ਜੰਗ ਵਿਚਾਲੇ ਸ਼ੇਅਰ ਮਾਰਕੀਟ ‘ਚ ਪਰਤੀ ਰੌਣਕ

ਜੰਗ ਵਿਚਾਲੇ ਸ਼ੇਅਰ ਮਾਰਕੀਟ ‘ਚ ਪਰਤੀ ਰੌਣਕ

ਵੀਓਪੀ ਬਿਊਰੋ- ਇੱਕ ਪਾਸੇ ਮੱਧ ਏਸ਼ੀਆ ਵਿੱਚ ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਾਲੇ ਜੰਗ ਲੱਗੀ ਹੋਈ ਹੈ ਅਤੇ ਇਸ ਦਾ ਨੁਕਸਾਨ ਭਾਰਤ ਨੂੰ ਵੀ ਹੋ ਰਿਹਾ ਹੈ, ਕਾਫੀ ਦਿਨਾਂ ਵਿੱਚ ਸ਼ੇਅਰ ਮਾਰਕੀਟ ਦਾ ਬੁਰਾ ਹਾਲ ਸੀ ਪਰ ਅੱਜ ਕੁਝ ਰਾਹਤ ਮਿਲੀ ਹੈ।

ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਹਰੇ ਰੰਗ ਵਿੱਚ ਖੁੱਲ੍ਹੇ। ਸ਼ੁਰੂਆਤੀ ਕਾਰੋਬਾਰ ਵਿੱਚ 30 ਸ਼ੇਅਰਾਂ ਵਾਲਾ ਸੈਂਸੈਕਸ 293.42 ਅੰਕ ਯਾਨੀ 0.37% ਵਧ ਕੇ 79,409.61 ‘ਤੇ ਪਹੁੰਚ ਗਿਆ। 50 ਸ਼ੇਅਰਾਂ ਵਾਲਾ ਨਿਫਟੀ 114.30 ਅੰਕ ਯਾਨੀ 0.47% ਵਧ ਕੇ 24,594.80 ‘ਤੇ ਪਹੁੰਚ ਗਿਆ।

ਦੂਜੇ ਪਾਸੇ ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਕਾਰ ਚੱਲ ਰਹੇ ਯੁੱਧ ਨੂੰ ਪੰਜ ਦਿਨਾਂ ਤੋਂ ਵੱਧ ਹੋ ਗਏ ਹਨ। ਪਰ, ਫਿਰ ਵੀ ਹਮਲੇ ਘੱਟਣ ਦੀ ਬਜਾਏ ਵਧ ਰਹੇ ਹਨ। ਇਸ ਦੌਰਾਨ, ਈਰਾਨ ‘ਚ ਜੰਗ ਨੂੰ ਸੀਮਤ ਕਰਨ ਲਈ ਪੇਸ਼ ਕੀਤੇ ਗਏ ਅਮਰੀਕੀ ਸੈਨੇਟ ਦੇ ‘ਵਾਰ ਪਾਵਰ ਰੈਜੋਲਿਊਸ਼ਨ’ ਨੂੰ ਪ੍ਰਵਾਨਗੀ ਨਹੀਂ ਮਿਲੀ ਹੈ। ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇਸ ਬਿੱਲ ‘ਚ ਫੌਜੀ ਕਾਰਵਾਈ ਤੋਂ ਪਹਿਲਾਂ ਕਾਂਗਰਸ ਦੀ ਪ੍ਰਵਾਨਗੀ ਪ੍ਰਾਪਤ ਕਰਨਾ ਲਾਜ਼ਮੀ ਬਣਾਉਣ ਦੀ ਮੰਗ ਕੀਤੀ।

error: Content is protected !!