HomeLatest NewsPunjab ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਹੁਣ ਇਸ ਸਮੇਂ ‘ਤੇ ਖੁਲ੍ਹਣਗੇ... Latest Newsਪੰਜਾਬ Punjab ਦੇ ਸਰਕਾਰੀ ਦਫ਼ਤਰਾਂ ਦਾ ਬਦਲਿਆ ਸਮਾਂ, ਹੁਣ ਇਸ ਸਮੇਂ ‘ਤੇ ਖੁਲ੍ਹਣਗੇ ਅਦਾਰੇ By admin June 26, 2026 0 14 Share FacebookTwitterWhatsAppTelegram ਪੰਜਾਬ ਦੇ ਸਰਕਾਰੀ ਦਫ਼ਤਰਾਂ ਅਤੇ ਅਦਾਰਿਆਂ ਦੇ ਸਮੇਂ ਵਿੱਚ ਮੁੜ ਤੋਂ ਬਦਲਾਅ ਕੀਤਾ ਗਿਆ ਹੈ। ਨਵੇਂ ਆਦੇਸ਼ ਦੇ ਮੁਤਾਬਕ ਹੁਣ 1 ਜੁਲਾਈ ਤੋਂ ਸਾਰੇ ਸਰਕਾਰੀ ਦਫਤਰ ਅਤੇ ਅਦਾਰੇ ਪਹਿਲਾਂ ਵਾਂਗ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁਲ੍ਹਣਗੇ। ਪੰਜਾਬ ਵਿੱਚ ਭਿਆਨਕ ਗਰਮੀ ਅਤੇ ਲੂ ਦੇ ਕਹਿਰ ਨੂੰ ਦੇਖਦੇ ਹੋਏ ਸਰਕਾਰ ਨੇ ਬੀਤੀ 25 ਮਈ ਤੋਂ 30 ਜੁਨ ਤੱਕ ਸਾਰੇ ਸਰਕਾਰੀ ਸਕੂਲਾਂ ਅਤੇ ਦਫਤਰਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਸੀ। ਜਿਸਤੋਂ ਬਾਅਦ ਇਹ ਅਦਾਰੇ ਸਵੇਰੇ 7 ਵਜੇ ਤੋਂ ਦੁਪਹਿਰ 1.30 ਵਜੇ ਤੱਕ ਖੁੱਲ੍ਹ ਰਹੇ ਸਨ। ਪਰ ਹੁਣ ਜਦੋਂ ਪੰਜਾਬ ਦੇ ਮੌਸਮ ਵਿੱਚ ਬਦਲਾਅ ਆਉਣਾ ਸ਼ੁਰੂ ਹੋਇਆ ਹੈ ਅਤੇ ਮੌਨਸੂਨ ਦੀ ਵੀ ਐਂਟਰੀ ਹੋਣ ਵਾਲੀ ਹੈ। ਇਸ ਲਈ ਸਰਕਾਰ ਨੇ ਸਾਰੇ ਦਫ਼ਤਰਾਂ ਅਤੇ ਅਦਾਰਿਆਂ ਨੂੰ ਮੁੜ ਤੋਂ ਪੁਰਾਣੇ ਸਮੇਂ ਤੇ ਖੋਲ੍ਹਣ ਦਾ ਫੈਸਲਾ ਲਿਆ ਹੈ। 9 ਜ਼ਿਲ੍ਹਿਆਂ ‘ਚ ਅੱਜ ਹਨੇਰੀ-ਤੂਫ਼ਾਨ ਦਾ ਅਲਰਟ ਮੌਸਮ ਦੀ ਗੱਲ ਕਰੀਏ ਤਾਂ ਵਿਭਾਗ ਨੇ 9 ਜ਼ਿਲ੍ਹਿਆਂ ‘ਚ ਅੱਜ ਹਨੇਰੀ-ਤੂਫ਼ਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ ਤੇ ਐਸਏਐਸ ਨਗਰ (ਮੁਹਾਲੀ) ਦੇ ਦੂਰ-ਦੁਰਾਡੇ ਇਲਾਕਿਆਂ ‘ਚ ਬਦਲ ਗਰਜਣ, ਬਿਜਲੀ ਚਮਕਣ ਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਤਾਪਮਾਨ ‘ਚ ਗਿਰਾਵਟ ਦਰਜ ਬੀਤੇ ਦਿਨ ਪੰਜਾਬ ਦੇ ਔਸਤ ਵੱਧੋ-ਵੱਧ ਤਾਪਮਾਨ ‘ਚ 2.7 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਦਾ ਦਰਜ ਕੀਤਾ ਗਿਆ, ਜੋ ਕਿ 40.1 ਡਿਗਰੀ ਸੈਲਸੀਅਸ ਰਿਹਾ ਹੈ। ਚੰਡੀਗੜ੍ਹ ਸਿਟੀ ਦਾ ਵੱਧੋ-ਵੱਧ ਤਾਪਮਾਨ 38.5 ਡਿਗਰੀ, ਅੰਮ੍ਰਿਤਸਰ ਦਾ 31.2 ਡਿਗਰੀ, ਲੁਧਿਆਣਾ ਦਾ 36.8 ਡਿਗਰੀ, ਪਟਿਆਲਾ ਦਾ 39.0 ਡਿਗਰੀ, ਫਰੀਦਕੋਟ ਦਾ 35.5 ਡਿਗਰੀ, ਗੁਰਦਾਸਪੁਰ ਦਾ 30.5 ਡਿਗਰੀ, ਬੱਲੌਵਾਲ ਸੌਂਖੜੀ (ਐਸਬੀਐਸ ਨਗਰ) ਦਾ 37.7 ਡਿਗਰੀ, ਅਬੋਹਰ (ਫਾਜ਼ਿਲਕਾ) ਦਾ 37.1 ਡਿਗਰੀ, ਫਿਰੋਜ਼ਪੁਰ ਦਾ 33.7 ਡਿਗਰੀ, ਹੁਸ਼ਿਆਰਪੁਰ ਦਾ 35.9 ਡਿਗਰੀ, ਸਾਲੇਰਨ (ਹੁਸ਼ਿਆਰਪੁਰ) ਦਾ 35.7 ਡਿਗਰੀ, ਮੁਹਾਲੀ ਦਾ 27.3 ਡਿਗਰੀ, ਪਠਾਨਕੋਟ ਦਾ 34.8 ਡਿਗਰੀ, ਥੀਨ ਡੈਮ (ਪਠਾਨਕੋਟ) ਦਾ 31.4 ਡਿਗਰੀ ਤੇ ਰੋਪੜ ਦਾ 36.6 ਡਿਗਰੀ ਦਰਜ ਕੀਤਾ ਗਿਆ। Share FacebookTwitterWhatsAppTelegram Previous articleOperation Sindoor: ਆਪ੍ਰੇਸ਼ਨ ਸਿੰਦੂਰ ਵਿੱਚ ਸ਼ਹੀਦ 6 ਜਵਾਨਾਂ ਦੇ ਨਾਂ ਪਹਿਲੀ ਵਾਰ ਜਾਰੀ, ਨੇਸ਼ਨਲ ਵਾਰ ਮੇਮੋਰੀਅਲ ‘ਚ ਕੀਤਾ ਗਿਆ ਯਾਦNext articleਭਾਰਤ ਬਣਿਆ ਏਸ਼ੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ‘ਗ੍ਰੀਨ ਇਕਾਨਮੀ’, 110 ਬਿਲੀਅਨ ਡਾਲਰ ਦਾ ਰੈਵੇਨਿਊ ਜਨਰੇਟ adminhttps://voiceofpunjabtv.com/ RELATED ARTICLES Latest News ਭਗਵੰਤ ਮਾਨ ਸਰਕਾਰ ਵੱਲੋਂ BOCW ਲੇਬਰ ਫੰਡ ‘ਤੇ ਸ਼ਰੇਆਮ ਦਿਨ-ਦਿਹਾੜੇ ਡਾਕਾ: ਤਰੁਣ ਚੁਗ September 26, 2026 Latest News ਨਿਤਿਨ ਕੋਹਲੀ ਵੱਲੋਂ ਜਲੰਧਰ ਸੈਂਟਰਲ ਦੇ ਵਾਰਡ ਨੰਬਰ 9 ਤੇ 21 ਵਿੱਚ 60.95 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ September 26, 2026 Latest News ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ-1 ਲੜਕੇ ਦੀ ਨਵੀਂ ਇਮਾਰਤ ਦਾ ਉਦਘਾਟਨ September 24, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - - Advertisment - - Advertisment - Most Popular ਭਗਵੰਤ ਮਾਨ ਸਰਕਾਰ ਵੱਲੋਂ BOCW ਲੇਬਰ ਫੰਡ ‘ਤੇ ਸ਼ਰੇਆਮ ਦਿਨ-ਦਿਹਾੜੇ ਡਾਕਾ: ਤਰੁਣ ਚੁਗ September 26, 2026 ਨਿਤਿਨ ਕੋਹਲੀ ਵੱਲੋਂ ਜਲੰਧਰ ਸੈਂਟਰਲ ਦੇ ਵਾਰਡ ਨੰਬਰ 9 ਤੇ 21 ਵਿੱਚ 60.95 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ September 26, 2026 ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ-1 ਲੜਕੇ ਦੀ ਨਵੀਂ ਇਮਾਰਤ ਦਾ ਉਦਘਾਟਨ September 24, 2026 ਧਨੌਲਾ ਥਾਣੇ ਵਿੱਚ ਦਵਾਈ ਨਿਗਲਣ ਵਾਲੇ ਨੌਜਵਾਨ ਦੇ ਮਾਮਲੇ ਵਿੱਚ ਨਵਾਂ ਮੋੜ, ਪੁਲਿਸ ਜਾਂਚ ਵਿੱਚ ਸਾਹਮਣੇ ਆਏ ਨਵੇਂ ਤੱਥ September 24, 2026 Load more Recent Comments