ਨੋਟੀਫਿਕੇਸ਼ਨ ਦੇ ਅਨੁਸਾਰ, ਭਰਤੀ ‘ਚ 829 ਨਿਯਮਤ (ਨਵੀਆਂ) ਅਸਾਮੀਆਂ ਤੇ 184 ਬੈਕਲਾਗ ਅਸਾਮੀਆਂ ਸ਼ਾਮਲ ਹਨ, ਜਿਸ ਨਾਲ ਕੁੱਲ ਅਸਾਮੀਆਂ ਦੀ ਗਿਣਤੀ 1,013 ਹੈ।
ਪੰਜਾਬ ਐਜੂਕੇਸ਼ਨ ਰਿਕ੍ਰੂਟਮੈਂਟ ਡਾਇਰੈਕਟੋਰੇਟ ਨੇ ਸੂਬੇ ਭਰ ਦੇ ਸਰਕਾਰੀ ਸਕੂਲਾਂ ‘ਚ 1,013 ਲੈਕਚਰਾਰ ਕਾਡਰ ਅਸਾਮੀਆਂ ਲਈ ਭਰਤੀ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਜਾਰੀ ਕੀਤੀ ਗਈ ਅਧਿਕਾਰਤ ਨੋਟੀਫਿਕੇਸ਼ਨ ‘ਚ ਔਨਲਾਈਨ ਅਰਜ਼ੀ ਪ੍ਰਕਿਰਿਆ 1 ਜੁਲਾਈ, 2026 ਤੋਂ ਸ਼ੁਰੂ ਹੋਵੇਗੀ। ਯੋਗ ਉਮੀਦਵਾਰ 31 ਜੁਲਾਈ, 2026 ਤੱਕ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ।
ਨੋਟੀਫਿਕੇਸ਼ਨ ਦੇ ਅਨੁਸਾਰ, ਭਰਤੀ ‘ਚ 829 ਨਿਯਮਤ (ਨਵੀਆਂ) ਅਸਾਮੀਆਂ ਤੇ 184 ਬੈਕਲਾਗ ਅਸਾਮੀਆਂ ਸ਼ਾਮਲ ਹਨ, ਜਿਸ ਨਾਲ ਕੁੱਲ ਅਸਾਮੀਆਂ ਦੀ ਗਿਣਤੀ 1,013 ਹੈ। ਅਹੁਦਿਆਂ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਕੋਲ ਘੱਟੋ-ਘੱਟ 55% ਅੰਕਾਂ ਨਾਲ ਸਬੰਧਤ ਵਿਸ਼ੇ ‘ਚ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੈਚਲਰ ਆਫ਼ ਐਜੂਕੇਸ਼ਨ (ਬੀ.ਐਡ.) ਦੀ ਡਿਗਰੀ ਹੋਣੀ ਚਾਹੀਦੀ ਹੈ।
12 ਵੱਖ-ਵੱੜ ਵਿਸ਼ਿਆਂ ‘ਚ ਭਰਤੀ, ਵਿਸ਼ੇ ਅਨੁਸਾਰ ਅਸਾਮੀਆਂ ਦੀ ਲਿਸਟ
-
ਹਿਸਟਰੀ (ਇਤਿਹਾਸ): 210 ਅਸਾਮੀਆਂ
-
ਇੰਗਲਿਸ਼ (ਅੰਗਰੇਜ਼ੀ) : 141 ਅਸਾਮੀਆਂ
-
ਪੌਲਟੀਕਲ ਸਾਈਂਸ (ਰਾਜਨੀਤਿਕ ਵਿਗਿਆਨ) : 131 ਅਸਾਮੀਆਂ
-
ਮੈਥਸ (ਗਣਿਤ) : 105 ਅਸਾਮੀਆਂ
-
ਪੰਜਾਬੀ: 99 ਅਸਾਮੀਆਂ
-
ਕਾਮਰਸ (ਵਣਜ): 98 ਅਸਾਮੀਆਂ
-
ਫਿਜਿਕਸ (ਭੌਤਿਕ ਵਿਗਿਆਨ): 58 ਅਸਾਮੀਆਂ
-
ਇਕੋਨੋਮਿਕਸ (ਅਰਥਸ਼ਾਸਤਰ) : 50 ਅਸਾਮੀਆਂ
-
ਕਮਿਸਟਰੀ (ਰਸਾਇਣ ਵਿਗਿਆਨ): 41 ਅਸਾਮੀਆਂ
-
ਬਾਇਓਲੋਜੀ (ਜੀਵ ਵਿਗਿਆਨ) : 37 ਅਸਾਮੀਆਂ
-
ਹਿੰਦੀ: 29 ਅਸਾਮੀਆਂ
-
ਜਿਓਗ੍ਰਾਫੀ (ਭੂਗੋਲ): 14 ਅਸਾਮੀਆਂ
ਯੋਗਤਾ ਮਾਪਦੰਡ, ਉਮਰ ਸੀਮਾ ਅਤੇ ਛੋਟ
-
ਘੱਟੋ-ਘੱਟ 55% ਅੰਕਾਂ ਨਾਲ ਸਬੰਧਤ ਵਿਸ਼ੇ ‘ਚ ਮਾਸਟਰ ਦੀ ਡਿਗਰੀ।
-
ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀ.ਐੱਡ. ਡਿਗਰੀ।
-
ਮੈਟ੍ਰਿਕ (ਕਲਾਸ 10) ਪੱਧਰ ‘ਤੇ ਪੰਜਾਬੀ ਲਾਜ਼ਮੀ ਜਾਂ ਚੋਣਵੇਂ ਵਿਸ਼ੇ ਵਜੋਂ ਪਾਸ ਕੀਤੀ ਹੋਣੀ ਚਾਹੀਦੀ ਹੈ।
-
ਬਿਨੈਕਾਰ ਭਾਰਤੀ ਨਾਗਰਿਕ ਹੋਣੇ ਚਾਹੀਦੇ ਹਨ।
-
18 ਤੋਂ 37 ਸਾਲ ਦੀ ਉਮਰ ਦੇ ਉਮੀਦਵਾਰ ਅਪਲਾਈ ਕਰਨ ਦੇ ਯੋਗ ਹੋਣਗੇ।
-
ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ, ਰਾਖਵੀਆਂ ਸ਼੍ਰੇਣੀਆਂ, ਜਿਨ੍ਹਾਂ ‘ਚ ਅਨੁਸੂਚਿਤ ਜਾਤੀਆਂ (SC), ਅਨੁਸੂਚਿਤ ਜਨਜਾਤੀਆਂ (ST), ਅਪਾਹਜ ਵਿਅਕਤੀਆਂ (PwD) ਤੇ ਸਰਕਾਰੀ ਕਰਮਚਾਰੀਆਂ ਸ਼ਾਮਲ ਹਨ, ਨਾਲ ਸਬੰਧਤ ਉਮੀਦਵਾਰਾਂ ਨੂੰ ਉਮਰ ‘ਚ ਛੋਟ ਦਿੱਤੀ ਜਾਵੇਗੀ।





