HomeLatest Newsਜਿਮ ‘ਚ ਜ਼ਿਆਦਾ ਭਾਰ ਚੁੱਕਣ ਕਾਰਨ ਵਿਗੜੀ ਸਿਹਤ, 22 ਦਿਨਾਂ ਬਾਅਦ ਮੌਤ,... Latest Newsਪੰਜਾਬ ਜਿਮ ‘ਚ ਜ਼ਿਆਦਾ ਭਾਰ ਚੁੱਕਣ ਕਾਰਨ ਵਿਗੜੀ ਸਿਹਤ, 22 ਦਿਨਾਂ ਬਾਅਦ ਮੌਤ, ਪਰਿਵਾਰ ਵੱਲੋਂ ਪ੍ਰਦਰਸ਼ਨ ਕਰਕੇ ਇਨਸਾਫ਼ ਦੀ ਮੰਗ By admin July 6, 2026 0 18 Share FacebookTwitterWhatsAppTelegram ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਟ੍ਰੇਨਰ ਨੇ ਉਨ੍ਹਾਂ ਦੇ ਪੁੱਤਰ ਨੂੰ ਲੈੱਗ ਪ੍ਰੈਸ ਮਸ਼ੀਨ ‘ਤੇ ਭਾਰੀ ਭਾਰ ਨਾਲ ਕਸਰਤ ਕਰਨ ਲਈ ਕਿਹਾ। ਲੁਧਿਆਣਾ ਦੇ ਟਿੱਬਾ ਰੋਡ ਦੇ ਗੋਪਾਲ ਨਗਰ ਚੌਕ ਇਲਾਕੇ ‘ਚ ਇੱਕ ਜਿਮ ‘ਚ ਵਰਕਆਊਟ ਦੌਰਾਨ ਨੌਜਵਾਨ ਦੀ ਸਿਹਤ ਵਿਗੜਨ ਤੋਂ ਬਾਅਦ ਮੌਤ ਹੋ ਗਈ। ਫਿਟਨੈਸ ਟ੍ਰੇਨਿੰਗ ਦੌਰਾਨ ਦੌਰਾਨ ਜ਼ਿਆਦਾ ਭਾਰ ਨਾਲ ਕਸਰਤ ਕਰਨ ਕਾਰਨ ਨੌਜਵਾਨ ਦੀ ਸਿਹਤ ਵਿਗੜ ਗਈ ਸੀ। ਇਹ ਘਟਨਾ ਲਗਭਗ 22 ਦਿਨ ਪਹਿਲਾਂ ਵਾਪਰੀ ਸੀ, ਜਦੋਂ ਜਿਮ ‘ਚ ਕਸਰਤ ਕਰਦੇ ਸਮੇਂ ਨੌਜਵਾਨ ਦੀ ਸਿਹਤ ਵਿਗੜ ਗਈ ਸੀ। ਲੈੱਗ ਪ੍ਰੈਸ ਮਸ਼ੀਨ ‘ਤੇ ਭਾਰੀ ਭਾਰ ਚੁੱਕਣ ਤੋਂ ਬਾਅਦ ਸਿਹਤ ਵਿਗੜੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਟ੍ਰੇਨਰ ਨੇ ਉਨ੍ਹਾਂ ਦੇ ਪੁੱਤਰ ਨੂੰ ਲੈੱਗ ਪ੍ਰੈਸ ਮਸ਼ੀਨ ‘ਤੇ ਭਾਰੀ ਭਾਰ ਨਾਲ ਕਸਰਤ ਕਰਨ ਲਈ ਕਿਹਾ। ਹਾਲਾਂਕਿ, ਇਸ ਦੌਰਾਨ ਉਸ ਦੀ ਹਾਲਤ ਅਚਾਨਕ ਵਿਗੜ ਗਈ, ਜਿਸ ਕਾਰਨ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਬਾਅਦ ‘ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ਿਵਮ ਵਜੋਂ ਹੋਈ ਹੈ। ਉਸ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਇਹ ਘਟਨਾ ਜਿਮ ਟ੍ਰੇਨਰ ਦੀ ਲਾਪਰਵਾਹੀ ਕਾਰਨ ਵਾਪਰੀ। ਪਰਿਵਾਰ ਨੇ ਲਾਸ਼ ਨਾਲ ਜਿਮ ਬਾਹਰ ਕੀਤਾ ਪ੍ਰਦਰਸ਼ਨ ਪਰਿਵਾਰ ਦਾ ਇਲਜ਼ਾਮ ਹੈ ਕਿ ਜਿਮ ਟ੍ਰੇਨਰ ਨੇ ਜਾਂ ਤਾਂ ਜਾਣਬੁੱਝ ਕੇ ਜਾਂ ਲਾਪਰਵਾਹੀ ਨਾਲ ਸ਼ਿਵਮ ਨੂੰ ਉਸ ਦੀ ਸਮਰੱਥਾ ਤੋਂ ਵੱਧ ਭਾਰ ਚੁੱਕਣ ਲਈ ਮਜਬੂਰ ਕੀਤਾ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ ਤੇ ਉਸ ਦੀ ਮੌਤ ਹੋ ਗਈ। ਘਟਨਾ ਤੋਂ ਗੁੱਸੇ ‘ਚ ਪਰਿਵਾਰ ਨੇ ਜਿਮ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਤੇ ਲਾਸ਼ ਨੂੰ ਉੱਥੇ ਰੱਖ ਕੇ ਇਨਸਾਫ਼ ਦੀ ਮੰਗ ਕੀਤੀ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ‘ਚ ਕੀਤਾ। ਪੁਲਿਸ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਕਿਹਾ ਹੈ ਕਿ ਮਾਮਲੇ ਦੇ ਸਾਰੇ ਪਹਿਲੂਆਂ ‘ਤੇ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। Share FacebookTwitterWhatsAppTelegram Previous articleਅੰਮ੍ਰਿਤਸਰ-ਗੁਰਦਾਸਪੁਰ ਹੜ੍ਹ ਰੋਕਥਾਮ ਦੇ ਯਤਨ ਤੇਜ਼, ਰਾਵੀ ਦਰਿਆ ‘ਚ ਡੀ-ਸਿਲਟਿੰਗ ਕਾਰਜ ਸ਼ੁਰੂNext articleAjnala Police ਨੂੰ ਮਿਲੀ ਵੱਡੀ ਸਫ਼ਲਤਾ, ਦੋ ਅਪਰਾਧੀਆਂ ਨੂੰ ਕੀਤਾ ਗ੍ਰਿਫ਼ਤਾਰ; ਵੱਡੀ ਅਪਰਾਧਿਕ ਸਾਜ਼ਿਸ਼ ਨਾਕਾਮ adminhttps://voiceofpunjabtv.com/ RELATED ARTICLES Latest News ਜੰਡਿਆਲਾ ਗੁਰੂ ਤੋਂ 13 ਸਾਲਾ ਲੜਕਾ ਲਾਪਤਾ August 20, 2026 Latest News ਪੰਜਾਬ ਬੰਦ ਦੌਰਾਨ ਜੰਡਿਆਲਾ ਗੁਰੂ ਬੰਦ ਰੱਖਣ ਦੀ ਅਪੀਲ August 20, 2026 Latest News ਆਨੰਦ ਕਾਰਜ ਦੌਰਾਨ ਪੁਲਿਸ ਦੀ ਕਾਰਵਾਈ, ਧਰਮ ਪਿਤਾ ਗ੍ਰਿਫ਼ਤਾਰ August 20, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. - Advertisment - - Advertisment - - Advertisment - Most Popular ਜੰਡਿਆਲਾ ਗੁਰੂ ਤੋਂ 13 ਸਾਲਾ ਲੜਕਾ ਲਾਪਤਾ August 20, 2026 ਪੰਜਾਬ ਬੰਦ ਦੌਰਾਨ ਜੰਡਿਆਲਾ ਗੁਰੂ ਬੰਦ ਰੱਖਣ ਦੀ ਅਪੀਲ August 20, 2026 ਆਨੰਦ ਕਾਰਜ ਦੌਰਾਨ ਪੁਲਿਸ ਦੀ ਕਾਰਵਾਈ, ਧਰਮ ਪਿਤਾ ਗ੍ਰਿਫ਼ਤਾਰ August 20, 2026 ਸਿਰਮੌਰ ਵਿੱਚ ਲੈਂਡਸਲਾਈਡ ਦਾ ਕਹਿਰ, ਮਲਬੇ ਹੇਠੋਂ ਤਿੰਨ ਮਜ਼ਦੂਰਾਂ ਦੀਆਂ ਲਾ+ਸ਼ਾਂ ਬਰਾਮਦ August 20, 2026 Load more Recent Comments