HomeLatest NewsPathankot ਦੇ ਰੋਮਾਂਚ ਦੇ ਨਾਂ ‘ਤੇ ਨਿਊਯਾਰਕ ‘ਚ ਬਣੇਗਾ ਨਵਾਂ ਕਾਨੂੰਨ, ਘੋੜਾ... Latest Newsਅੰਤਰਰਾਸ਼ਟਰੀਪੰਜਾਬ Pathankot ਦੇ ਰੋਮਾਂਚ ਦੇ ਨਾਂ ‘ਤੇ ਨਿਊਯਾਰਕ ‘ਚ ਬਣੇਗਾ ਨਵਾਂ ਕਾਨੂੰਨ, ਘੋੜਾ ਗੱਡੀ ਤੋਂ ਡਿੱਗਣ ਨਾਲ ਹੋਈ ਸੀ ਮੌਤ By admin June 26, 2026 0 21 Share FacebookTwitterWhatsAppTelegram ਨਿਊਯਾਰਕ ਸਿਟੀ ਕੌਂਸਲ ਨੇ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਹੈ ਕਿ ਪ੍ਰਸਤਾਵਿਤ ‘ਰਾਈਡਰਜ਼ ਲਾਅ’ ਨੂੰ ਹੁਣ ‘ਰੋਮਾਂਚ ਲਾਅ’ ਵਜੋਂ ਜਾਣਿਆ ਜਾਵੇਗਾ। ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਵਾਪਰੇ ਇੱਕ ਹਾਦਸੇ ਦੌਰਾਨ ਪਠਾਨਕੋਟ ਦੇ ਰਹਿਣ ਵਾਲੇ ਰੋਮਾਂਚ ਮਹਾਜਨ ਦੀ ਹੋਈ ਮੌਤ ਤੋਂ ਬਾਅਦ, ਉੱਥੋਂ ਦੇ ਪ੍ਰਸ਼ਾਸਨ ਨੇ ਇੱਕ ਅਹਿਮ ਕਾਨੂੰਨ ਦਾ ਨਾਮ ਇਸ ਨੌਜਵਾਨ ਦੇ ਨਾਮ ‘ਤੇ ਰੱਖਣ ਦਾ ਫੈਸਲਾ ਕੀਤਾ ਹੈ। ਨਿਊਯਾਰਕ ਸਿਟੀ ਕੌਂਸਲ ਨੇ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਹੈ ਕਿ ਪ੍ਰਸਤਾਵਿਤ ‘ਰਾਈਡਰਜ਼ ਲਾਅ’ ਨੂੰ ਹੁਣ ‘ਰੋਮਾਂਚ ਲਾਅ’ ਵਜੋਂ ਜਾਣਿਆ ਜਾਵੇਗਾ। ਇਹ ਮੰਦਭਾਗੀ ਘਟਨਾ ਉਸ ਵੇਲੇ ਹੋਈ ਸੀ ਜਦੋਂ ਰੋਮਾਂਚ ਆਪਣੀ ਮਾਤਾ ਨਾਲ ਘੋੜਾ-ਗੱਡੀ ਦੀ ਸਵਾਰੀ ਕਰ ਰਿਹਾ ਸੀ ਅਤੇ ਅਚਾਨਕ ਘੋੜਾ ਬੇਕਾਬੂ ਹੋ ਕੇ ਦੂਜੀ ਗੱਡੀ ਨਾਲ ਟਕਰਾ ਗਿਆ। ਇਸ ਸਬੰਧੀ ਹੋਈ ਇੱਕ ਸ਼ਰਧਾਂਜਲੀ ਸਭਾ ਦੌਰਾਨ ਸਿਟੀ ਕੌਂਸਲ ਦੇ ਮੈਂਬਰ ਕ੍ਰਿਸਟੋਫਰ ਮਾਰਤੇ ਨੇ ਇਸ ਫੈਸਲੇ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਪੀੜਤ ਪਰਿਵਾਰ ਵੱਲੋਂ ਭੇਜਿਆ ਇੱਕ ਪੱਤਰ ਵੀ ਪੜ੍ਹਿਆ, ਜਿਸ ਵਿੱਚ ਸ਼ਹਿਰ ਅੰਦਰ ਘੋੜਾ-ਗੱਡੀਆਂ ਦੇ ਸੰਚਾਲਨ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਨਿਊਯਾਰਕ ਦੇ ਸਟੇਟ ਸੀਨੇਟਰ ਐਰਿਕ ਬੋਚਰ ਨੇ ਵੀ ਇਸ ਹਾਦਸੇ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਭਿਆਨਕ ਘਟਨਾ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਸੜਕਾਂ ‘ਤੇ ਹੋ ਰਹੀ ਅਜਿਹੀ ਲਾਪਰਵਾਹੀ ਨੂੰ ਸਦਾ ਲਈ ਖ਼ਤਮ ਕਰਨ ਦੀ ਗੱਲ ਕਹਿੰਦਿਆਂ ‘ਰੋਮਾਂਚ ਲਾਅ’ ਨੂੰ ਤੁਰੰਤ ਪ੍ਰਵਾਨਗੀ ਦੇਣ ਦੀ ਵਕਾਲਤ ਕੀਤੀ। ਕੀ ਹੈ ਇਸ ਕਾਨੂੰਨ ਦਾ ਪਿਛੋਕੜ? ਇਹ ਕਾਨੂੰਨ ਪਹਿਲਾਂ ਅਗਸਤ 2022 ਵਿੱਚ ਮੈਨਹਟਨ ਵਿਖੇ ਗੱਡੀ ਖਿੱਚਦੇ ਸਮੇਂ ਦਮ ਤੋੜਨ ਵਾਲੇ ‘ਰਾਈਡਰ’ ਨਾਮਕ ਇੱਕ 26 ਸਾਲਾ ਘੋੜੇ ਦੇ ਨਾਮ ‘ਤੇ ਤਿਆਰ ਕੀਤਾ ਜਾ ਰਿਹਾ ਸੀ। ਉਸ ਘਟਨਾ ਤੋਂ ਬਾਅਦ ਜਾਨਵਰਾਂ ਦੇ ਹੱਕਾਂ ਲਈ ਲੜਨ ਵਾਲੀਆਂ ਸੰਸਥਾਵਾਂ ਨੇ ਘੋੜਾ-ਗੱਡੀਆਂ ‘ਤੇ ਪਾਬੰਦੀ ਦੀ ਮੰਗ ਚੁੱਕੀ ਸੀ, ਜਿਸ ਨੂੰ ਰੋਮਾਂਚ ਦੇ ਹਾਦਸੇ ਨੇ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ। ਉਦਯੋਗ ‘ਤੇ ਲੱਗੇਗੀ ਮੁਕੰਮਲ ਪਾਬੰਦੀ ਜੇਕਰ ਇਹ ਨਵਾਂ ਬਿੱਲ ਮਨਜ਼ੂਰ ਹੋ ਜਾਂਦਾ ਹੈ, ਤਾਂ ਨਿਊਯਾਰਕ ਵਿੱਚ ਨਵੇਂ ਘੋੜਾ-ਗੱਡੀ ਲਾਇਸੰਸ ਦੇਣੇ ਬੰਦ ਕਰ ਦਿੱਤੇ ਜਾਣਗੇ ਅਤੇ 1 ਜੂਨ 2028 ਤੋਂ ਇਨ੍ਹਾਂ ਦੇ ਚੱਲਣ ‘ਤੇ ਪੂਰੀ ਤਰ੍ਹਾਂ ਰੋਕ ਲੱਗ ਜਾਵੇਗੀ। ਇਸ ਨਾਲ ਇਹ ਕੰਮ ਹੌਲੀ-ਹੌਲੀ ਖ਼ਤਮ ਹੋ ਜਾਵੇਗਾ। ਸਟੇਟ ਸੀਨੇਟਰ ਨੇ ਅਗਲੇ ਮਹੀਨੇ ਹੋਣ ਵਾਲੀ ਇਸ ਬਿੱਲ ਦੀ ਸੁਣਵਾਈ ਲਈ ਕੌਂਸਲ ਸਪੀਕਰ ਜੂਲੀ ਮੇਨਨ ਦਾ ਧੰਨਵਾਦ ਕੀਤਾ। ਇਸ ਦੌਰਾਨ ਰੋਮਾਂਚ ਨਾਲ ਜੁੜਿਆ ਇੱਕ ਭਾਵੁਕ ਵੀਡੀਓ ਵੀ ਇੰਟਰਨੈੱਟ ‘ਤੇ ਕਾਫੀ ਸਾਂਝਾ ਕੀਤਾ ਜਾ ਰਿਹਾ ਹੈ। Share FacebookTwitterWhatsAppTelegram Previous articleVenezuela Earthquake: 