ੍ਹ NCERT ਦੀ 9ਵੀਂ ਜਮਾਤ ਦੀ ਪੁਸਤਕ ‘ਚ ਸ਼ਾਮਲ, ਵਿਦਿਆਰਥੀ ਕੇਸ ਸਟੱਡੀ ਰਾਹੀਂ ਆਫ਼ਤ ਪ੍ਰਬੰਧਨ ਸਿੱਖਣਗੇ

ਪਾਠ ਪੁਸਤਕ ‘ਚ ਆਫ਼ਤਾਂ ‘ਤੇ ਇੱਕ ਵਿਸ਼ੇਸ਼ ਭਾਗ ਵਰਕਸ਼ੀਟ ਅਧਾਰਤ ਮਾਡਲ ਵਜੋਂ ਬਣਾਇਆ ਗਿਆ ਹੈ।

ਪੰਜਾਬ ‘ਚ ਬੀਤੇ ਸਾਲ, 2025 ‘ਚ ਆਏ ਵਿਨਾਸ਼ਕਾਰੀ ਹੜ੍ਹਾਂ ਨੂੰ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (NCERT) ਦੁਆਰਾ 9ਵੀਂ ਜਮਾਤ ਦੀ ਨਵੀਂ ਸੋਸ਼ਲ ਸਾਇੰਸ ਪਾਠ ਪੁਸਤਕ ‘ਚ ਕੇਸ ਸਟੱਡੀ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਕੁਦਰਤੀ ਆਫ਼ਤ ਦਾ ਵੇਰਵਾ ਹਾਲ ਹੀ ‘ਚ ਪ੍ਰਕਾਸ਼ਿਤ ਕਿਤਾਬ, nderstanding Society: India and Beyond Grade 9 Part 1 ‘ਚ ਦਿੱਤਾ ਗਿਆ ਹੈ, ਜਿਸ ਨਾਲ ਵਿਦਿਆਰਥੀ ਅਸਲ ਘਟਨਾਵਾਂ ਰਾਹੀਂ ਕੁਦਰਤੀ ਆਫ਼ਤਾਂ ਤੇ ਉਨ੍ਹਾਂ ਦੇ ਪ੍ਰਭਾਵਾਂ ਨੂੰ ਬਿਹਤਰ ਢੰਗ ਨਾਲ ਸਮਝ ਸਕਦੇ ਹਨ।
ਪਾਠ ਪੁਸਤਕ ‘ਚ ਆਫ਼ਤਾਂ ‘ਤੇ ਇੱਕ ਵਿਸ਼ੇਸ਼ ਭਾਗ ਵਰਕਸ਼ੀਟ ਅਧਾਰਤ ਮਾਡਲ ਵਜੋਂ ਬਣਾਇਆ ਗਿਆ ਹੈ। ਇਸ ਤਰ੍ਹਾਂ ਵਿਦਿਆਰਥੀਆਂ ਆਪਣੇ ਤਜ਼ਰਬਿਆਂ ਤੇ ਖੋਜ ਦੇ ਆਧਾਰ ‘ਤੇ ਆਫ਼ਤਾਂ ਬਾਰੇ ਸਿੱਖਣ ਤੇ ਲਿਖਣ ਲਈ ਉਤਸ਼ਾਹਿਤ ਹੋਣਗੇ। ਕਿਤਾਬ ਦੇ ਸੈਕਸ਼ਨ ਅਨੁਸਾਰ, ਵਿਦਿਆਰਥੀ ਇੰਟਰਨੈੱਟ ਤੇ ਹੋਰ ਸਰੋਤਾਂ ਦੀ ਵਰਤੋਂ ਕਰਕੇ ਆਫ਼ਤਾਂ ਬਾਰੇ ਜਾਣਕਾਰੀ ਇਕੱਠੀ ਕਰਕੇ ਲਿਖ ਸਕਦੇਹਨ।

