HomeLatest Newsਅੰਮ੍ਰਿਤਸਰ-ਗੁਰਦਾਸਪੁਰ ਹੜ੍ਹ ਰੋਕਥਾਮ ਦੇ ਯਤਨ ਤੇਜ਼, ਰਾਵੀ ਦਰਿਆ ‘ਚ ਡੀ-ਸਿਲਟਿੰਗ ਕਾਰਜ ਸ਼ੁਰੂ Latest Newsਪੰਜਾਬ ਅੰਮ੍ਰਿਤਸਰ-ਗੁਰਦਾਸਪੁਰ ਹੜ੍ਹ ਰੋਕਥਾਮ ਦੇ ਯਤਨ ਤੇਜ਼, ਰਾਵੀ ਦਰਿਆ ‘ਚ ਡੀ-ਸਿਲਟਿੰਗ ਕਾਰਜ ਸ਼ੁਰੂ By admin July 6, 2026 0 18 Share FacebookTwitterWhatsAppTelegram ਪੰਜਾਬ ‘ਚ ਪਿਛਲੇ ਸਾਲ ਆਏ ਹੜ੍ਹ ਤੋਂ ਬਾਅਦ ਪੰਜਾਬ ਦੇ ਜਲ ਸਰੋਤ ਵਿਭਾਗ ਨੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਹਨ। ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ‘ਚ ਪਿਛਲੇ ਸਾਲ ਦੇ ਵਿਨਾਸ਼ਕਾਰੀ ਹੜ੍ਹਾਂ ਤੋਂ ਸਿੱਖ ਲੈਂਦੇ ਹੋਏ ਧਰਮਕੋਟ ਘੋਨੇਵਾਲ ਕੰਪਲੈਕਸ ਵਿਖੇ ਜਲ ਸਰੋਤ ਵਿਭਾਗ ਨੇ ਰਾਵੀ ਦਰਿਆ ‘ਚ ਵੱਡੇ ਪੱਧਰ ‘ਤੇ ਡੀ-ਸਿਲਟਿੰਗ ਕਾਰਜ ਸ਼ੁਰੂ ਕੀਤਾ ਹੈ। ਇਸ ਪ੍ਰੋਜੈਕਟ ਰਾਹੀਂ ਦਰਿਆ ‘ਚ ਪਾਣੀ ਸਮਰੱਥਾ ਨੂੰ ਵਧਾਉਣਾ ਤੇ ਸਰਹੱਦੀ ਪਿੰਡਾਂ ਨੂੰ ਭਵਿੱਖ ‘ਚ ਹੜ੍ਹਾਂ ਦੇ ਜੋਖਮਾਂ ਤੋਂ ਬਚਾਉਣਾ ਹੈ। ਦਰਿਆ ਦੇ ਵਹਾਅ ਸਮਰੱਥਾ ਵਧਾਉਣਾ ‘ਤੇ ਧਿਆਨ ਕੇਂਦਰਿਤ ਅਧਿਕਾਰੀਆਂ ਨੇ ਕਿਹਾ ਕਿ ਬਹੁਤ ਜ਼ਿਆਦਾ ਗਾਰਾ (ਸਿਲਟ) ਤੇ ਮਲਬੇ ਦੇ ਜਮ੍ਹਾਂ ਹੋਣ ਨਾਲ ਰਾਵੀ ਦਰਿਆ ਦੇ ਕੁਦਰਤੀ ਵਹਾਅ ‘ਚ ਕਾਫ਼ੀ ਕਮੀ ਆਈ ਹੈ, ਜਿਸ ਨਾਲ ਇਸ ਦੀ ਪਾਣੀ ਦੀ ਸਮਰੱਥਾ ਘੱਟ ਗਈ ਹੈ। ਡੀ-ਸਿਲਟਿੰਗ ਦਾ ਕਾਰਜ ਨਾਲ ਮਾਨਸੂਨ ਸੀਜ਼ਨ ਤੋਂ ਪਹਿਲਾਂ ਦਰਿਆ ਦੇ ਅਸਲ ਵਹਾਅ ਨੂੰ ਬਹਾਲ ਕਰਨ ‘ਤੇ ਕੇਂਦ੍ਰਿਤ ਹੈ। ਇਹ ਪ੍ਰੋਜੈਕਟ ਸੇਡੀਮੈਂਟ ਪ੍ਰਬੰਧਨ ਢਾਂਚੇ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ ਤੇ ਸੰਯੁਕਤ ਸਟੇਟ ਟੈਕਨੀਕਲ ਐਡਵਾਈਜ਼ਰੀ ਕਮੇਟੀ ਦੁਆਰਾ ਪ੍ਰਵਾਨਿਤ ਹੈ। ਡੀ-ਸਿਲਟਿੰਗ ਦੇ ਕੰਮ ਦੀ ਡਿਜੀਟਲ ਨਿਗਰਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਡੀ-ਸਿਲਟਿੰਗ ਪ੍ਰਕਿਰਿਆ ਡਿਜੀਟਲ ਜੀਓ-ਫੈਂਸਿੰਗ ਤੇ ਨਿਰੰਤਰ ਨਿਗਰਾਨੀ ਅਧੀਨ ਕੀਤੀ ਜਾ ਰਹੀ ਹੈ। ਹਟਾਏ ਗਏ ਸਿਲਟਿੰਗ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾ ਰਿਹਾ ਹੈ। ਇਸ ਸਮੱਗਰੀ ਦੀ ਵਰਤੋਂ ਬਾਅਦ ‘ਚ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ਕਰਨ, ਰੇਤ ਦੀਆਂ ਬੋਰੀਆਂ ਭਰਨ ਤੇ ਐਮਰਜੈਂਸੀ ਹੜ੍ਹ ਸੁਰੱਖਿਆ ਉਪਾਵਾਂ ਲਈ ਕੀਤੀ ਜਾਵੇਗੀ। ਪੂਰੇ ਜੋਰਾਂ ‘ਤੇ ਮੀਨਸੂਨ ਦੀਆਂ ਤਿਆਰੀਆਂ ਜਲ ਸਰੋਤ ਵਿਭਾਗ ਨੇ ਕਿ ਮਾਨਸੂਨ ਦੇ ਸਿਖਰਲੇ ਹਾਲਾਤ ਆਉਣ ਤੋਂ ਪਹਿਲਾਂ ਰਾਵੀ ਦਰਿਆ ਦੇ ਕੁਦਰਤੀ ਵਹਾਅ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਲਈ ਕੰਮ ਤੇਜ਼ ਕੀਤਾ ਜਾ ਰਿਹਾ ਹੈ। ਮੁੱਖ ਉਦੇਸ਼ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ‘ਚ ਜਾਨਾਂ, ਖੇਤੀਬਾੜੀ ਜ਼ਮੀਨ ਤੇ ਰੋਜ਼ੀ-ਰੋਟੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। Share FacebookTwitterWhatsAppTelegram Previous articleHoshiarpur ‘ਚ ਬਣੇਗਾ AAP ਦਾ ਮੇਅਰ, ਨਿਗਮ ਚੋਣਾਂ ਵਿੱਚ ਵੱਡੀ ਜਿੱਤ; ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਦਿੱਤੀ ਜਿੱਤ ‘ਤੇ ਵਧਾਈNext articleਜਿਮ ‘ਚ ਜ਼ਿਆਦਾ ਭਾਰ ਚੁੱਕਣ ਕਾਰਨ ਵਿਗੜੀ ਸਿਹਤ, 22 ਦਿਨਾਂ ਬਾਅਦ ਮੌਤ, ਪਰਿਵਾਰ ਵੱਲੋਂ ਪ੍ਰਦਰਸ਼ਨ ਕਰਕੇ ਇਨਸਾਫ਼ ਦੀ ਮੰਗ adminhttps://voiceofpunjabtv.com/ RELATED ARTICLES Latest News ਫਰੀਦਕੋਟ ’ਚ 22-23 ਸਾਲਾ ਨੌਜਵਾਨ ਦੀ ਲਾ%ਸ਼ ਮਿਲਣ ਨਾਲ ਸਨਸਨੀ October 6, 2026 Latest News ਜੰਡਿਆਲਾ ਗੁਰੂ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਦਿੱਤੀ ਗਈ October 6, 2026 Latest News ਭਾਰਤ ਦੀ ਇਤਿਹਾਸਕ ਏਸ਼ੀਅਨ ਗੇਮਜ਼ ਡਬਲ ਗੋਲਡ ਜਿੱਤ ਦਾ ਮਨਾਇਆ ਜਸ਼ਨ October 6, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - - Advertisment - - Advertisment - Most Popular ਫਰੀਦਕੋਟ ’ਚ 22-23 ਸਾਲਾ ਨੌਜਵਾਨ ਦੀ ਲਾ%ਸ਼ ਮਿਲਣ ਨਾਲ ਸਨਸਨੀ October 6, 2026 ਜੰਡਿਆਲਾ ਗੁਰੂ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਦਿੱਤੀ ਗਈ October 6, 2026 ਭਾਰਤ ਦੀ ਇਤਿਹਾਸਕ ਏਸ਼ੀਅਨ ਗੇਮਜ਼ ਡਬਲ ਗੋਲਡ ਜਿੱਤ ਦਾ ਮਨਾਇਆ ਜਸ਼ਨ October 6, 2026 ਸਰਕਾਰੀ ਕੋਠੀਆਂ ਤੇ ਕਬਜੇ ਮਾਮਲੇ ਨੂੰ ਲੈਕੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ October 6, 2026 Load more Recent Comments