235 ਲੋਕਾਂ ਦੀ ਮੌਤ, 200 ਤੋਂ ਵੱਧ ਅਜੇ ਵੀ ਮਲਬੇ ਹੇਠ ਫਸੇ, 39 ਹਜ਼ਾਰ ਲਾਪਤਾNext articleTarn Taran ‘ਚ ਸਰਵਿਸ ਪਿਸਤੌਲ ਨਾਲ ASI ਵੱਲੋਂ ਖੁਦਕੁਸ਼ੀ, ਡਿਊਟੀ ਤੋਂ ਬਾਅਦ ਕੁਆਰਟਰ ‘ਚ ਮਾਰੀ ਗੋਲੀ adminhttps://voiceofpunjabtv.com/ RELATED ARTICLES Latest News ਭਗਵੰਤ ਮਾਨ ਸਰਕਾਰ ਵੱਲੋਂ BOCW ਲੇਬਰ ਫੰਡ ‘ਤੇ ਸ਼ਰੇਆਮ ਦਿਨ-ਦਿਹਾੜੇ ਡਾਕਾ: ਤਰੁਣ ਚੁਗ September 26, 2026 Latest News ਨਿਤਿਨ ਕੋਹਲੀ ਵੱਲੋਂ ਜਲੰਧਰ ਸੈਂਟਰਲ ਦੇ ਵਾਰਡ ਨੰਬਰ 9 ਤੇ 21 ਵਿੱਚ 60.95 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ September 26, 2026 Latest News ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ-1 ਲੜਕੇ ਦੀ ਨਵੀਂ ਇਮਾਰਤ ਦਾ ਉਦਘਾਟਨ September 24, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - - Advertisment - - Advertisment - Most Popular ਭਗਵੰਤ ਮਾਨ ਸਰਕਾਰ ਵੱਲੋਂ BOCW ਲੇਬਰ ਫੰਡ ‘ਤੇ ਸ਼ਰੇਆਮ ਦਿਨ-ਦਿਹਾੜੇ ਡਾਕਾ: ਤਰੁਣ ਚੁਗ September 26, 2026 ਨਿਤਿਨ ਕੋਹਲੀ ਵੱਲੋਂ ਜਲੰਧਰ ਸੈਂਟਰਲ ਦੇ ਵਾਰਡ ਨੰਬਰ 9 ਤੇ 21 ਵਿੱਚ 60.95 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ September 26, 2026 ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ-1 ਲੜਕੇ ਦੀ ਨਵੀਂ ਇਮਾਰਤ ਦਾ ਉਦਘਾਟਨ September 24, 2026 ਧਨੌਲਾ ਥਾਣੇ ਵਿੱਚ ਦਵਾਈ ਨਿਗਲਣ ਵਾਲੇ ਨੌਜਵਾਨ ਦੇ ਮਾਮਲੇ ਵਿੱਚ ਨਵਾਂ ਮੋੜ, ਪੁਲਿਸ ਜਾਂਚ ਵਿੱਚ ਸਾਹਮਣੇ ਆਏ ਨਵੇਂ ਤੱਥ September 24, 2026 Load more Recent Comments