Tuesday, August 11, 2026
spot_img
HomeLatest NewsDelhi Police ਦਾ ਵੱਡਾ ਐਕਸ਼ਨ: ਗਾਇਕ ਗੁਰੂ ਰੰਧਾਵਾ ਦੇ ਜਿਮ 'ਤੇ ਗੋਲੀਆਂ...

Delhi Police ਦਾ ਵੱਡਾ ਐਕਸ਼ਨ: ਗਾਇਕ ਗੁਰੂ ਰੰਧਾਵਾ ਦੇ ਜਿਮ ‘ਤੇ ਗੋਲੀਆਂ ਚਲਾਉਣ ਵਾਲੇ ਲਾਰੈਂਸ ਗੈਂਗ ਦੇ ਦੋ ਸ਼ੂਟਰ ਦਬੋਚੇ

ਰਾਜਧਾਨੀ ਦੇ ਪੱਛਮ ਵਿਹਾਰ ਇਲਾਕੇ ‘ਚ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ’24 ਐੱਚਐੱਸ ਫਿਟਨੈੱਸ ਜਿਮ’ ‘ਤੇ ਹੋਈ ਫਾਇਰਿੰਗ ਦੇ ਮਾਮਲੇ ‘ਚ ਦਿੱਲੀ ਪੁਲਿਸ ਦਾ ਐਕਸ਼ਨ ਲਗਾਤਾਰ ਜਾਰੀ ਹੈ।

ਰਾਜਧਾਨੀ ਦੇ ਪੱਛਮ ਵਿਹਾਰ ਇਲਾਕੇ ‘ਚ ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ’24 ਐੱਚਐੱਸ ਫਿਟਨੈੱਸ ਜਿਮ’ ‘ਤੇ ਹੋਈ ਫਾਇਰਿੰਗ ਦੇ ਮਾਮਲੇ ‘ਚ ਦਿੱਲੀ ਪੁਲਿਸ ਦਾ ਐਕਸ਼ਨ ਲਗਾਤਾਰ ਜਾਰੀ ਹੈ।
ਤਾਜ਼ਾ ਮਾਮਲੇ ‘ਚ, ਪੁਲਿਸ ਨੇ ਬੁੱਧਵਾਰ ਰਾਤ ਨੂੰ ਇੱਕ ਮੁਕਾਬਲੇ (ਐਨਕਾਊਂਟਰ) ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਕੀਕਤ ਅਤੇ ਸਾਗਰ ਵਜੋਂ ਹੋਈ ਹੈ।
11 ਜੂਨ ਨੂੰ ਹੋਈ ਸੀ ਫਾਇਰਿੰਗ
ਇਹ ਮੁਲਜ਼ਮ ਬੀਤੀ 11 ਜੂਨ ਨੂੰ ਜਿਮ ‘ਤੇ ਹੋਈ ਫਾਇਰਿੰਗ ਦੀ ਘਟਨਾ ਤੋਂ ਬਾਅਦ ਹੀ ਫਰਾਰ ਚੱਲ ਰਹੇ ਸਨ। ਇਸ ਪੂਰੇ ਮਾਮਲੇ ‘ਚ ਹੁਣ ਤੱਕ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ, ਪਿਛਲੇ ਹਫ਼ਤੇ ਕ੍ਰਾਈਮ ਬ੍ਰਾਂਚ ਨੇ ਬਹਾਦਰਗੜ੍ਹ ਤੋਂ ਲਾਰੈਂਸ ਗੈਂਗ ਦੇ ਦੋ ਸ਼ੂਟਰਾਂ ਨੂੰ ਦਬੋਚਿਆ ਸੀ।
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments