Tuesday, August 11, 2026
spot_img
HomeLatest NewsChandigarh 'ਚ ਉੱਭਰਦੇ ਨੌਜਵਾਨ ਖਿਡਾਰੀਆਂ ਨੂੰ ਗੁਰੂਮੰਤਰ ਦੇਣਗੇ 'ਕ੍ਰਿਕਟ ਦੇ ਭਗਵਾਨ', Gurpreet...

Chandigarh ‘ਚ ਉੱਭਰਦੇ ਨੌਜਵਾਨ ਖਿਡਾਰੀਆਂ ਨੂੰ ਗੁਰੂਮੰਤਰ ਦੇਣਗੇ ‘ਕ੍ਰਿਕਟ ਦੇ ਭਗਵਾਨ’, Gurpreet Ghuggi ਵੀ ਬੰਨ੍ਹਣਗੇ ਰੰਗ

ਪ੍ਰੋਗਰਾਮ ਦਾ ਮੁੱਖ ਆਕਰਸ਼ਣ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦਾ ਵਿਸ਼ੇਸ਼ ਲਾਈਵ ਵੀਡੀਓ ਸੈਸ਼ਨ ਹੋਵੇਗਾ।

 10 ਤੋਂ 17 ਸਾਲ ਦੀ ਉਮਰ ਵਰਗ ਦੇ 200 ਤੋਂ ਵੱਧ ਉੱਭਰਦੇ ਕ੍ਰਿਕਟਰ 27 ਜੂਨ ਨੂੰ ਹੋਣ ਵਾਲੇ ਅਨੋਖੇ ਖੇਡ ਸਮਾਗਮ “ਟੈਨ ਐਕਸ ਯੂ – ਨੇਵਰ ਸਟਾਪ ਪਲੇਇੰਗ” ‘ਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ, ਫਿਟਨੈੱਸ, ਸੱਟਾਂ ਤੋਂ ਬਚਾਅ ਅਤੇ ਸਹੀ ਖੇਡ ਉਪਕਰਨਾਂ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਹੈ।
ਪ੍ਰੋਗਰਾਮ ਦਾ ਮੁੱਖ ਆਕਰਸ਼ਣ ਕ੍ਰਿਕਟ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਦਾ ਵਿਸ਼ੇਸ਼ ਲਾਈਵ ਵੀਡੀਓ ਸੈਸ਼ਨ ਹੋਵੇਗਾ। ਇਸ ਵਿਚ ਉਹ ਨੌਜਵਾਨ ਖਿਡਾਰੀਆਂ ਨੂੰ ਸਹੀ ਕ੍ਰਿਕਟ ਜੁੱਤੀਆਂ ਦੀ ਚੋਣ, ਬਿਹਤਰ ਫੁੱਟਵਰਕ, ਬੱਲੇਬਾਜ਼ੀ ਪ੍ਰਦਰਸ਼ਨ ‘ਚ ਸੁਧਾਰ ਅਤੇ ਖੇਡ ਦੌਰਾਨ ਲੱਗਣ ਵਾਲੀਆਂ ਸੱਟਾਂ ਤੋਂ ਬਚਾਅ ਦੇ ਸਬੰਧ ਵਿੱਚ ਮਹੱਤਵਪੂਰਨ ਸੁਝਾਅ ਦੇਣਗੇ।
ਸਚਿਨ ਤੇਂਦੁਲਕਰ ਇਹ ਵੀ ਦੱਸਣਗੇ ਕਿ ਸਹੀ ਕ੍ਰਿਕਟ ਜੁੱਤੀਆਂ ਖਿਡਾਰੀਆਂ ਨੂੰ ਮੈਦਾਨ ‘ਤੇ ਬਿਹਤਰ ਮੂਵਮੈਂਟ, ਸੰਤੁਲਨ ਅਤੇ ਫੁੱਟਵਰਕ ਵਿਕਸਿਤ ਕਰਨ ‘ਚ ਕਿਵੇਂ ਮਦਦ ਕਰਦੀਆਂ ਹਨ, ਜਿਸ ਨਾਲ ਉਹ ਸਟ੍ਰੇਟ ਡਰਾਈਵ ਵਰਗੇ ਤਕਨੀਕੀ ਤੌਰ ‘ਤੇ ਸਹੀ ਸ਼ਾਟ ਬਿਹਤਰ ਢੰਗ ਨਾਲ ਖੇਡ ਸਕਦੇ ਹਨ।
ਨਾਲ ਹੀ ਉਹ ਇਹ ਵੀ ਸਮਝਾਉਣਗੇ ਕਿ ਗੁਣਵੱਤਾ ਭਰਪੂਰ ਜੁੱਤੀਆਂ ਖਿਡਾਰੀਆਂ ਨੂੰ ਵੱਖ-ਵੱਖ ਕਿਸਮਾਂ ਦੀਆਂ ਸੱਟਾਂ ਤੋਂ ਬਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ, ਜਿਨ੍ਹਾਂ ਵਿੱਚ ਯਾਰਕਰ ਗੇਂਦ ਨਾਲ ਪੈਰਾਂ ਦੀਆਂ ਉਂਗਲਾਂ ਨੂੰ ਲੱਗਣ ਵਾਲੀ ਸੱਟ ਵੀ ਸ਼ਾਮਲ ਹੈ।
ਪ੍ਰੋਗਰਾਮ ‘ਚ ਮਨੋਰੰਜਨ ਅਤੇ ਪ੍ਰੇਰਨਾ ਦਾ ਤੜਕਾ ਲਗਾਉਂਦੇ ਹੋਏ ਪ੍ਰਸਿੱਧ ਹਾਸਰਸ ਕਲਾਕਾਰ ਅਤੇ ਅਭਿਨੇਤਾ ਗੁਰਪ੍ਰੀਤ ਘੁੱਗੀ ਵੀ ਨੌਜਵਾਨ ਖਿਡਾਰੀਆਂ ਨਾਲ ਸੰਵਾਦ ਕਰਨਗੇ। ਉਹ ਭਾਗੀਦਾਰਾਂ ਨੂੰ ਖੇਡਾਂ ਪ੍ਰਤੀ ਸਮਰਪਿਤ ਰਹਿਣ, ਅਨੁਸ਼ਾਸਨ ਅਪਣਾਉਣ ਅਤੇ ਸਰਗਰਮ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕਰਨਗੇ।
ਇਹ ਪ੍ਰੋਗਰਾਮ 27 ਜੂਨ ਨੂੰ ਦੁਪਹਿਰ 2:30 ਵਜੇ, ਐਮਿਟੀ ਯੂਨੀਵਰਸਿਟੀ ਪੰਜਾਬ ਦੇ ਗਰਾਊਂਡ ਫਲੋਰ ‘ਤੇ ਸਥਿਤ ਆਡੀਟੋਰੀਅਮ ‘ਚ ਕੀਤਾ ਜਾਵੇਗਾ। ਆਯੋਜਕਾਂ ਅਨੁਸਾਰ ਇਸ ਪਹਿਲਕਦਮੀ ਦਾ ਉਦੇਸ਼ ਨੌਜਵਾਨ ਕ੍ਰਿਕਟਰਾਂ ਨੂੰ ਸਹੀ ਖੇਡ ਆਦਤਾਂ ਅਪਣਾਉਣ ਅਤੇ ਪੂਰੇ ਉਤਸ਼ਾਹ ਤੇ ਆਤਮਵਿਸ਼ਵਾਸ ਨਾਲ ਖੇਡਦੇ ਰਹਿਣ ਲਈ ਪ੍ਰੇਰਿਤ ਕਰਨਾ ਹੈ। ਪ੍ਰੋਗਰਾਮ ‘ਚ ਵੱਡੀ ਗਿਣਤੀ ‘ਚ ਨੌਜਵਾਨ ਕ੍ਰਿਕਟਰਾਂ, ਮਾਪਿਆਂ ਅਤੇ ਖੇਡ ਪ੍ਰੇਮੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments