HomeLatest Newsਤੇਜ਼ ਗੇਂਦਬਾਜ਼ ਅਕਾਸ਼ ਦੀਪ ਦੇ ਵਿਆਹ 'ਚੋਂ ਕਿਉਂ ਕੋਹਲੀ, ਰੋਹਿਤ ਤੇ ਧੋਨੀ... Latest Newsਖੇਡ ਤੇਜ਼ ਗੇਂਦਬਾਜ਼ ਅਕਾਸ਼ ਦੀਪ ਦੇ ਵਿਆਹ ‘ਚੋਂ ਕਿਉਂ ਕੋਹਲੀ, ਰੋਹਿਤ ਤੇ ਧੋਨੀ ਰਹੇ ਗੁੰਮ ? ਸਾਹਮਣੇ ਆਈ ਵਜ੍ਹਾ ਨੇ ਸਭ ਨੂੰ ਕੀਤਾ ਹੈਰਾਨ By admin June 25, 2026 0 26 Share FacebookTwitterWhatsAppTelegram ਅਕਾਸ਼ ਦੀਪ ਨੇ ਖ਼ੁਦ ਆਪਣੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਕਾਸ਼ ਦੀਪ ਨੇ ਬੁੱਧਵਾਰ ਨੂੰ ਕਾਸ਼ੀ ‘ਚ ਅਕਸ਼ਿਤਾ ਨਾਲ ਸੱਤ ਫੇਰੇ ਲਏ। ਵਿਆਹ ਸਮਾਗਮ ਦੌਰਾਨ ਉਨ੍ਹਾਂ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਕਰੀਬੀ ਮਹਿਮਾਨਾਂ ਦੀ ਮੌਜੂਦਗੀ ‘ਚ ਖ਼ੁਸ਼ੀਆਂ ਦਾ ਮਾਹੌਲ ਰਿਹਾ। ਅਕਾਸ਼ ਦੀਪ ਨੇ ਖ਼ੁਦ ਆਪਣੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ ਜਿਸ ‘ਚ ਅਕਾਸ਼ ਦੀਪ ਟੈਗ ਹਨ, ਉਸ ‘ਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਆਪਣੇ ਵਿਆਹ ‘ਚ ਵਿਰਾਟ ਕੋਹਲੀ, ਐਮਐਸ ਧੋਨੀ ਅਤੇ ਰੋਹਿਤ ਸ਼ਰਮਾ ਨੂੰ ਸੱਦਾ ਕਿਉਂ ਨਹੀਂ ਦਿੱਤਾ? ਇਸ ਦੇ ਪਿੱਛੇ ਦੀ ਵਜ੍ਹਾ ਉਨ੍ਹਾਂ ਨੇ ਖ਼ੁਦ ਦੱਸੀ ਹੈ, ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ, ਅਕਾਸ਼ ਦੀਪ ਦੇ ਵਿਆਹ ਦੀ ਇੱਕ ਵੀਡੀਓ ‘ਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਕੋਹਲੀ, ਰੋਹਿਤ ਅਤੇ ਧੋਨੀ ਨੂੰ ਕਿਉਂ ਨਹੀਂ ਬੁਲਾਇਆ। ਅਕਾਸ਼ ਨੇ ਹੱਸਦੇ ਹੋਏ ਜਵਾਬ ਦਿੱਤਾ, “ਕੀ ਇੱਥੇ ਬਨਾਰਸ ‘ਚ ਵਿਆਹ ਹੋ ਪਾਉਂਦਾ?” ਉਨ੍ਹਾਂ ਦਾ ਇਸ਼ਾਰਾ ਸੀ ਕਿ ਜੇਕਰ ਇਹ ਸਟਾਰ ਖਿਡਾਰੀ ਆਉਂਦੇ ਤਾਂ ਭੀੜ ਕਾਰਨ ਵਿਆਹ ਹੀ ਨਾ ਹੋ ਪਾਉਂਦਾ। ਅਕਾਸ਼ ਦੀਪ ਦਾ ਕ੍ਰਿਕਟ ਕਰੀਅਰ ਦੱਸ ਦੇਈਏ ਕਿ ਅਕਾਸ਼ ਦੀਪ ਨੇ ਭਾਰਤ ਲਈ 10 ਟੈਸਟ ਮੈਚ ਖੇਡੇ ਹਨ ਅਤੇ 28 ਵਿਕਟਾਂ ਲਈਆਂ ਹਨ। ਇੱਕ ਪਾਰੀ ‘ਚ ਉਨ੍ਹਾਂ ਦਾ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ 6 ਵਿਕਟਾਂ ਦੇ ਕੇ 60 ਰਨ ਹੈ, ਜਦਕਿ ਇੱਕ ਮੈਚ ‘ਚ 10 ਵਿਕਟਾਂ ਦੇ ਕੇ 112 ਰਨ ਹੈ। ਉਨ੍ਹਾਂ ਦੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਯਾਦਗਾਰ ਪਲ, ਪਿਛਲੇ ਸਾਲ ਇੰਗਲੈਂਡ ਵਿਰੁੱਧ ਬਰਮਿੰਘਮ ਟੈਸਟ ਸੀ। ਐਂਡਰਸਨ-ਤੈਂਦੁਲਕਰ ਸੀਰੀਜ਼ ‘ਚ ਉਨ੍ਹਾਂ ਨੇ ਮੈਚ ‘ਚ 12 ਵਿਕਟਾਂ ਝਟਕਾਈਆਂ ਸਨ। ਇਸ ਤੋਂ ਇਲਾਵਾ ਕੋਲਕਾਤਾ ਨਾਈਟ ਰਾਈਡਰਜ਼ ਨੇ ਅਕਾਸ਼ ਦੀਪ ਨੂੰ IPL 2026 ਲਈ ਖਰੀਦਿਆ ਸੀ, ਪਰ ਸੱਟ ਕਾਰਨ ਉਹ ਪੂਰਾ ਸੀਜ਼ਨ ਨਹੀਂ ਖੇਡ ਸਕੇ। ਉਨ੍ਹਾਂ ਦੀ ਕਮਰ ‘ਚ ਸੱਟ ਲੱਗ ਗਈ ਸੀ। ਇਸੇ ਸੱਟ ਕਾਰਨ ਉਹ ਭਾਰਤ ਦੀ ਟੈਸਟ ਟੀਮ ਤੋਂ ਵੀ ਬਾਹਰ ਚੱਲ ਰਹੇ ਹਨ। ਅਕਾਸ਼ ਦੀਪ ਇਸ ਸਮੇਂ ਆਪਣੀ ਸੱਟ ਤੋਂ ਉਭਰ ਰਹੇ ਹਨ। Share FacebookTwitterWhatsAppTelegram Previous articleChandigarh ‘ਚ ਉੱਭਰਦੇ ਨੌਜਵਾਨ ਖਿਡਾਰੀਆਂ ਨੂੰ ਗੁਰੂਮੰਤਰ ਦੇਣਗੇ ‘ਕ੍ਰਿਕਟ ਦੇ ਭਗਵਾਨ’, Gurpreet Ghuggi ਵੀ ਬੰਨ੍ਹਣਗੇ ਰੰਗNext articleਕਿਸਾਨਾਂ ਲਈ ਵੱਡੀ ਰਾਹਤ: ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ 30 ਜੂਨ ਤੱਕ MSP ‘ਤੇ ਖ਼ਰੀਦੀ ਜਾਵੇਗੀ ਸੂਰਜਮੁਖੀ ਦੀ ਪੂਰੀ ਫ਼ਸਲ adminhttps://voiceofpunjabtv.com/ RELATED ARTICLES Latest News ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ-1 ਲੜਕੇ ਦੀ ਨਵੀਂ ਇਮਾਰਤ ਦਾ ਉਦਘਾਟਨ September 24, 2026 Latest News ਧਨੌਲਾ ਥਾਣੇ ਵਿੱਚ ਦਵਾਈ ਨਿਗਲਣ ਵਾਲੇ ਨੌਜਵਾਨ ਦੇ ਮਾਮਲੇ ਵਿੱਚ ਨਵਾਂ ਮੋੜ, ਪੁਲਿਸ ਜਾਂਚ ਵਿੱਚ ਸਾਹਮਣੇ ਆਏ ਨਵੇਂ ਤੱਥ September 24, 2026 Latest News ਗਮਾਡਾ ਦਫ਼ਤਰ ਬਾਹਰ ‘ਆਪ’ ਦਾ ਪ੍ਰਦਰਸ਼ਨ, ਪੁਲਿਸ ਨਾਲ ਧੱਕਾ-ਮੁੱਕੀ ਅਤੇ ਈਡੀ ਦੀ ਗੱਡੀਆਂ ਦੇ ਸ਼ੀਸ਼ੇ ਤੋੜੇ September 24, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - - Advertisment - - Advertisment - Most Popular ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ-1 ਲੜਕੇ ਦੀ ਨਵੀਂ ਇਮਾਰਤ ਦਾ ਉਦਘਾਟਨ September 24, 2026 ਧਨੌਲਾ ਥਾਣੇ ਵਿੱਚ ਦਵਾਈ ਨਿਗਲਣ ਵਾਲੇ ਨੌਜਵਾਨ ਦੇ ਮਾਮਲੇ ਵਿੱਚ ਨਵਾਂ ਮੋੜ, ਪੁਲਿਸ ਜਾਂਚ ਵਿੱਚ ਸਾਹਮਣੇ ਆਏ ਨਵੇਂ ਤੱਥ September 24, 2026 ਗਮਾਡਾ ਦਫ਼ਤਰ ਬਾਹਰ ‘ਆਪ’ ਦਾ ਪ੍ਰਦਰਸ਼ਨ, ਪੁਲਿਸ ਨਾਲ ਧੱਕਾ-ਮੁੱਕੀ ਅਤੇ ਈਡੀ ਦੀ ਗੱਡੀਆਂ ਦੇ ਸ਼ੀਸ਼ੇ ਤੋੜੇ September 24, 2026 ASI ਨੂੰ ਗੋ+ਲੀ ਮਾਰਨ ਵਾਲਾ ਮੁਲਜ਼ਮ ਪੁਲਿਸ ਕਸਟਡੀ ’ਚੋਂ ਫਰਾਰ, ਪੁਲਿਸ ਮੁਲਾਜ਼ਮ ਸਸਪੈਂਡ September 24, 2026 Load more Recent Comments