ਭਾਰੀ ਬਾਰਿਸ਼ ਤੇ ਦਰਿਆਵਾਂ ਦੇ ਓਵਰ ਫਲੋ ਕਾਰਨ ਹੜ੍ਹ

ਕਿਤਾਬ ਮੁਤਾਬਕ 2025 ਦੇ ਮਾਨਸੂਨ ਸੀਜ਼ਨ ਦੌਰਾਨ ਪੰਜਾਬ ‘ਚ ਭਾਰੀ ਬਾਰਿਸ਼ ਅਤੇ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਦੇ ਸਮਰੱਥਾ ਤੋਂ ਵੱਧ ਭਰ ਜਾਣ ਕਾਰਨ ਹੜ੍ਹ ਆਏ ਸਨ। ਇਸ ਕੁਦਰਤੀ ਆਫ਼ਤ ਨੇ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਤਬਾਹੀ ਮਚਾ ਦਿੱਤੀ, ਜਿਸ ਨਾਲ ਪਿੰਡਾਂ, ਖੇਤੀਬਾੜੀ ਜ਼ਮੀਨਾਂ, ਰਿਹਾਇਸ਼ੀ ਖੇਤਰਾਂ ਤੇ ਹੋਰ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ।

ਹਜ਼ਾਰਾਂ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ

ਕੇਸ ਸਟੱਡੀ ‘ਚ ਹੜ੍ਹਾਂ ਦੇ ਸਮਾਜਿਕ ਤੇ ਆਰਥਿਕ ਪ੍ਰਭਾਵਾਂ ਨੂੰ ਵੀ ਦੱਸਿਆ ਗਿਆ ਹੈ। ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣ ਤੇ ਰਾਹਤ ਕੈਂਪਾਂ ‘ਚ ਪਨਾਹ ਲੈਣ ਲਈ ਮਜਬੂਰ ਹੋਣਾ ਪਿਆ। ਖੇਤੀਬਾੜੀ ਜ਼ਮੀਨ ਦੇ ਵੱਡੇ ਹਿੱਸੇ ਡੁੱਬ ਗਏ, ਜਿਸ ਨਾਲ ਝੋਨੇ ਸਮੇਤ ਵੱਖ-ਵੱਖ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਇਸ ਤੋਂ ਇਲਾਵਾ, ਪਸ਼ੂ ਤੇ ਖੇਤੀਬਾੜੀ ਰਕਾਫ਼ੀ ਪ੍ਰਭਾਵਿਤ ਹੋਈ।

ਪਸ਼ੂ ਪਾਲਣ ਅਤੇ ਡੇਅਰੀ ਸੈਕਟਰਾਂ ‘ਚ ਨੁਕਸਾਨ

ਪੁਸਤਕ ‘ਚ ਦੱਸਿਆ ਗਿਆ ਹੈ ਕਿ ਹੜ੍ਹਾਂ ਕਾਰਨ ਪੋਲਟਰੀ ਫਾਰਮਾਂ ਤੇ ਡੇਅਰੀ ਕਾਰੋਬਾਰ ਨੂੰ ਵੀ ਭਾਰੀ ਨੁਕਸਾਨ ਹੋਇਆ। ਬਹੁਤ ਸਾਰੀਆਂ ਗਾਵਾਂ, ਮੱਝਾਂ ਤੇ ਮੁਰਗੀਆਂ ਹੜ੍ਹਾਂ ‘ਚ ਮਰ ਗਈਆਂ ਜਾਂ ਬਿਮਾਰ ਹੋ ਗਈਆਂ। ਇਸ ਤੋਂ ਇਲਾਵਾ, ਸੜਕਾਂ, ਪੁਲਾਂ, ਸਰਹੱਦੀ ਸੁਰੱਖਿਆ ਵਾੜਾਂ ਤੇ ਕਈ ਜਨਤਕ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ।
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments